ਆਈਪੀਐੱਲ-2022 : ਅੱਠ ਪੁਰਾਣੀਆਂ ਟੀਮਾਂ ਨੇ ਕੁੱਲ 27 ਖਿਡਾਰੀਆਂ ਨੂੰ ਕੀਤਾ ਰਿਟੇਨ

ਵੈਂਕਟੇਸ਼ ਅੱਈਅਰ ਨੂੰ ਮਿਲੀ 40 ਗੁਣਾ ਹਾਈਕਟ

  • ਉਮਰਾਨ ਮਲਿਕ ਨੂੰ ਵੀ ਵੱਡਾ ਫਾਇਦਾ

(ਏਜੰਸੀ) ਮੁੰਬਈ। 2022 ਦੀ ਵਧੀ ਨੀਲਾਮੀ ਤੋਂ ਪਹਿਲਾਂ ਆਈਪੀਐੱਲ ਦੀਆਂ ਅੱਠ ਪੁਰਾਣੀਆਂ ਟੀਮਾਂ ਨੇ ਕੁੱਲ 27 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ ਅਤੇ ਇਸ ਰਿਟੇਨਸ਼ ’ਚ ਵੈਂਕਟੇਸ਼ ਅਈਅੱਰ ਨੂੰ ਮਿਲੀ 40 ਗੁਣਾ ਹਾਈਕ ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਹੈ ਜਦੋਂਕਿ ਜੰਮੂ-ਕਸ਼ਮੀਰ ਦੇ ਤੇਜ਼ ਗੇਂਦਬਾਜ ਉਮਰਾਨ ਮਲਿਕ ਨੂੰ ਵੀ ਵੱਡਾ ਫਾਇਦਾ ਪਹੁੰਚਿਆ ਹੈ।

2021 ਦੀ ਨੀਲਾਮੀ ’ਚ ਕੇਕੇਅਰ ਨੇ ਮੱਧ ਪ੍ਰਦੇਸ਼ ਦੇ ਹਰਫਨਮੌਲਾ ਵੈਂਕਟੇਸ਼ ਅਈਅੱਰ ਨੂੰ 20 ਲੱਖ ਰੁਪਏ ਦੇ ਬੇਸ ਪ੍ਰਾਈਜ਼ ’ਚ ਖਰੀਦਿਆ ਸੀ ਨਵੰਬਰ ’ਚ ਭਾਰਤ ਲਈ ਸ਼ੁਰੂਆਤ ਕਰਨ ਵਾਲੇ ਅਈਅੱਰ ਨੂੰ ਇਸ ਵਾਰ ਕੇਕੇਆਰ ਨੇ ਅੱਠ ਕਰੋੜ ਰੁਪਏ ’ਚ ਰਿਟੇਨ ਕੀਤਾ ਹੈ ਇਹ 2021 ਨੀਲਾਮੀ ਦੀ ਕੀਮਤ ਤੋਂ 40 ਗੁਣਾ ਜ਼ਿਆਦਾ ਕੀਮਤ ਹੈ।

ਇਹ ਇਤਿਹਾਸਕ ਰੂਪ ਤੋਂ ਬੇਸ ਪ੍ਰਾਈਜ਼ ਤੋਂ ਸਭ ਤੋਂ ਜ਼ਿਆਦਾ ਕੀਮਤ ਤੱਕ ਪਹੁੰਚਣ ਦਾ ਰਿਕਾਰਡ ਨਹੀਂ ਹੈ, ਕਿਉਂਕਿ 2015 ’ਚ ਮੁੰਬਈ ਇੰਡੀਅਨਜ ਨੇ ਹਾਰਦਿਕ ਪਾਂਡਿਆ ਨੂੰ 10 ਲੱਖ ਰੁਪਏ ਦੇ ਬੇਸ ਪ੍ਰਾਈਜ ’ਚ ਖਰੀਦਿਆਂ ਸੀ, ਜਦੋਂਕਿ 2018 ’ਚ ਮੁੰਬਈ ਨੇ ਉਨ੍ਹਾਂ ਨੇ 110 ਗੁਣਾ ਜ਼ਿਆਦਾ 11 ਕਰੋੜ ਰੁਪਏ ਦਿੱਤੇ। ਜੰਮੂ ਐਂਡ ਕਸ਼ਮੀਰ ਦੇ ਤੇਜ਼ ਗੇਂਦਬਾਜ ਉਮਰਾਨ ਮਲਿਕ ਨੂੰ ਸਨਰਾਈਜਰਸ ਹੈਦਰਾਬਾਦ ਨੇ ਚਾਰ ਕਰੋੜ ਰੁਪਏ ’ਚ ਰਿਟੇਨ ਕੀਤਾ ਹੈ ਮਲਿਕ ਦੂਸਰੇ ਅਨਕੈਪਡ ਖਿਡਾਰੀ ਹੈ, ਜਿਨ੍ਹਾਂ ਨੇ ਉਨ੍ਹਾਂ ਦੇ ਸੂਬੇ ਦੇ ਹੀ ਦੋਸਤ ਅਬਦੁੱਲ ਸਮਦ ਦੇ ਨਾਲ ਐੱਸਆਰਐੱਚ ਨੇ ਰਿਟੇਨ ਕੀਤਾ ਹੈ ਮਲਿਕ ਨੇ ਜਿੱਥੇ ਤਿੰਨ ਤਾਂ ਵੈਂਕਟੇਸ ਨੇ 2021 ’ਚ ਸਿਰਫ਼ 10 ਮੈਚ ਖੇਡੇ ਹਨ ਪਹਿਲੇ ਇਹ ਰਿਕਾਰਡ ਸੰਜੂ ਸੈਮਸਨ ਦੇ ਨਾਲ ਸੀ, ਜਿਨ੍ਹਾਂ ਨੂੰ ਰਾਜਸਥਾਨ ਰਾਇਲਸ ਨੇ ਸਿਰਫ਼ 11 ਆਈਪੀਐੱਲ ਮੈਚਾਂ ਤੋਂ ਬਾਅਦ ਰਿਟੇਨ ਕੀਤਾ ਸੀ ਉਸੇ ਸਾਲ ਇੱਕ ਅਤੇ ਅਨਕੈਪਡ ਖਿਡਾਰੀ ਮਨਣ ਵੋਹਰਾ ਨੂੰ ਕਿੰਗਸ 11 ਪੰਜਾਬ ਨੇ 12 ਮੈਚਾਂ ਤੋਂ ਬਾਅਦ ਰਿਟੇਨ ਕਰਕੇ ਲਿਆ ਸੀ।

ਸੁਨੀਲ ਨਰਾਇਣ ਦੀ ਘਟੀ ਕੀਮਤ

2012 ’ਚ ਕੋਲਕਾਤਾ ਨਾਈਟਰਾਈਡਰਸ ਨੇ ਤਿ੍ਰਨੀਦਾਦ ਦੇ ਇੱਕ ਅਨਜਾਣੇ ਮਿਸਟਰੀ ਸਪਿੱਨਰ ਸੁਨੀਲ ਨਰਾਇਣ ਨੂੰ ਖਰੀਦਿਆਂ ਸੀ ਇਸ ਖਿਡਾਰੀ ਨੇ 2011 ’ਚ ਚੈਂਪੀਅਨਸ ਲੀਗ ਟੀ20 ’ਚ ਬੇਹਤਰੀਨ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਦੀ ਕੀਮਤ 5.23 ਕਰੋੜ ਰੁਪਏ ਤੱਕ ਪਹੁੰਚ ਗਈ ਉਸ ਸਮੇਂ ਤੱਕ ਨਰਾਇਣ ਵੈਸਟ ਇੰਡੀਜ਼ ਲਈ ਸਿਰਫ ਤਿੰਨ ਮੈਚ ਖੇਡੇ ਸਨ ਅਤੇ ਉਨ੍ਹਾਂ ਦਾ ਬੇਸ ਪ੍ਰਾਈਜ਼ ਸਿਰਫ 37 ਲੱਖ ਰੁਪਏ ਸੀ 2014 ’ਚ ਨਰਾਇਣ ਨੂੰ 9.5 ਕਰੋੜ ਰੁਪਏ ’ਚ ਰਿਟੇਨ ਕੀਤਾ ਗਿਆ ਆਈਪੀਐੱਲ ਰਿਟੈਨਸ਼ਨ ਦੇ ਮੁਤਾਬਿਕ ਨਰਾਇਣ ਨੂੰ ਕੇਕੇਆਰ ਨੇ ਦੂਸਰੇ ਖਿਡਾਰੀ ਦੇ ਤੌਰ ’ਤੇ ਇਯ ਵਾਰ ਰਿਟੇਨ ਕੀਤਾ ਹ ਇਸਦਾ ਮਤਲਬ ਹੈ ਕਿ ਇਸ ਵਾਰ ਨਰਾਇਣ ਨੂੰ ਸਿਰਫ ਛੇ ਕਰੋੜ ਰੁਪਏ ਮਿਲਣਗੇੇ

ਹੈਦਰਾਬਾਦ ਵੱਲੋਂ ਖੇਡਣਗੇ ਕੇਨ ਵਿਲੀਅਮਸਨ

14 ਕਰੋੜ ਰੁਪਏ ਸਨਰਾਈਜਰਸ ਹੈਦਰਾਬਾਦ, ਨਿਊਜੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਦੇਵੇਗੀ ਇਹ ਕਿਸੇ ਵਿਦੇਸ਼ੀ ਖਿਡਾਰੀ ਨੂੰ ਦਿੱਤੇ ਜਾਣ ਵਾਲੀ ਸਭ ਤੋਂ ਜ਼ਿਆਦਾ ਰਿਟੈਸ਼ਨ ਕੀਮਤ ਹੈ 2018 ’ਚ ਸਨਰਾਈਜਰਸ ਨੇ ਕੇਨ ਨੂੰੂ ਤਿੰਨ ਕਰੋੜ ਰੁਪਏ ’ਚ ਖਰੀਦਿਆਂ ਸੀ 2018 ’ਚ ਖਰੀਦੋ ਜਾਣ ਤੋਂ ਪਹਿਲਾਂ ਸਨਰਾਈਜਰਸ ਨੇ ਕੇਨ ਨੂੰ 2015 ’ਚ 60 ਲੱਖ ਰੁਪਏ ’ਚ ਖਰੀਦਿਆ ਸੀ ਅਤੇ ਅਗਲੇ ਤਿੰਨ ਸੀਜ਼ਨ ’ਚ ਇਹ ਕੀਮਤ ਦਿੱਤੀ ਸੀ।

ਗਲੇਨ ਮੈਕਸਵੈੱਲ ਨੂੰ ਆਰਬੀਸੀ ਨੇ 12 ਕਰੋੜ ’ਚ ਕੀਤਾ ਰਿਟੇਨ

ਜਿੱਥੇ ਤੱਕ ਆਈਪੀਐੱਲ ਨੀਲਾਮੀਆਂ ਨੂੰ ਗੱਲ ਹੈ ਤਾਂ ਗਲੇਨ ਮੈਕਸਵੈੱਲ ਸਭ ਦੇ ਚਹੇਤੇ ਰਹੇ ਹਨ ਉਨ੍ਹਾਂ ਨੂੰ ਪਹਿਲਾਂ ਵੱਡੀ ਕੀਮਤ ’ਚ ਖਰੀਦਿਆਂ ਗਿਆ, ਪਰ ਕਿਸੇ ਨੇ ਵੀ ਗਲੇਨ ਮੈਕਸਵੈੱਲ ਨੂੰ ਆਪਣੀ ਟੀਮ ’ਚ ਰਿਟੇਨ ਨਹੀਂ ਕੀਤਾ ਪਹਿਲੀ ਵਾਰ ਰਾਇਲ ਚੈਲੰਜਰਸ ਬੈਂਗਲੁਰੂ ਨੇ ਉਸਨੂੰ 12 ਕਰੋੜ ਰੁਪਏ ਦੀ ਕੀਮਤ ’ਚ ਰਿਟੇਨ ਕੀਤਾ ਹੈ ਇਹ ਪਹਿਲੀ ਵਾਰ ਹੈ ਜਦੋਂ ਮੈਕਸਵੈੱਲ ਨੂੰ ਕਿਸੇ ਟੀਮ ਨੇ ਰਿਟੇਨ ਕੀਤਾ ਹੈ।

ਕੋਲਕਾਤਾ ਨੇ ਅੱਠ ਕਰੋੜ ਰੁਪਏ ਬਚਾਏ

ਅੱਠ ’ਚੋਂ ਚਾਰ ਫਰੈਂਚਾਈਜੀ ਚੇਨੱਈ ਸੁਪਰ ਕਿੰਗਸ ਦਿੱਲੀ ਕੈਪੀਟਲਸ, ਕੇਕੇਆਰ ਅਤੇ ਮੁੰਬਈ ਇੰਡੀਅਨਸ ਨੇ ਚਾਰ ਖਿਡਾਰੀਆਂ ਨੂੰ ਰਿਟੇਨ ਕੀਤਾ ਹੈ ਮੁੰਬਈ ਅਤੇ ਚੇਨੱਈ ਨੇ ਇਨ੍ਹਾਂ ਚਾਰ ਖਿਡਾਰੀਆਂ ਲਈ 42 ਕਰੋੜ ਰੁਪਏ ਖਰਚ ਕੀਤੇ ਹਨ, ਜਦਕਿ ਦਿੱਲੀ ਨੇ ਇਨ੍ਹਾਂ ਚਾਰ ਖਿਡਾਰੀਆਂ ’ਤੇ 50 ਲੱਖ ਜ਼ਿਆਦਾ ਕੁੱਲ 42.50 ਕਰੋੜ ਰੁਪਏ ਖਰਚ ਕੀਤੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here