ਯਮਨ ਵਿੱਚ ਇੰਟਰਨੈੱਟ ਸੇਵਾ ਮੁਅੱਤਲ ਕਰ ਦਿੱਤੀ ਗਈ ਹੈ
ਸਾਨਾ। ਸਾਉਦੀ ਦੀ ਅਗਵਾਈ ਵਾਲੇ ਗਠਜੋੜ ਦੁਆਰਾ ਬੰਦਰਗਾਹ ਸ਼ਹਿਰ ਅਲ ਹੁਦਾਇਦਾਹ ਵਿੱਚ ਕੀਤੇ ਗਏ ਹਵਾਈ ਹਮਲੇ ਤੋਂ ਬਾਅਦ ਪੂਰੇ ਯਮਨ ਵਿੱਚ ਇੰਟਰਨੈਟ ਸੇਵਾ ਠੱਪ ਹੋ ਗਈ ਹੈ। ਨੈਟਬਲਾਕਸ ਦੀ ਟ੍ਰੈਫ਼ਿਕ ਨਿਗਰਾਨੀ ਸੇਵਾ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਨੈਟਬਲਾਕਸ ਦੇ ਮੁਤਾਬਕ ਹਵਾਈ ਹਮਲਾ ਦੂਰਸੰਚਾਰ ਕੰਪਨੀ ਦੀ ਇਮਾਰਤ ’ਤੇ ਹੋਇਆ। ਦੂਜੇ ਪਾਸੇ, ਗਠਜੋੜ ਬਲਾਂ ਨੇ ਪੁਸ਼ਟੀ ਕੀਤੀ ਹੈ ਕਿ ਉਸ ਨੇ ਅਲ-ਹੁਦਾਇਦਾਹ ਵਿੱਚ ਹਵਾਈ ਹਮਲੇ ਕੀਤੇ ਹਨ। ਜ਼ਿਕਰਸੋਗ ਹੈ ਕਿ ਯਮਨ ’ਚ ਕਈ ਸਾਲਾਂ ਤੋਂ ਰਾਸ਼ਟਰਪਤੀ ਅਬਦਾਬੁਹ ਮਨਸੂਰ ਹਾਦੀ ਦੀ ਅਗਵਾਈ ਵਿੱਚ ਸਰਕਾਰੀ ਬਲਾਂ ਅਤੇ ਹੌਤੀ ਵਿਦਰੋਹੀਆਂ ਵਿੱਚ ਸੰਘਰਸ਼ ਚੱਲ ਰਿਹਾ ਹੈ । ਦੂਜੇ ਪਾਸੇ ਮਾਰਚ 2015 ਤੋਂ ਸਾਉਦੀ ਦੀ ਅਗਵਾਈ ਵਾਲਾ ਅਰਬ ਗਠਜੋੜ, ਹਾਦੀ ਦੀਆਂ ਫੌਜਾਂ ਦੇ ਸਹਿਯੋਗ ਨਾਲ ਕੰਮ ਕਰ ਰਿਹਾ ਹੈ ਅਤੇ ਬਾਗੀਆਂ ਦੇ ਖਿਲਾਫ਼ ਹਵਾਈ, ਜਮੀਨ ਅਤੇ ਸਮੁੰਦਰੀ ਕਾਰਵਾਈਆਂ ਕਰ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ