ਹਨੂੰਮਾਨਗੜ੍ਹ ਜ਼ਿਲੇ ਦੇ ਨੌਹਰ ਵਿੱਚ ਵੀਐਚਪੀ ਨੇਤਾ ‘ਤੇ ਹਮਲੇ ਤੋਂ ਬਾਅਦ ਤਣਾਅ, ਇੰਟਰਨੈੱਟ ਬੰਦ
ਹਨੂੰਮਾਨਗੜ੍ਹ (ਏਜੰਸੀ)। ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਨੋਹਰ ਵਿਖੇ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਦੇ ਇੱਕ ਆਗੂ (VHP Leader Satveer Saharan) ਦੇ ਕੁਝ ਲੋਕਾਂ ਵੱਲੋਂ ਕੀਤੇ ਹਮਲੇ ਵਿੱਚ ਜ਼ਖ਼ਮੀ ਹੋਣ ਤੋਂ ਬਾਅਦ ਇਲਾਕੇ ਵਿੱਚ ਤਣਾਅ ਪੈਦਾ ਹੋ ਗਿਆ ਅਤੇ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਨੌਹਰ ਵਿੱਚ ਇੱਕ ਮੰਦਰ ਸਾਹਮਣੇ ਇੱਕ ਖਾਲੀ ਪਲਾਟ ਵਿੱਚ ਕੁਝ ਨੌਜਵਾਨਾਂ ਦੇ ਅਕਸਰ ਬੈਠੇ ਰਹਿਣ ਅਤੇ ਛੇੜਛਾੜ ਕਰਨ ਦੀ ਗੱਲ ਨੂੰ ਲੈ ਕੇ ਜਦੋਂ ਬੁੱਧਵਾਰ ਰਾਤ ਕਰੀਬ 10 ਵਜੇ ਜਦੋਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਸਤਵੀਰ ਸਹਾਰਨ ਉਹਨਾਂ ਨਾਲ ਗੱਲਬਾਤ ਕਰਨ ਲਈ ਪੁੱਜੇ ਤਾਂ ਨੌਜਵਾਨਾਂ ਨਾਲ ਉਨ੍ਹਾਂ ਦੀ ਤਕਰਾਰ ਹੋ ਗਈ ‘ਤੇ ਉਹਨਾਂ ’ਤੇ ਹਮਲਾ ਕੀਤਾ ਗਿਆ, ਜਿਸ ‘ਚ ਸ੍ਰੀ ਸਹਾਰਨ ਗੰਭੀਰ ਜ਼ਖ਼ਮੀ ਹੋ ਗਏ। ਉਸ ਨੂੰ ਹਨੂੰਮਾਨਗੜ੍ਹ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੋਂ ਉਹਨਾਂ ਨੂੰ ਬੀਕਾਨੇਰ ਭੇਜ ਦਿੱਤਾ ਗਿਆ। VHP Leader Satveer Saharan
ਗੱਲ ਕੀ ਹੈ
ਘਟਨਾ ਤੋਂ ਬਾਅਦ ਵਿਹਿਪ ਵਰਕਰਾਂ ਨੇ ਤੜਕੇ ਨੌਹਰ ਰਾਵਤਸਰ ਰੋਡ ‘ਤੇ ਸੜਕ ਜਾਮ ਕਰ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਸ ਨੇ ਉਨ੍ਹਾਂ ਨੂੰ ਸਮਝਾਇਆ ਕਿ ਕੁੱਟਮਾਰ ਕਰਨ ਦੇ ਦੋਸ਼ ‘ਚ ਕੁਝ ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਪਰ ਉਹ ਨਹੀਂ ਮੰਨੇ। ਇਸ ਮਗਰੋਂ ਪੁਲੀਸ ਨੇ ਰਸਤਾ ਖੋਲ੍ਹਣ ਲਈ ਭੀੜ ਨੂੰ ਹਟਾਇਆ ਅਤੇ ਇਸ ਦੌਰਾਨ ਦੋ ਦਰਜਨ ਦੇ ਕਰੀਬ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ। ਤਣਾਅ ਕਾਰਨ ਇਲਾਕੇ ਵਿੱਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ। ਮੌਕੇ ‘ਤੇ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ ਅਤੇ ਸਥਿਤੀ ਕਾਬੂ ਹੇਠ ਦੱਸੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ