ਵਿਰਾਟ ਬਿਨਾਂ ਚੈਂਪੀਅਨ ਹੈਦਰਾਬਾਦ ਨੂੰ ਚੈਲੰਜ ਦੇਵੇਗਾ ਬੰਗਲੌਰ
ਹੈਦਰਾਬਾਦ, (ਏਜੰਸੀ) । ਆਈਪੀਐੱਲ-10 ਦੇ ਉਦਘਾਟਨ ਮੈਚ ‘ਚ ਪਿਛਲੇ ਚੈਂਪੀਅਨ ਸਨਰਾਇਜਰਜ਼ ਹੈਦਰਾਬਾਦ ਤੇ ਉਪ ਜੇਤੂ ਰਾਇਲ ਚੈਲੰਜਰਜ਼ ਬੰਗਲੌਰ ਦਰਮਿਆਨ ਬੁੱਧਵਾਰ ਨੂੰ ਧਮਾਕੇਦਾਰ ਮੁਕਾਬਲਾ ਹੋਵੇਗਾ ਇਸ ਮੈਚ ‘ਚ ਬੰਗਲੌਰ ਦੇ ਰੈਗੂਲਰ ਕਪਤਾਨ ਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਆਪਣੇ ਮੋਢੇ ਦੀ ਸੱਟ ਕਾਰਨ ਨਹੀਂ ਖੇਡਣਗੇ ਵਿਰਾਟ ਦੀ ਗੈਰ-ਹਾਜ਼ਰੀ ‘ਚ ਟੀਮ ਦੀ ਕਪਤਾਨੀ ਅਸਟਰੇਲੀਆਈ ਆਲ ਰਾਊਂਡਰ ਸ਼ੇਨ ਵਾਟਸਨ ਨੂੰ ਸੌਂਪੀ ਗਈ ਹੈ ਇਹ ਦਿਲਚਸਪ ਹੋਵੇਗਾ ਕਿ ਇਸ ਮੁਕਾਬਲੇ ‘ਚ ਦੋਵਾਂ ਟੀਮਾਂ ਦੇ ਕਪਤਾਨ ਅਸਟਰੇਲੀਆਈ ਖਿਡਾਰੀ ਹਨ ਹੈਦਰਾਬਾਦ ਦੀ ਕਪਤਾਨੀ ਅਸਟਰੇਲੀਆ ਦੇ ਧਮਾਕੇਦਾਰ ਓਪਨਰ ਡੇਵਿਡ ਓਪਨਰ ਦੇ ਹੱਥਾਂ ‘ਚ ਹੈ ਜੋ ਪਿਛਲੇ ਸੈਸ਼ਨ ‘ਚ ਵਿਰਾਟ ਤੋਂ ਬਾਅਦ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਦੂਜੇ ਬੱਲੇਬਾਜ਼ ਰਹੇ ਸਨ।
ਵਾਰਨਰ ਨੇ ਹਾਲ ਹੀ ‘ਚ ਭਾਰਤ ‘ਚ ਚਾਰ ਟੈਸਟ ਮੈਚਾਂ ਦੀ ਲੰਮੀ ਸੀਰੀਜ਼ ਖੇਡੀ ਸੀ ਪਰ ਇਸ ਸੀਰੀਜ਼ ‘ਚ ਉਨ੍ਹਾਂ ਦਾ ਬੱਲਾ ਖਾਮੋਸ਼ ਰਿਹਾ ਸੀ ਵਾਰਨਰ ਨੇ ਆਖਰੀ ਮੈਚ ‘ਚ ਜਾ ਕੇ ਸੀਰੀਜ਼ ਦਾ ਆਪਣਾ ਅਰਧ ਸੈਂਕੜਾ ਬਣਾਇਆ ਸੀ ਪਿਛਲੇ ਸੈਸ਼ਨ ‘ਚ 848 ਦੌੜਾਂ ਬਣਾਉਣ ਵਾਲੇ ਵਾਰਨਰ ਨੂੰ ਟੀ-20 ਦਾ ਫਾਰਮੇਟ ਖੂਬ ਰਾਸ ਆਉਂਦਾ ਹੈ ਤੇ ਹੈਦਰਾਬਾਦ ਨੂੰ ਉਮੀਦ ਰਹੇਗੀ ਕਿ ਉਨ੍ਹਾਂ ਦੇ ਕਪਤਾਨ ਦਾ ਬੱਲਾ ਫਿਰ ਤੋਂ ਦੌੜਾਂ ਬਣਾਏ ਹੈਦਰਾਬਾਦ ਨੂੰ ਆਪਣੇ ਖੱਬੇ ਹੱਥ ਦੇ ਓਪਨਰ ਸ਼ਿਖਰ ਧਵਨ ਦੇ ਫਾਰਮ ‘ਚ ਵਾਪਸ ਆਉਣ ਨਾਲ ਵੀ ਰਾਹਤ ਮਿਲੀ ਹੈ ਸ਼ਿਖਰ ਨੇ ਹਾਲ ਹੀ ‘ਚ ਦੇਵਧਰ ਟਰਾਫੀ ‘ਚ ਸ਼ਾਨਦਾਰ ਸੈਂਕੜਾ ਜੜਿਆ ਸੀ ਤੇ ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਆਈਪੀਐੱਲ ‘ਚ ਉਹ ਬਿਹਤਰੀਨ ਪ੍ਰਦਰਸ਼ਨ ਕਰਕੇ ਟੀਮ ਇੰਡੀਆ ‘ਚ ਵਾਪਸ ਆਪਣਾ ਸਥਾਨ ਹਾਸਲ ਬਣਾਉਣਗੇ।
ਬੰਗਲੌਰ ਦੀ ਟੀਮ ਨੂੰ ਆਈਪੀਐੱਲ ‘ਚ ਆਪਣੇ ਪਹਿਲੇ ਖਿਤਾਬ ਦੀ ਤਲਾਸ਼ ਹੈ ਬੰਗਲੌਰ ਦੀਆਂ ਇੱਕ ਵਾਰ ਫਿਰ ਤਮਾਮ ਉਮੀਦਾਂ ਕਰਿਸ਼ਮਾਈ ਬੱਲੇਬਾਜ਼ ਗੇਲ ‘ਤੇ ਨਿਰਭਰ ਕਰਨਗੀਆਂ ਕਿ ਉਨ੍ਹਾਂ ਦਾ ਬੱਲਾ ਕਿੰਨੀ ਧਮਾਕੇਦਾਰ ਸ਼ੁਰੂਆਤ ਕਰਦਾ ਹੈ ਗੇਲ ਟੀ-20 ‘ਚ 10000 ਦੌੜਾਂ ਬਣਾਉਣ ਵਾਲਾ ਪਹਿਲਾ ਬੱਲੇਬਾਜ਼ ਬਣਨ ਦੀ ਦਹਿਲੀਜ਼ ‘ਤੇ ਹੈ ਗੇਲ ਨੂੰ ਵਿਰਾਟ ਦੀ ਗੈਰ-ਹਾਜ਼ਰੀ ‘ਚ ਬੱਲੇਬਾਜ਼ੀ ਦੀ ਪੂਰੀ ਜ਼ਿੰਮੇਵਾਰੀ ਸੰਭਾਲਣੀ ਹੋਵੇਗੀ ਜੇਕਰ ਇਹ 20 ਓਵਰਾਂ ਤੱਕ ਖੜ੍ਹੇ ਰਹਿ ਜਾਂਦੇ ਹਨ ਤਾਂ ਉਹ ਇਕੱਲੇ ਆਪਣੇ ਦਮ ‘ਤੇ ਵਿਰੋਧੀ ਟੀਮ ਨੂੰ ਹਿਲਾ ਸਕਦੇ ਹਨ ਇਸ ਮੈਚ ‘ਚ ਸਿਕਸਰ ਕਿੰਗ ਯੁਵਰਾਜ ਸਿੰਘ ‘ਤੇ ਵੀ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ ਯੁਵਰਾਜ ਨੇ ਘਰੇਲੂ ਕ੍ਰਿਕਟ ‘ਚ ਚਾਰ ਟੀ-20 ਤੇ ਚਾਰ 50 ਓਵਰਾਂ ਦੇ ਮੈਚ ਖੇਡੇ ਹਨ।
ਇਨ੍ਹਾਂ ਅੱਠ ਮੈਚਾਂ ‘ਚ ਯੁਵਰਾਜ ਨੇ ਰੇਲਵੇ ਖਿਲਾਫ 66 ਦੌੜਾਂ ਦੇ ਰੂਪ ‘ਚ ਸਿਰਫ ਇੱਕ ਅਰਧ ਸੈਂਕੜਾ ਬਣਾਇਆ ਸੀ ਯੁਵਰਾਜ ਲਈ ਆਈਪੀਐੱਲ ਦੀ ਸ਼ੁਰੂਆਤ ਕਾਫੀ ਮਹੱਤਵਪੂਰਨ ਹੈ ਅਫਗਾਨਿਸਤਾਨ ਦੇ ਲੈੱਗ ਸਪਿੱਨਰ ਰਾਸ਼ਿਦ ਖਾਨ ਹੈਦਰਾਬਾਦ ਲਈ ਤੁਰੱਪ ਦਾ ਪੱਤਾ ਸਾਬਤ ਹੋ ਸਕਦੇ ਹਨ ਰਾਸ਼ਿਦ ਪੂਰਾ ਮਾਰਚ ਮਹੀਨਾ ਭਾਰਤ ‘ਚ ਖੇਡੇ ਸਨ ਅਤੇ ਉਨ੍ਹਾਂ ਨੇ ਤਿੰਨ ਟੀ-20, ਪੰਜ ਇੱਕ ਰੋਜ਼ਾ ਤੇ ਇੱਕ ਚਾਰ ਰੋਜਾ ਮੈਚ ‘ਚ ਕੁੱਲ ਮਿਲਾ ਕੇ 33 ਵਿਕਟਾਂ ਹਾਸਲ ਕੀਤੀਆਂ ਸਨ ਅਫਗਾਨਿਸਤਾਨ ਹੋਰ ਵੱਡੀਆਂ ਟੀਮਾਂ ਨਾਲੋਂ ਬਹੁਤ ਘੱਟ ਖੇਡਿਆ ਹੈ ਇਸ ਲਈ ਉਨ੍ਹਾਂ ਦੀ ਗੇਂਦਬਾਜ਼ੀ ਤੋਂ ਜਿਆਦਾਤਰ ਵੱਡੇ ਬੱਲੇਬਾਜ਼ ਪ੍ਰਭਾਵਿਤ ਨਹੀਂ ਹਨ ਇਸ ਲਈ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਉਨ੍ਹਾਂ ਦੀਆਂ ਗੇਂਦਾਂ ਬੱਲੇਬਾਜ਼ਾਂ ਨੂੰ ਕਿੰਨਾ ਪਰੇਸ਼ਾਨ ਕਰਦੀਆਂ ਹਨ ਆਈਪੀਐੱਲ 10 ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸ ‘ਤੇ ਖਿਡਾਰੀਆਂ ਦੀਆਂ ਸੱਟਾਂ ਦਾ ਡੂੰਘਾ ਅਸਰ ਪਿਆ ਹੈ ਤੇ ਟੂਰਨਾਮੈਂਟ ਤੋਂ ਉਦਘਾਟਨ ਮੁਕਾਬਲੇ ਤੋਂ ਹੀ ਦੁਨੀਆ ਦੀ ਸਭ ਤੋਂ ਚਰਚਿਤ ਲੀਗ ਦੇ ਅੱਗੇ ਦੀ ਦਿਸ਼ਾ ਤੈਅ ਹੋ ਜਾਵੇਗੀ।