ਮੋਹਾਲੀ (ਅਸ਼ਵਨੀ ਚਾਵਲਾ)। ਮੋਹਾਲ ’ਚ ਦੋ ਰੋਜ਼ਾ ਨਿਵੇਸ਼ ਸੰਮੇਲਨ ਅੱਜ ਸ਼ੁਰੂ ਹੋ ਚੁੱਕਾ ਹੈ। ਇੰਡੀਅਨ ਸਕੂਲ ਆਫ਼ ਬਿਜ਼ਨਸ ’ਚ ਹੋਣ ਵਾਲੇ ਇਨਵੈਸਟਰ ਸਮਿੰਟ ਦੀ ਕਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸੰਭਾਲੀ ਹੈ। ਸਰਕਾਰ ਨੂੰ ਇਸ ਪ੍ਰੋਗਰੈੱਸਿਵ ਨਿਵੇਸ਼ ਸੰਮੇਲਨ ’ਚ ਕਈ ਵੱਡੀਆਂ ਕੰਪਨੀਆਂ ਦੇ ਸ਼ਾਮਲ ਹੋਣ ਅਤੇ ਸੂਬੇ ਨੂੰ ਕਰੋੜਾਂ ਦੇ ਵੱਡੇ ਪ੍ਰੋਜੈਕਟ ਮਿਲਣ ਦੀ ਉਮੀਦ ਹੈ। ਮੁੱਖ ਮੰਤਰੀ ਮਾਨ ਅਤੇ ਪੰਜਾਬ ਸਰਕਾਰ ਦੇ ਕਈ ਮੰਤਰੀ ਅੱਜ ਨਿਵੇਸ਼ ਪੰਜਾਬ ਸੰਮੇਲਨ ਦੀ ਸ਼ੁਰੂਆਤ ’ਤੇ ਮੋਹਾਲੀ ਸਥਿੱਤ ਇੰਡੀਅਨ ਸਕੂਲ ਆਫ਼ ਬਿਜ਼ਨੈੱਸ ਪਹੁੰਚੇ ਹਨ।
Investment Punjab Summit
ਸਮਿੱਟ ਦੌਰਾਨ ਮਿੱਤਲ ਗਰੁੱਪ ਦੇ ਰਾਕੇਸ਼ ਭਾਰਤੀ ਮਿੱਤਲ ਵੇਦਾਂਤ ਗਰੁੱਪ ਨਰੇਸ਼ ਤ੍ਰੇਹਨ, ਆਈਟੀਸੀ, ਕਾਰਗਿਲ ਗਰੁੱਪ, ਮਹਿੰਦਰਾ ਐਂਡ ਮਹਿੰਦਰਾ ਵੀ ਪੁੱਜੇ ਹਨ। ਇਸ ਦੌਰਾਨ ਕੈਬਨਿਟ ਮੰਤਰੀ ਗਗਨ ਅਨਮੋਲ ਮਾਨ ਨੇ ਕਿਹਾ ਕਿ ਸਰਕਾਰਾਂ ਤੰਗ ਕਰਨ ਲਈ ਨਹੀਂ, ਮੱਦਦ ਕਰਨ ਲਈ ਹੁੰਦੀਆਂ ਹਨ। ਸਾਡੀ ਸਰਕਾਰ ਪੰਜਾਬ ਚ ਇਨਵੇਸਟ ਲਈ ਚੰਗਾ ਮਾਹੌਲ ਦੇਵੇਗੀ। ਨੌਜਵਾਨਾਂ ਲਈ ਘੁੰਮਣ ਲਈ ਪਹਿਲੀ ਪਸੰਦ ਹੋਏਗੀ। ਵਾਟਰ ਟੂਰਿਜ਼ਮ ਸ਼ੁਰੂ ਕੀਤਾ ਜਾ ਰਿਹਾ ਹੈ। ਪੰਜਾਬ ਚ ਟੂਰਿਜ਼ਮ ਆਉਣ ਵਾਲੇ ਸਮੇਂ ਬਹੁਤ ਜਿਆਦਾ ਹੋਣ ਵਾਲਾ ਹੈ। ਪੰਜਾਬ ਚ ਇਨਵੈਸਟਰ ਨੂੰ ਚੰਗਾ ਮਾਹੌਲ ਮਿਲੇਗਾ। ਪੰਜਾਬ ’ਚ ਲੈਬਰ ਹੜਤਾਲ ’ਤੇ ਨਹੀਂ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲੈਬਰ ਕਾਨੂੰਨ ਚੰਗੇ ਹਨ।
ਪੂਰਾ ਲਾਈਵ ਪ੍ਰੋਗਰਾਮ ਦੇਖਣ ਲਈ ਕਲਿੱਕ ਕਰੋ।
ਵੈਂਦਾਤਾ ਗਰੁੱਪ ਚੇਅਰਮੈਨ ਨਰੇਸ਼ ਤ੍ਰੇਹਨ ਨੇ ਕਿਹਾ ਕਿ ਅਸੀਂ 2009 ਚ ਗਰੁੱਪ ਦੀ ਸ਼ੁਰੁਆਤ ਕੀਤੀ ਸੀ, 350 ਬੈਡ ਨਾਲੁ ਸ਼ੁਰੂਆਤ ਹੋਈ ਸੀ। ਗੁਰੂਗਰਾਮ ਤੋਂ ਬਾਅਦ ਅਸੀਂ ਲਖਨਊ ਚ ਹਸਪਤਾਲ ਸ਼ੁਰੂ ਕੀਤਾ ਤਾਂ ਉਸ ਤੋਂ ਬਾਅਦ ਪਟਨਾ, ਰਾਂਚੀ ਤੇ ਨੋਇਡਾ ਚ ਹਸਪਤਾਲ ਸ਼ੁਰੂ ਕੀਤਾ ਹੈ। ਪੰਜਾਬ ’ਚ ਵੀ ਅਸੀਂ ਜਲਦੀ ਆਪਣਾ ਹਸਪਤਾਲ ਸ਼ੁਰੂ ਕਰਨ ਜਾ ਰਹੇ ਹਾਂ। ਵੈਦਾਂਤਾ ਨੇ ਪੰਜਾਬ ਚ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਕੀਤਾ। ਮੇਰੇ ਰੂਟਸ ਪੰਜਾਬ ਤੋਂ ਹੀ ਹਨ। ਪੰਜਾਬ ਲਈ ਅਸੀਂ ਜਲਦੀ ਹੀ ਵੱਡਾ ਕੁਝ ਕਰਾਂਗੇ, ਇਹ ਮੇਰੇ ਕਰਤੱਵ ਲਈ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਭਵਿੱਖ ਕਾਫੀ ਚੰਗਾ ਹੈ। ਮੁੱਖ ਮੰਤਰੀ ਨੇ ਖੜ੍ਹੇ ਹੋ ਕੇ ਨਰੇਸ਼ ਤ੍ਰੇਹਨ ਨੂੰ ਜੱਫ਼ੀ ਪਾ ਲਈ। ਨਰੇਸ਼ ਤ੍ਰੇਹਨ ਨੇ ਕਿਹਾ ਸੀ ਕਿ ਪੰਜਾਬੀ ਨਾ ਬੋਲੀ ਜਾਂ ਜੱਫ਼ੀ ਨਾ ਪਾਈ ਤਾਂ ਫਾਇਦਾ ਹੀ ਕੀ ਹੈ।
ਕੀ ਕਿਹਾ ਮਹਿੰਦਰਾ ਐਂਡ ਮਹਿੰਦਰਾ ਤੋਂ ਰਾਜੇਸ਼ ਜੰਜੂਲਕਰ ਨੇ
ਇਸ ਦੌਰਾਨ ਸੰਬੋਧਨ ਕਰਦਿਆਂ ਮਹਿੰਦਰਾ ਐਂਡ ਮਹਿੰਦਰਾ ਦੇ ਰਾਜੇਸ਼ ਜੰਜੂਲਕਰ ਨੇ ਕਿਹਾ ਕਿ ਅਸੀਂ ਪੰਜਾਬ ਚ ਪਹਿਲਾਂ ਹੀ 4 ਪ੍ਰੋਜੈਕਟ ਲਾਏ ਹੋਏ ਹਨ। ਅਸੀਂ ਸਵਰਾਜ ਇੰਜਣ ਬਿਜ਼ਨਸ ਦੇ ਸੀਐਸਆਰ ਰਾਹੀਂ ਸਿੱਖਿਆ ਚ ਕਾਫੀ ਕੁਝ ਕੀਤਾ ਹੈ। ਰਣਜੀਤ ਸਾਗਰ ਡੈਮ ਕੋਲ ਅਸੀਂ ਰੈਸਟੋਰੈਂਟ ਸ਼ੁਰੂ ਕਰਾਂਗੇ। ਅਸੀਂ ਪੰਜਾਬ ਦੀ ਨਵੀਂ ਗਰੋਥ ਸਟੋਰੀ ਦਾ ਹਿੱਸਾ ਬਣੇ ਰਹਾਂਗੇ।