(IPL 2022) ਸ਼ਿਵਮ ਦੂਬੇ ਨੂੰ ਮਿਲ 4 ਕਰੋੜ, ਚੇਨਈ ਲਈ ਖੇਡੇਗਾ
ਬੈਂਗਲੁਰੂ (ਏਜੰਸੀ)। ਆਈਪੀਐਲ 2022 (IPL 2022) ਲਈ ਖਿਡਾਰੀ ਦੀ ਨਿਲਾਮੀ ’ਚ ਲਿਆਮ ਲਿਵਿੰਗਸਟੋਨ ਪੰਜਾਬ ਦੇ ਕਿੰਗ ਬਣ ਗਏ ਹਨ। ਪੰਜਾਬ ਨੇ ਉਸ ਨੂੰ 11.50 ਕਰੋੜ ’ਚ ਖਰੀਦਿਆ ਹੈ। ਕੋਲਕਾਤਾ ਅਤੇ ਪੰਜਾਬ ਵਿਚਾਲੇ ਹੋਏ ਮੁਕਾਬਲੇ ਤੋਂ ਬਾਅਦ ਟੀ-20 ਕ੍ਰਿਕਟ ਦੇ ਨਵੇਂ ਸੁਪਰਸਟਾਰ ਲਿਆਮ ਲਿਵਿੰਗਸਟਨ ਲਈ ਗੁਜਰਾਤ ਟਾਈਟਨਸ ਵੀ ਮੈਦਾਨ ‘ਚ ਉਤਰੀ ਹੈ। ਪਰ ਲਿਵਿੰਗਸਟਨ ਸਾਢੇ 11 ਕਰੋੜ ਬਣ ਕੇ ਪੰਜਾਬ ਲਈ ਖੇਡੇਗਾ। ਜਿੰਮੀ ਨੀਸ਼ਮ ਅਤੇ ਕ੍ਰਿਸ ਜੌਰਡਨ ਬਿਨਾਂ ਵੇਚੇ ਗਏ, ਜਦੋਂ ਕਿ ਡੋਮਿਨਿਕ ਡਰੇਕਸ, ਵਿਜੇ ਸ਼ੰਕਰ ਅਤੇ ਜਯੰਤ ਯਾਦਵ ਨੂੰ ਗੁਜਰਾਤ ਨੇ ਆਪਣੇ ਆਲਰਾਊਂਡਰ ਵਜੋਂ ਚੁਣਿਆ। ਵੈਸਟਇੰਡੀਜ਼ ਦੇ ਓਡਿਨ ਸਮਿਥ ਲਈ ਟੀਮਾਂ ’ਚ ਛਿੜੀ ਜੰਗ, ਜਿਸ ਨੇ ਭਾਰਤ ਦੇ ਖਿਲਾਫ ਲੰਬੇ ਛੱਕੇ ਲਗਾਉਣ ਦੀ ਆਪਣੀ ਕਾਬਲੀਅਤ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਅਖ਼ੀਰ ਪੰਜਾਬ ਨੇ ਛੇ ਕਰੋੜ ਦੀ ਮੋਟੀ ਰਕਮ ਦੇ ਕੇ ਓਡਿਨ ਨੂੰ ਖਰੀਦ ਲਿਆ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮਾਰਕੋ ਯਾਨਸਨ ਨੂੰ ਮੁੰਬਈ ਤੋਂ ਖੋਹ ਕੇ ਸਨਰਾਈਜ਼ਰਜ਼ ਹੈਦਰਾਬਾਦ ਨੇ 4 ਕਰੋੜ 20 ਲੱਖ ‘ਚ ਆਪਣਾ ਖਿਡਾਰੀ ਬਣਾਇਆ।
ਸੁਪਰ ਕਿੰਗਜ਼ ਅਤੇ ਪੰਜਾਬ ਕਿੰਗਜ਼ ਨੇ ਭਾਰਤੀ ਆਲਰਾਊਂਡਰ ਸ਼ਿਵਮ ਦੂਬੇ ਨੂੰ ਖਰੀਦਣ ‘ਚ ਦਿਲਚਸਪੀ ਦਿਖਾਈ ਅਤੇ ਉਹ 4 ਕਰੋੜ ‘ਚ ਚੇਨਈ ਲਈ ਖੇਡੇਗਾ। 90 ਲੱਖ ਲਈ ਕ੍ਰਿਸ਼ਨੱਪਾ ਗੌਤਮ ਲਖਨਊ ਸ਼ਹਿਰ ਗਏ ਅਤੇ ਇਸ ਦੇ ਨਾਲ ਹੀ ਸੈੱਟ ਖਤਮ ਹੋ ਗਿਆ। ਦੂਜੇ ਦਿਨ ਦੀ ਨਿਲਾਮੀ ਕੈਪਡ ਬੱਲੇਬਾਜ਼ਾਂ ਦੇ ਸੈੱਟਾਂ ਨਾਲ ਸ਼ੁਰੂ ਹੋਈ। ਭਾਰਤੀ ਆਲਰਾਊਂਡਰ ਸ਼ਿਵਮ ਦੂਬੇ ਨੂੰ ਖਰੀਦਣ ‘ਚ ਸੁਪਰ ਕਿੰਗਜ਼ ਅਤੇ ਪੰਜਾਬ ਕਿੰਗਜ਼ ਨੇ ਦਿਲਚਸਪੀ ਦਿਖਾਈ ਅਤੇ ਉਹ 4 ਕਰੋੜ ‘ਚ ਚੇਨਈ ਲਈ ਖੇਡੇਗਾ।
ਏਡਨ ਮਾਰਕਰਮ ਨੂੰ ਹੈਦਰਾਬਾਦ ਨੇ ਖਰੀਦਿਆ
90 ਲੱਖ ਲਈ ਕ੍ਰਿਸ਼ਨੱਪਾ ਗੌਤਮ ਲਖਨਊ ਲਈ ਖੇਡੇਗਾ। ਦੂਜੇ ਦਿਨ ਦੀ ਨਿਲਾਮੀ ਕੈਪਡ ਬੱਲੇਬਾਜ਼ਾਂ ਦੇ ਸੈੱਟਾਂ ਨਾਲ ਸ਼ੁਰੂ ਹੋਈ। ਪਹਿਲਾ ਨਾਂ ਦੱਖਣੀ ਅਫਰੀਕਾ ਦੇ ਏਡਨ ਮਾਰਕਰਮ ਦਾ ਹੈ। ਉਹ ਹੈਦਰਾਬਾਦ ਲਈ 2 ਕਰੋੜ 60 ਲੱਖ ‘ਚ ਖੇਡਣਗੇ। ਤਜ਼ਰਬੇਕਾਰ ਅੰਜਿਕਿਆ ਰਹਾਣ ਇੱਕ ਕੋਰੜ ’ਚ ਕੋਲਕੱਤਾ ਨਾਈਟ ਰਾਈਡਰ ਦੇ ਬਣੇ। ਡੇਵਿਡ ਮਲਾਨ, ਇਗੋਨ ਮਾਰਗਨ, ਸੌਰਵ ਤਿਵਾੜੀ, ਓਰੇਨ ਫਿੰਚ ਤੇ ਮਾਨਰਸ ਲਾਬੂਸ਼ੇਨ ਨੂੰ ਨਹੀਂ ਮਿਲਿਆ ਖਰੀਦਦਾਰ। ਆਰਸੀਬੀ ਤੇ ਪੰਜਾਬ ਲਈ ਖੇਡਣ ਤੋਂ ਬਾਅਦ ਹੁਣ ਦਿੱਲੀ ਲਈ ਖੇਡਣਗੇ ਮਨਦੀਪ ਸਿੰਘ। ਚੇਤੇਸ਼ਵਰ ਪੁਜਾਰਾ ਵੀ ਰਹੇ ਅਨਸੋਲਡ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ