ਸੁਰੱਖਿਅਤ ਹੈ ਗੋਲਡ ’ਚ ਨਿਵੇਸ਼, ਪੇਮੈਂਟ ਐਪਸ ’ਚ ਹੈ ਨਿਵੇਸ਼ ਦੀ ਸੁਵਿਧਾ

Investment

ਦੇਸ਼ ’ਚ ਜ਼ਿਆਦਾਤਰ ਲੋਕ ਗੋਲਡ ’ਚ ਨਿਵੇਸ਼ ਕਰਨਾ ਪਸੰਦ ਕਰਦੇ ਹਨ। ਗੋਲਡ ’ਚ ਨਿਵੇਸ਼ ਕਰਨ ’ਤੇ ਕਈ ਤਰ੍ਹਾਂ ਦੇ ਲਾਭ ਮਿਲਦੇ ਹਨ। ਜੇਕਰ ਤੁਸੀਂ ਸੋਨੇ ’ਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਈ ਤਰੀਕਿਆਂ ਨਾਲ ਨਿਵੇਸ਼ ਕਰਕੇ ਮੁਨਾਫਾ ਕਮਾ ਸਕਦੇ ਹੋ। ਗੋਲਡ ’ਚ ਨਿਵੇਸ਼ ਕਰਨ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਸ ਵਿੱਚ ਤੁਹਾਡਾ ਪੈਸ ਸੁਰੱਖਿਅਤ ਰਹਿੰਦਾ ਹੈ। ਨਾਲ ਹੀ ਲੋੜ ਪੈਣ ’ਤੇ ਤੁਸੀਂ ਲੋਨ ਵੀ ਲੈ ਸਕਦੇ ਹੋ।

ਜੇਕਰ ਪਿਛਲੇ ਪੰਜ ਸਾਲਾਂ ਦੀ ਗੱਲ ਕਰੀਏ ਤਾਂ ਸੋਨਾ 31 ਹਜ਼ਾਰ ਰੁਪਏ ਤੋਂ 60 ਹਜ਼ਾਰ ਰੁਪਏ ਪਹੁੰਚ ਚੁੱਕਾ ਹੈ। ਪਿਛਲੇ ਪੰਜ ਸਾਲਾਂ ’ਚ ਗੋਲਡ ’ਚ ਨਿਵੇਸ਼ ਕਰਨ ਵਾਲਿਆਂ ਦਾ ਪੈਸਾ ਦੁੱਗਣਾ ਹੋ ਚੁੱਕਾ ਹੈ। ਹੁਣ ਇੱਕ ਅਪਰੈਲ ਤੋਂ ਗੋਲਡ ’ਚ ਹਾਲਮਾਰਕਿੰਗ ਵੀ ਜ਼ਰੂਰੀ ਹੋ ਗਈ ਹੈ। ਅਜਿਹੇ ’ਚ ਜਵੈਲਰਸ ਸਿਰਫ ਹਾਲਮਾਰਕ ਵਾਲਾ ਸੋਨਾ ਹੀ ਵੇਚ ਸਕਣਗੇ। ਇੱਕ ਅਪਰੈਲ ਤੋਂ ਸੋਨੇ ’ਤੇ ਛੇ ਅੰਕਾਂ ਦਾ ਅਲਫਾਨਿਊਮੈਰਿਕ ਹਾਲਮਾਰਕ ਕੋਡ ਲਿਖਿਆ ਹੋਵੇਗਾ। ਇਸ ਨਾਲ ਜਿੱਥੇ ਸੋਨੇ ਦੀ ਸ਼ੁੱਧਤਾ ਦਾ ਪਤਾ ਲੱਗੇਗਾ, ਉੱਥੇ ਸੋਨੇ ਟਰੇਸ ਕਰਨਾ ਵੀ ਸੌਖਾ ਹੋ ਜਾਵੇਗਾ। ਆਓ! ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਕਿੰਨੇ ਤਰ੍ਹਾਂ ਸੋਨੇ ’ਚ ਨਿਵੇਸ਼ ਕਰ ਸਕਦੇ ਹੋ।

1. ਗੋਲਫ ਈਟੀਐੱਫ :

ਤੁਸੀਂ ਸ਼ੇਅਰਾਂ ਵਾਂਗ ਵੀ ਸੋਨੇ ਨੂੰ ਖਰੀਦ ਸਕਦੇ ਹੋ। ਇਸ ਸੁਵਿਧਾ ਨੂੰ ਹੀ ਗੋਲਡ ਈਟੀਐੱਫ ਕਹਿੰਦੇ ਹਨ। ਇਹ ਐਕਸਚੇਂਜ-ਟ੍ਰੇਡੇਡ ਫੰਡ ਹੁੰਦੇ ਹਨ। ਇਨ੍ਹਾਂ ਨੂੰ ਸਟਾਕ ਐਕਸਚੇਂਜਾਂ ’ਤੇ ਖਰੀਦਿਆ ਅਤੇ ਵੇਚਿਆ ਜਾ ਸਕਦਾ ਹੈ। ਤੁਸੀਂ?ਇਸ ਨੂੰ ਗੋਲਡ ਦੀ ਅਸਲ ਕੀਮਤ ਦੇ ਕਰੀਬ ਖਰੀਦ ਸਕਦੇ ਹੋ, ਕਿਉਂਕਿ ਗੋਲਡ ਈਟੀਐੱਫ ਦਾ ਬੈਂਚਮਾਰਕ ਸਪਾਟ ਗੋਲਡ ਦੀਆਂ ਕੀਮਤਾਂ ਹਨ। ਹਾਲਾਂਕਿ ਤੁਹਾਡੇ ਕੋਲ ਟ੍ਰੇਡਿੰਗ ਡੀਮੈਟ ਅਕਾਊਂਟ ਹੋਣਾ ਜ਼ਰੂਰੀ ਹੈ। ਇਸ ਤੋਂ ਬਾਅਦ ਹੀ ਤੁਸੀਂ ਈਟੀਐੱਫ ਖਰੀਦ ਸਕਦੇ ਹੋ।

2. ਫਿਜ਼ੀਕਲ ਗੋਲਡ:

ਤੁਸੀਂ ਫਿਜ਼ੀਕਲ ਗੋਲਡ ਵੀ ਖਰੀਦ ਸਕਦੇ ਹੋ। ਫਿਜੀਕਲ ਗੋਲਡ ਜਿਵੇਂ ਸੋਨੇ ਦੇ ਬਿਸਕਿਟ-ਸਿੱਕੇ ਜਾਂ ਜਵੈਲਰੀ ਖਰੀਦਣਾ ਹੈ। ਹਾਲਾਂਕਿ ਮਾਹਿਰ ਜਵੈਲਰੀ ਖਰੀਦਣ ਨੂੰ ਗੋਲਡ ’ਚ ਨਿਵੇਸ਼ ਦਾ ਚੰਗਾ ਵਿਕਲਪ ਨਹੀਂ ਮਨਦੇ ਹਨ। ਇਸ ਦੀ ਵਜ੍ਹਾ ਹੈ?ਕਿ ਇਸ ’ਤੇ ਤੁਹਾਨੂੰ ਮੇਕਿੰਗ ਚਾਰਜ ਅਤੇ ਜੀਐੱਸਟੀ ਦੇਣਾ ਪੈਂਦਾ ਹੈ। ਅਜਿਹੇ ’ਚ ਤੁਹਾਨੂੰ ਇਸ ਵਿੱਚ ਜ਼ਿਆਦਾ ਪੈਸੇ ਚੁਕਾਉਣੇ ਪੈਂਦੇ ਹਨ।

ਇਹ ਵੀ ਪੜ੍ਹੋ: ਬਠਿੰਡਾ ‘ਚ ਸਕੂਲ ਵੈਨ-ਕੈਂਟਰ ਦੀ ਟੱਕਰ. 11 ਬੱਚੇ ਜ਼ਖਮੀ

3. ਪੇਮੈਂਟ ਐਪ ਤੋਂ ਕਰੋ ਨਿਵੇਸ਼:

ਹੁਣ ਤੁਸੀਂ ਬੇਹੱਦ ਅਸਾਨੀ ਨਾਲ ਸਮਾਰਟਫੋਨ ਤੋਂ ਵੀ ਸੋਨੇ ’ਚ ਨਿਵੇਸ਼ ਕਰ ਸਕਦੇ ਹੋ। ਤੁਹਾਨੂੰ ਇਸ ਲਈ ਜ਼ਿਆਦਾ ਰੁਪਏ ਖਰਚ ਕਰਨ ਦੀ ਵੀ ਜ਼ਰੂਰਤ ਨਹੀਂ ਹੈ। ਤੁਸੀਂ?ਆਪਣੀ ਸੁਵਿਧਾ ਦੇ ਹਿਸਾਬ ਨਾਲ ਜਦੋਂ ਚਾਹੋ?ਗੋਲਡ ’ਚ ਨਿਵੇਸ਼ ਕਰ ਸਕਦੇ ਹੋ। ਗੂਗਲ-ਪੇ, ਏਟੀਐੱਮ, ਫੋਨ-ਪੇ ਅਤੇ ਅਮੇਜਨ-ਪੇ ਵਰਗੇ ਕਈ ਪਲੇਟਫਾਰਮ ਮੁਹੱਈਆ ਹਨ। ਡਿਜ਼ੀਟਲ ਗੋਲਡ ਖਰੀਦਣ ਦੇ ਕਈ ਲਾਭ ਹਨ।

4. ਸਾੱਵਰੇਨ ਗੋਲਡ ਬੌਂਡ:

ਸੋਨੇ ’ਚ ਨਿਵੇਸ਼ ਦਾ ਇੱਕ ਵਿਕਲਪ ਸਾੱਵਰੇਨ ਗੋਲਡ ਬੌਂਡ ਵੀ ਹੈ। ਸਾੱਵਰੇਨ ਗੋਲਡ ਬੌਂਡ ਇੱਕ ਸਰਕਾਰੀ ਬੌਂਡ ਹੁੰਦਾ ਹੈ, ਜਿਸ ਨੂੰ ਸਰਕਾਰ ਸਮੇਂ-ਸਮੇਂ ’ਤੇ ਜਾਰੀ ਕਰਦੀ ਹੈ। ਇਸ ਦਾ ਮੁੱਲ ਰੁਪਏ ਜਾਂ ਡਾਲਰ ’ਚ ਨਹੀਂ ਹੁੰਦਾ ਹੈ, ਬਲਕਿ ਸੋਨੇ ਦੇ ਵਜ਼ਨ ’ਚ ਹੁੰਦਾ ਹੈ। ਜੇਕਰ ਬੌਂਡ ਇੱਕ ਗ੍ਰਾਮ ਸੋਨੇ ਦਾ ਹੈ, ਤਾਂ ਇੱਕ ਗ੍ਰਾਮ ਸੋਨੇ ਦੀ ਜਿੰਨੀ ਕੀਮਤ ਹੋਵੇਗੀ, ਉਨ੍ਹੀ ਹੀ ਬੌਂਡ ਦੀ ਕੀਮਤ ਹੋਵੇਗੀ। ਸਾੱਵਰੇਨ ਗੋਲਡ ਬੌਂਡ ’ਚ ਇਸ਼ਿਊ ਰੇਟ ’ਤੇ ਹਰ ਸਾਲ 2.50% ਦਾ ਨਿਸ਼ਚਿਤ ਵਿਆਜ਼ ਮਿਲਦਾ ਹੈ। ਸਾੱਵਰੇਨ ਗੋਲਡ ਬੌਂਡ ’ਚ ਨਿਵੇਸ਼ ਲਈ ਵੀ ਡੀਮੈਟ ਅਕਾਊਂਟ ਜ਼ਰੂਰੀ ਹੁੰਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ