ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਸਰਕਾਰੀ ਕਾਲਜ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਦਾਨ
ਕਿਰਨ ਰੱੱਤੀ/ਬੁੱਟਰ ਬੱਧਨੀ\ਅਜੀਤਵਾਲ। ਡੇਰਾ ਸੱਚਾ ਸੌਦਾ ਸਰਸਾ ਵੱਲੋਂ 134 ਮਾਨਵਤਾ ਭਲਾਈ ਕਾਰਜਾਂ ਤਹਿਤ ਬਲਾਕ ਬੁਟਰ ਬੱਧਨੀ ਦੇ ਪਿੰਡ ਤਖਾਣਵੱਧ ਦੇ ਡੇਰਾ ਸ਼ਰਧਾਲੂ ਬੂੜ ਸਿੰਘ ਇੰਸਾਂ ਦਾ ਨਾਂਅ ਵੀ ਸਰੀਰਦਾਨੀਆਂ ‘ਚ ਸ਼ਾਮਲ ਹੋ ਗਿਆ ਹੈ ਡੇਰਾ ਸ਼ਰਧਾਲੂ ਬੂੜ ਸਿੰਘ ਇੰਸਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੇ ਉਹਨਾਂ ਦਾ ਮ੍ਰਿਤਕ ਸਰੀਰ ਮਾਨਵਤਾ ਭਲਾਈ ਕਾਰਜਾਂ ਹਿੱਤ ਦਾਨ ਕਰ ਦਿੱਤਾ ਜਾਣਕਾਰੀ ਅਨੁਸਾਰ ਡੇਰਾ ਸ਼ਰਧਾਲੂ ਬੂੜ ਸਿੰਘ ਇੰਸਾਂ ਅੱਜ ਇਸ ਨਾਸ਼ਵਾਨ ਸੰਸਾਰ ਨੂੰ ਛੱਡ ਕੇ ਮਾਲਕ ਦੇ ਚਰਨਾਂ ਵਿਚ ਜਾ ਬਿਰਾਜੇ ।
ਉਹ ਡੇਰਾ ਸੱਚਾ ਸੌਦਾ ਨਾਲ ਪਿਛਲੇ ਲੰਮੇ ਸਮੇਂ ਤੋਂ ਜੁੜੇ ਸਨ, ਉਹਨਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ‘ਤੇ ਚਲਦਿਆਂ ਆਪਣੇ ਪੂਰੇ ਸਰੀਰਦਾਨੀ ਦੇ ਫਾਰਮ ਭਰੇ ਹੋਏ ਸਨ, ਅੱਜ ਉਹਨਾਂ ਦੀ ਅੰਤਿਮ ਇੱਛਾ ਅਨੁਸਾਰ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਵਾਸਤੇ ਸਰਕਾਰੀ ਕਾਲਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਾਨ ਕੀਤਾ ਗਿਆ ਤਾਂ ਕਿ ਉਸ ਮ੍ਰਿਤਕ ਸਰੀਰ ‘ਤੇ ਮੈਡੀਕਲ ਖੋਜ ਕਰ ਰਹੇ ਡਾਕਟਰ ਆਪਣਾ ਭਵਿੱਖ ਉਜਵਲ ਕਰ ਸਕਣ।
ਇਸ ਮੌਕੇ ਸਰਪੰਚ ਰਵੀ ਸ਼ਰਮਾ ਨੇ ਇਸ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਤੇ ਕਿਹਾ ਕਿ ਡੇਰਾ ਸੱਚਾ ਸੌਦਾ ਦਾ ਮਾਨਵਤਾ ਉਪਰ ਇਹ ਬਹੁਤ ਵੱਡਾ ਪਰਉਪਕਾਰ ਹੈ, ਜਿਸ ਕਾਰਨ ਸਾਡੇ ਸਮਾਜ ਨੂੰ ਨਵੇਂ ਤਜ਼ਰਬੇਕਾਰ ਡਾਕਟਰ ਮਿਲਣਗੇ ਉਨ੍ਹਾਂ ਅੱਗੇ ਕਿਹਾ ਕਿ ਸਰੀਰਦਾਨ ਕਰਨਾ ਬਹੁਤ ਵੱਡੀ ਗੱਲ ਹੈ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਇਸ ਸਮਾਜ ਵਿੱਚ ਅਜਿਹਾ ਮਾਨਵਤਾ ਨੂੰ ਸਮਰਪਿਤ ਕਾਰਜ ਕਰਨਾ ਬਹੁਤ ਵੱਡੇ ਹੌਸਲੇ ਵਾਲੀ ਗੱਲ ਹੈ।
ਇਸ ਮੌਕੇ ਸੱਚਖੰਡਵਾਸੀ ਬੂੜ ਸਿੰਘ ਇੰਸਾਂ ਦੇ ਸਪੁੱਤਰ ਗੁਰਸੇਵਕ ਸਿੰਘ, ਨੂੰਹ ਵੀਰਪਾਲ ਕੌਰ, ਨਵਜੋਤ ਸਿੰਘ ਪੋਤਰਾ, ਜੈਸਮੀਨ ਕੌਰ ਪੋਤਰੀ, ਭੰਗੀਦਾਸ ਕੁਲਵਿੰਦਰ ਇੰਸਾਂ, ਸਾਬਕਾ ਸਰਪੰਚ ਹਰਦੇਵ ਸਿੰਘ, ਸਬਾਕਾ ਸਰਪੰਚ ਸੱਤਪਾਲ ਸਿੰਘ, ਦੇਸ ਰਾਜ, ਅਮਰਜੀਤ ਸਿੰਘ, ਦੇਵ ਸਿੰਘ ਅਜੀਤਵਾਲ, ਨਿੱਕਾ ਕੋਕਰੀ, ਰਾਜ ਕੁਮਾਰ ਰਾਜੂ, ਜੀਵਨ ਕੁਮਾਰ, ਇੰਦਰਜੀਤ ਸਿੰਘ, ਇਕਬਾਲ ਸਿੰਘ, ਜਸਪਾਲ ਸਿੰਘ, ਬਲਾਕ ਭੰਗੀਦਾਸ ਸੁਭਾਸ਼ ਇੰਸਾ’ ਰਾਣਾ ਸਿੰਘ ਚੁਗਾਵਾਂ, ਸਾਧੂ ਸਿੰਘ, ਤਾਰਾ ਸਿੰਘ ਬੱਧਨੀ, ਹਰਜਿੰਦਰ ਸਿੰਘ ਡਾਲਾ, ਗੁਰਜੀਤ ਸਿੰਘ ਢੁੱਡੀਕੇ, ਬੁੱਧ ਰਾਮ ਮੱਦੋਕੇ (ਸਾਰੇ 15 ਮੈਂਬਰ) ਗੁਰਮੇਲ ਸਿੰਘ ਬੁੱਟਰ, ਗੁਰਸੇਵਕ ਸਿੰਘ, ਹਰਦੀਪ ਸਿੰਘ, ਮਨਦੀਪ ਸਿੰਘ ਕਾਉਂਕੇ ਕਲਾਂ, ਗੁਰਮੇਲ ਸਿੰਘ, ਮਾਸਟਰ ਭਗਵਾਨ ਦਾਸ, ਬਲਾਕ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਤੋਂ ਇਲਾਵਾ ਵੱਖ-ਵੱਖ ਬਲਾਕਾਂ ਦੇ ਜਿੰਮੇਵਾਰ ਭਾਈ-ਭੈਣ ਬਹੁਤ ਵੱਡੀ ਗਿਣਤੀ ਵਿਚ ਹਾਜ਼ਰ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।