IPL 2022 ਲਲਿਤ ਅਤੇ ਅਕਸ਼ਰ ਨੇ 75 ਦੌੜਾਂ ਦੀ ਸਾਂਝੇਦਾਰੀ ਕਰਕੇ ਜਿਤਾਇਆ ਮੈਚ
ਮੁੰਬਈ। ਅੱਜ IPL ‘ਚ ਪਹਿਲਾ ਡਬਲ ਹੈਡਰ ਯਾਨੀ ਦੋ ਮੈਚ ਹਨ। ਪਹਿਲਾ ਮੈਚ ਦਿੱਲੀ ਕੈਪੀਟਲਸ ਨੇ ਧਮਾਕੇਦਾਰ ਜਿੱਤ ਦਰਜ ਕੀਤੀ। ਦਿੱਲੀ ਨੇ ਰੋਮਾਂਚਕ ਮੈਚ ’ਚ ਮੁੰਬਈ ਇੰਡੀਅਨਜ਼ ਨੂੰ ਹਰਾ ਦਿੱਤਾ। ਦਿੱਲੀ ਦੇ ਜਿੱਤ ਦੇ ਹੀਰੋ ਅਕਸ਼ਰ ਅਤੇ ਲਲਿਤ ਰਹੇ। ਦਿੱਲੀ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੁੰਬਈ ਨੇ ਈਸ਼ਾਨ ਦੇ 81 ਦੌੜਾਂ ਦੀ ਬਦੌਲਤ 177 ਦੌੜਾਂ ਬਣਾਈਆਂ।
ਇਸ ਤੋਂ ਬਾਅਦ ਜਦੋਂ ਦਿੱਲੀ ਬੱਲੇਬਾਜ਼ੀ ਕਰਨ ਆਈ ਤਾਂ ਮੁਰੂਗਨ ਅਸ਼ਵਿਨ ਅਤੇ ਬਾਸਿਲ ਥੰਪੀ ਨੇ ਇਕ ਓਵਰ ‘ਚ 2-2 ਵਿਕਟਾਂ ਲੈ ਕੇ ਦਿੱਲੀ ਨੂੰ ਬੈਕ ਫੁੱਟ ‘ਤੇ ਲਿਆਂਦਾ। 100 ਦੌੜਾਂ ‘ਤੇ 6 ਵਿਕਟਾਂ ਗੁਆ ਚੁੱਕੀ ਦਿੱਲੀ ਦੀ ਹਾਰ ਯਕੀਨੀ ਲੱਗ ਰਹੀ ਸੀ ਪਰ ਅਕਸ਼ਰ ਅਤੇ ਲਲਿਤ ਵਿਚਾਲੇ 30 ਗੇਂਦਾਂ ‘ਚ 75 ਦੌੜਾਂ ਦੀ ਸਾਂਝੇਦਾਰੀ ਹੋਈ ਅਤੇ ਦਿੱਲੀ ਦੀ ਜਿੱਤ ਹੋਈ। ਦੋਵਾਂ ਨੇ ਆਖਰੀ ਓਵਰਾਂ ‘ਚ ਸ਼ਾਨਦਾਰ ਬੱਲੇਬਾਜ਼ੀ ਕੀਤੀ। ਇਸ ਦੌਰਾਨ ਉਨ੍ਹਾਂ ਨੇ 6 ਚੌਕੇ ਅਤੇ 6 ਛੱਕੇ ਲਗਾਏ। 3 ਓਵਰਾਂ ਵਿੱਚ 10 ਦੀ ਰਨ ਰੇਟ ਦੀ ਲੋੜ ਸੀ, ਪਰ 10 ਗੇਂਦਾਂ ਬਾਕੀ ਰਹਿੰਦਿਆਂ ਦੋਵੇਂ ਜਿੱਤ ਗਏ।
ਈਸ਼ਾਨ ਕਿਸ਼ਨ ਲਾਇਆ ਅਰਧ ਸੈਂਕੜਾ
ਈਸ਼ਾਨ ਕਿਸ਼ਨ ਮੁੰਬਈ ਇੰਡੀਅਨਜ਼ ਲਈ ਲਗਾਤਾਰ 3 ਪਾਰੀਆਂ ਵਿੱਚ ਅਰਧ ਸੈਂਕੜੇ ਲਗਾਉਣ ਵਾਲੇ ਤੀਜੇ ਖਿਡਾਰੀ ਬਣ ਗਏ। ਉਸ ਤੋਂ ਪਹਿਲਾਂ ਸਚਿਨ ਤੇਂਦੁਲਕਰ ਅਤੇ ਕਵਿੰਟਨ ਡੀ ਕਾਕ ਦਾ ਨਾਂ ਆਉਂਦਾ ਹੈ। ਪਿਛਲੇ ਸੀਜ਼ਨ ‘ਚ ਈਸ਼ਾਨ ਨੇ ਪਿਛਲੀਆਂ ਦੋ ਪਾਰੀਆਂ ‘ਚ ਰਾਜਸਥਾਨ ਰਾਇਲਜ਼ ਦੇ ਖਿਲਾਫ ਅਜੇਤੂ 50 ਅਤੇ ਸਨਰਾਈਜ਼ਰਸ ਹੈਦਰਾਬਾਦ ਖਿਲਾਫ 84 ਦੌੜਾਂ ਬਣਾਈਆਂ ਸਨ।
ਰੋਹਿਤ ਸ਼ਰਮਾ ਨੇ 32 ਗੇਂਦਾਂ ਵਿੱਚ 41 ਦੌੜਾਂ ਬਣਾਈਆਂ
ਰੋਹਿਤ ਸ਼ਰਮਾ ਨੇ 32 ਗੇਂਦਾਂ ਵਿੱਚ 41 ਦੌੜਾਂ ਬਣਾਈਆਂ ਅਤੇ ਕੁਲਦੀਪ ਯਾਦਵ ਨੇ ਆਊਟ ਕੀਤਾ। ਹਿਟਮੈਨ ਨੂੰ ਰੋਵਮੈਨ ਪਾਵੇਲ ਨੇ ਡੀਪ ਮਿਡਵਿਕਟ ‘ਤੇ ਕੈਚ ਕੀਤਾ। ਰੋਹਿਤ ਸ਼ਰਮਾ ਆਈਪੀਐਲ ਵਿੱਚ ਲਗਾਤਾਰ ਨੌਵੀਂ ਵਾਰ ਬਿਨਾਂ ਕੋਈ ਅਰਧ ਸੈਂਕੜਾ ਬਣਾਏ ਆਊਟ ਹੋ ਗਏ। ਆਖਰੀ ਅਰਧ ਸੈਂਕੜਾ ਪਿਛਲੇ ਸਾਲ 23 ਅਪ੍ਰੈਲ ਨੂੰ ਪੰਜਾਬ ਖਿਲਾਫ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ