(ਮੇਵਾ ਸਿੰਘ) ਲੰਬੀ/ਕਿੱਲਿਆਂਵਾਲੀ ਮੰਡੀ। ਥਾਣਾ ਲੰਬੀ ਦੀ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਸਖ਼ਤ ਕਾਰਵਾਈ ਕਰਦਿਆਂ ਇਕ ਅੰਤਰਰਾਜੀ ਗਿਰੋਹ (Interstate Gang) ਦਾ ਪਰਦਾਫਾਸ਼ ਕਰਕੇ 2 ਮੈਂਬਰਾਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਥਾਣਾ ਲੰਬੀ ਦੇਐਸਐਚ ਓ ਮਨਿੰਦਰ ਸਿੰਘ ਅਤੇ ਗੁਰਮੀਤ ਸਿੰਘ ਏਐਸਆਈ ਸਮੇਤ ਪੁਲਿਸ ਦੀ ਟੀਮ ਨੇ ਕਾਰਵਾਈ ਕਰਦਿਆਂ ਜਿਵਤੇਸ਼ ਉਰਫ ਵਿੱਕੀ ਪੁੱਤਰ ਬਾਬੂ ਲਾਲ ਵਾਸੀ ਗਲੀ ਨੰ: 12 ਵਾਰਡ ਨੰ: 16 ਮਲੋਟ ਅਤੇ ਲਵਪ੍ਰੀਤ ਸਿੰਘ ਉਰਫ ਲੱਬਾ ਪੁੱਤਰ ਜਰਨੈਲ ਸਿੰਘ ਵਾਸੀ ਛਾਂਪਿਆਂਵਾਲੀ ਨੂੰ ਗਿ੍ਰਫਤਾਰ ਕੀਤਾ ਹੈ, ਜਿਹੜੇ ਪੰਜਾਬ ਤੇ ਹਰਿਆਣਾ ਸਮੇਤ ਰਾਜਾਂ ਅੰਦਰ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ।
ਦੋਵੇਂ ਮੁਲਜ਼ਮਾਂ ਖਿਲਾਫ ਥਾਣਾ ਲੰਬੀ ਦੀ ਪੁਲਿਸ ਥਾਣਾ ਲੰਬੀ ਵਿਖੇ ਵੱਖ ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਦੱਸਣ ਅਨੁਸਾਰ ਮੁਲਜ਼ਮਾਂ ਤੋਂ ਕੀਤੀ ਗਈ ਪੁੱਛਗਿੱਛ ਦੇ ਅਧਾਰ ’ਤੇ ਜਿਵਤੇਸ਼ ਉਰਫ ਵਿੱਕੀ ਨੇ ਆਪਣੇ ਸਾਥੀਆਂ ਸਮੇਤ ਦਿੱਲੀ ਤੋਂ ਇਕ ਕਾਰ ਬੁੱਕ ਕਰਵਾਈ ਸੀ, ਜਿਸ ਦੇ ਡਰਾਈਵਰ ’ਤੇ ਸਰਸਾ ਵਿਖੇ ਫਾਇਰ ਮਾਰ ਕੇ ਕਾਰ ਖੋਹ ਲਈ, ਇਸ ਸਬੰਧੀ ਸਿਰਸਾ ਹਰਿਆਣਾ ਵਿਖੇ ਇਨ੍ਹਾਂ ਖਿਲਾਫ ਮੁਕੱਦਮਾ ਦਰਜ ਹੋਇਆ। ਉਕਤ ਮੁਲਜਮਾਂ ਵੱਲੋਂ ਖੋਹੀ ਕਾਰ ਬੀਤੀ 31 ਜਨਵਰੀ ਨੂੰ ਥਾਣਾ ਲੰਬੀ ਦੀ ਪੁਲਿਸ ਪਾਰਟੀ ਨੂੰ ਬਲਾਕ ਲੰਬੀ ਦੇ ਪਿੰਡ ਤਰਮਾਲਾ ਤੋਂ ਬਰਾਮਦ ਹੋ ਗਈ ਸੀ, ਤੇ ਉਕਤ ਕਾਰ ਲੰਬੀ ਪੁਲਿਸ ਸਬੰਧਤ ਥਾਣੇ ਹਵਾਲੇ ਕਰ ਦਿੱਤੀ। ਕਾਬੂ ਕੀਤੇ ਮੁਲਜ਼ਮਾਂ ਪਾਸੋਂ ਇਨ੍ਹਾਂ ਦੇ ਹੋਰ ਸਾਥੀਆਂ ਬਾਰੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ