ਆਈਪੀਐਲ-2022: ਲਿਵਿੰਗਸਟੋਨ ਨੇ ਜੜਿਆ ਸਭ ਤੋਂ ਲੰਬਾ ਛੱਕਾ, ਗੇਂਦ ਸਟੇਡੀਅਮ ਤੋਂ ਬਾਹਰ ਡਿੱਗੀ

livvinstan

IPL-2022 : 117 ਮੀਟਰ ਦਾ ਜੜਿਆ ਛੱਕਾ 

ਮੁੰਬਈ। ਆਈਪੀਐਲ-2022 (IPL-2022) ਦੇ 15ਵੇਂ ਸੀਜ਼ਨ ‘ਚ ਮੰਗਲਵਾਰ ਨੂੰ ਖੇਡੇ ਗਏ ਮੈਚ ਦੌਰਾਨ ਇੱਕ ਰਿਕਾਰਡ ਬਣ ਗਿਆ। ਗੁਜਰਾਤ ਟਾਈਟਨਸ ਅਤੇ ਪੰਜਾਬ ਕਿੰਗਜ਼ ਦਰਮਿਆਨ ਖੇਡੇ ਗਏ ਇਸ ਮੈਚ ‘ਚ ਪੰਜਾਬ ਦੇ ਬੱਲੇਬਾਜ਼ ਲਿਆਮ ਲਿਵਿੰਗਸਟੋਨ ਨੇ ਇਸ ਸੀਜ਼ਨ ਦਾ ਸਭ ਤੋਂ ਲੰਬਾ ਛੱਕਾ ਜੜ ਦਿੱਤਾ। ਜਿਸ ਨੂੰ ਵੇਖ ਕੇ ਹਰ ਕੋਈ ਦੰਗ ਰਹਿ ਗਿਆ। ਲਿਆਮ ਲਿਵਿੰਗਸਟੋਨ ਨੇ ਮੁਹੰਮਦ ਸ਼ਮੀ ਦੀ ਗੇਂਦ ‘ਤੇ 117 ਮੀਟਰ ਲੰਬਾ ਛੱਕਾ ਜੜਿਆ ਤੇ ਗੇਂਦ ਸਟੇਡੀਅਮ ਤੋਂ ਬਾਹਰ ਜੀ ਡਿੱਗੀ।

ਪੰਜਾਬ ਦੀ ਪਾਰੀ ਦੇ 16ਵੇਂ ਓਵਰ ‘ਚ ਗੇਂਦਬਾਜ਼ ਮੁਹੰਮਦ ਸ਼ਮੀ ਦੀ ਪਹਿਲੀ ਗੇਂਦ ‘ਤੇ ਲਿਵਿੰਗਸਟੋਨ ਨੇ ਡੀਪ ਸਕਵੇਅਰ ਲੈੱਗ ‘ਤੇ 117 ਮੀਟਰ ਛੱਕਾ ਲਗਾਇਆ। ਸ਼ਮੀ ਵੀ ਇਸ ਸ਼ਾਟ ਨੂੰ ਦੇਖ ਕੇ ਹੈਰਾਨ ਰਹਿ ਗਏ। ਦੂਜੇ ਪਾਸੇ ਰਾਸ਼ਿਦ ਖਾਨ ਮਜ਼ਾਕੀਆ ਅੰਦਾਜ਼ ‘ਚ ਲਿਵਿੰਗਸਟੋਨ ਦੇ ਬੱਲੇ ਨੂੰ ਚੈੱਕ ਕਰਨ ਲਈ ਵੀ ਪਹੁੰਚ ਗਏ ਸਨ। ਲਿਆਮ ਨੇ ਇਸ ਤੋਂ ਬਾਅਦ ਦੋ ਹੋਰ ਛੱਕੇ ਲਗਾਏ। ਇਸ ਓਵਰ ਵਿੱਚ ਉਸ ਨੇ 28 ਦੌੜਾਂ ਬਣਾਈਆਂ। ਲਿਆਮ ਨੇ ਆਪਣੀ ਪਾਰੀ ‘ਚ 10 ਗੇਂਦਾਂ ‘ਤੇ ਨਾਬਾਦ 30 ਦੌੜਾਂ ਬਣਾਈਆਂ। ਜਿਸ ਵਿੱਚ 3 ਛੱਕੇ ਅਤੇ 2 ਚੌਕੇ ਸ਼ਾਮਲ ਹਨ।

ਬ੍ਰੇਵਿਸ ਨੇ ਰਿਕਾਰਡ ਤੋੜਿਆ

ਇਸ ਸੀਜ਼ਨ ‘ਚ ਸਭ ਤੋਂ ਲੰਬਾ ਛੱਕਾ ਲਾਉਣ ਦਾ ਰਿਕਾਰਡ ਮੁੰਬਈ ਦੇ ਬੱਲੇਬਾਜ਼ ਡੇਵੋਲਡ ਬ੍ਰੇਵਿਸ ਦੇ ਨਾਂਅ ਸੀ। ਉਸ ਨੇ 112 ਮੀਟਰ ਲੰਬਾ ਛੱਕਾ ਲਗਾਇਆ ਸੀ। ਜਿਸ ਨੂੰ ਪੰਜਾਬ ਦੇ ਬੱਲੇਬਾਜ਼ ਲਿਆਮ ਲਿਵਿੰਗਸਟੋਨ ਨੇ ਤੋੜ ਦਿੱਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ