ਜੈਪੁਰ ’ਚ 50 ਲੱਖ ਤੋਂ ਵੱਧ ਸ਼ਰਧਾਲੂ ਪੁੱਜੇ, ਪ੍ਰਬੰਧ ਪਏ ਛੋਟੇ

ਜੈਪੁਰ ’ਚ 50 ਲੱਖ ਤੋਂ ਵੱਧ ਸ਼ਰਧਾਲੂ ਪੁੱਜੇ

(ਸੱਚ ਕਹੂੰ ਨਿਊਜ਼) ਜੈਪੁਰ/ਬਰਨਾਵਾ। ਰਾਜਸਥਾਨ ਦੀ ਗੁਲਾਬੀ ਨਗਰੀ ਸ਼ਨਿੱਚਰਵਾਰ ਦੇ ਸਫਾਈ ਮਹਾਂ ਅਭਿਆਨ ਤੋਂ ਬਾਅਦ ਐਤਵਾਰ ਨੂੰ ਰੂਹਾਨੀਅਤ ਦੀ ਚਮਕ ਨਾਲ ਹੋਰ ਗੁਲਾਬੀ ਹੋ ਗਈ ਪੂਰਾ ਮਹਾਂਨਗਰ ਅੱਜ ਰਾਮ-ਨਾਮ, ਅੱਲ੍ਹਾ, ਵਾਹਿਗੁਰੂੁ, ਗੌਡ ਦੇ ਰੰਗ ’ਚ ਰੰਗਿਆ ਗਿਆ ਐੱਮਐੱਸਜੀ ਮਹਾਂ ਰਹਿਮੋਕਰਮ ਮਹੀਨੇ ਦੇ ਪਵਿੱਤਰ ਭੰਡਾਰੇ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 50 ਲੱਖ ਤੋਂ ਵੱਧ ਪੁੱਜੇ ਸ਼ਰਧਾਲੂਆਂ ਨੂੰ ਆਪਣੇ ਅਨਮੋਲ ਬਚਨਾਂ ਨਾਲ ਨਿਹਾਲ ਕੀਤਾ।

ਮਹਾਂਨਗਰ ਦੀਆਂ ਵੱਖ-ਵੱਖ ਹਿੱਸਿਆਂ ’ਚ 80 ਏਕੜ ਤੋਂ ਵੱਧ ਰਕਬੇ ’ਚ ਬਣਾਏ ਗਏ ਸੱਤ ਪੰਡਾਲ ਵੀ ਸਾਧ-ਸੰਗਤ ਤੇ ਨਸ਼ਾ ਛੱਡਣ ਆਏ ਲੋਕਾਂ ਦੇ ਇਕੱਠ ਅੱਗੇ ਛੋਟੇ ਪੈ ਗਏ। ਸਾਧ-ਸੰਗਤ ਦੇ ਇਕੱਠ ਨੂੰ ਵੇਖਦਿਆਂ ਜੈਪੁਰ ’ਚ ਸਟੈਚੂ ਸਰਕਿਲ, ਹਾਊੂਸਿੰਗ ਬੋਰਡ ਗਰਾਊਂਡ, ਸ਼ਿਪ੍ਰਾ ਪੱਥ ਥਾਨੇ ਦੇ ਸਾਹਮਣੇ, ਮਾਨਸਰੋਵਰ, ਵਿੱਦਿਆਧਰਨਗਰ ਸਟੇਡੀਅਮ, ਸਾਂਗਾਨੇਰ ਪੁਲੀਆ ਦੇ ਨੇੜੇ ਰੇਲਵੇ ਸਟੇਸ਼ਨ, ਰੂਹ-ਏ-ਸੁਖ ਆਸ਼ਰਮ, ਦੌਲਤਪੁਰਾ, ਸਾਂਗਾਨੇਰ ਸਟੇਡੀਅਮ ਤੇ ਚੋਖੀ ਢਾਣੀ ਨੇੜੇ, ਬੀਲਵਾ ਜੈਪੁਰ ’ਚ ਪੰਡਾਲ ਬਣਾਏ ਗਏ।

ਐੱਮਐੱਸਜੀ ਮਹਾਂ ਰਹਿਮੋਕਰਮ ਮਹੀਨੇ ਦਾ ਸ਼ੁੱਭ ਭੰਡਾਰਾ ਅੱਜ ਨਸ਼ੇ ਨਾਲ ਬਦਹਾਲ ਲੱਖਾਂ ਵਿਅਕਤੀਆਂ ਲਈ ਤੰਦਰੁਸਤੀ ਤੇ ਖੁਸ਼ਹਾਲੀ ਦੀ ਸੌਗਾਤ ਲੈ ਕੇ ਆਇਆ। ਭੰਡਾਰੇ ਮੌਕੇ ਮਹਾਨ ਸਮਾਜ ਸੁਧਾਰਕ ਤੇ ਰੂਹਾਨੀ ਰਹਿਬਰ ਪੂੁਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਨਸ਼ੇ ਦੇ ਆਦੀ ਲੱਖਾਂ ਲੋਕਾਂ ਨੂੰ ਨਾਮ-ਸ਼ਬਦ, ਗੁਰੂਮੰਤਰ ਦੀ ਦਾਤ ਦੇ ਨਸ਼ਾ ਰਹਿਤ ਜ਼ਿੰਦਗੀ ਜਿਉਣ ਦਾ ਪ੍ਰਣ ਕਰਵਾਇਆ। ਇਸ ਮੌਕੇ ਵੱਡੀ ਗਿਣਤੀ ਦੁਕਾਨਦਾਰਾਂ ਨੇ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਆਪਣੀਆਂ ਦੁਕਾਨਾਂ ’ਤੇ ਬੀੜੀ, ਸਿਗਰਟ ਸਮੇਤ ਤੰਬਾਕੂੁ ਵਾਲੀਆਂ ਹਾਨੀਕਾਰਕ ਚੀਜ਼ਾਂ ਨਾ ਵੇਚਣ ਦਾ ਪ੍ਰਣ ਲਿਆ।

ਪਵਿੱਤਰ ਐੱਮਐਸਜੀ ਭੰਡਾਰੇ ਦੌਰਾਨ ਸੰਬੋਧਨ ਕਰਦਿਆਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਦੇਸ਼ ਅੰਦਰ ਚਿੱਟਾ, ਸਮੈਕ ਤੇ ਸ਼ਰਾਬ ਸਮੇਤ ਭਿਆਨਕ ਨਸ਼ਿਆਂ ਦੇ ਪਸਾਰੇ ਤੇ ਮਰ ਰਹੀ ਨੌਜਵਾਨ ਪੀੜ੍ਹੀ ਦੀ ਦੁਰਦਸ਼ਾ ਦਾ ਜ਼ਿਕਰ ਕਰਦਿਆਂ ਨੌਜਵਾਨਾਂ ਨੂੰ ਨਸ਼ੇ ਦੇ ਕੋਹੜ ਤੋਂ ਬਚਣ ਲਈ ਰਾਮ, ਅੱਲ੍ਹਾ, ਵਾਹਿਗੁਰੂ ਦੇ ਨਾਮ, ਸਿਮਰਨ, ਚੰਗੀ ਖੁਰਾਕ ਤੇ ਜਾਗਰੂਕਤਾ ਦਾ ਸਹਾਰਾ ਲੈਣ ਦਾ ਜ਼ੋਰਦਾਰ ਸੱਦਾ ਦਿੱਤਾ।

ਦੁਕਾਨਦਾਰਾਂ ਨੇ ਨਸ਼ਾ ਨਾ ਕਰਨ ਦਾ ਪ੍ਰਣ ਲਿਆ

ਪੂਜਨੀਕ ਗੁਰੂ ਜੀ ਨੇ ਭਾਵੁਕ ਅਪੀਲ ਕਰਦਿਆ ਨਸ਼ੇ ਦਾ ਕਾਲਾ ਕਾਰੋਬਾਰ ਕਰਨ ਵਾਲਿਆਂ ਨੂੰ ਭਾਵੁਕ ਅਪੀਲ ਕੀਤੀ ਕਿ ਉਹ ਨਸ਼ਾ ਵੇਚਣਾ ਛੱਡ ਕੇ ਚੰਗਾ ਕਾਰੋਬਾਰ ਕਰਨ ਤਾਂ ਕਿ ਉਹ ਨਸ਼ੇ ਕਾਰਨ ਮਰ ਰਹੇ ਨੌਜਵਾਨਾਂ ਦੀਆਂ ਮਾਵਾਂ ਦੀਆਂ ਬਦਦੁਆਵਾਂ ਤੋਂ ਬਚਣ ਅਤੇ ਅਸੀਸਾਂ ਲੈ ਸਕਣ। ਪੂਜਨੀਕ ਗੁਰੂ ਜੀ ਦੀ ਇਸ ਅਪੀਲ ਦਾ ਤੁਰੰਤ ਅਸਰ ਵੀ ਸਾਹਮਣੇ ਆਇਆ ਤਾਂ ਨਸ਼ਾ ਕਰਨ ਵਾਲੇ ਨੌਜਵਾਨਾਂ ਨੇ ਖੜ੍ਹੇ ਹੋ ਕੇ ਨਸ਼ਿਆਂ ਨਾਲ ਹੋਈ ਆਪਣੀ ਬਰਬਾਦੀ ਦੀ ਕਹਾਣੀ ਵੀ ਦੱਸੀ ਅਤੇ ਪੂਜਨੀਕ ਗੁਰੂ ਜੀ ਅੱਗੇ ਨਸ਼ੇ ਛੁਡਵਾਉਣ ਦੀ ਬੇਨਤੀ ਕੀਤੀ ਇਸ ਦੇ ਨਾਲ ਹੀ ਦੁਕਾਨਦਾਰਾਂ ਨੇ ਨਸ਼ਾ ਨਾ ਕਰਨ ਦਾ ਪ੍ਰਣ ਲਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ