ਖਾਂਸੀ ਤੇ ਸ਼ੂਗਰ ਵਰਗੀਆਂ ਬਿਮਾਰੀਆਂ ਵੀ ਨਹੀਂ ਰੋਕ ਸਕੀਆਂ ਇਲਮ ਚੰਦ ਦਾ ਰਾਹ
ਸਰਸਾ(ਸੱਚ ਕਹੂੰ ਨਿਊਜ਼) ਰੂਹਾਨੀ ਪ੍ਰੇਰਨਾ ਤੇ ਦ੍ਰਿੜ ਇੱਛਾ ਸ਼ਕਤੀ ਨਾਲ ਮਨੁੱਖ ਹਰ ਮੰਜ਼ਿਲ ਫਤਹਿ ਕਰਦਾ ਤੁਰਿਆ ਜਾਂਦਾ ਹੈ ਇਸ ਸਿੱਧ ਕਰ ਵਿਖਾਇਆ ਹੈ 86 ਸਾਲਾਂ ਦੇ ਇਲਮ ਚੰਦ ਇੰਸਾਂ ਨੇ ਬੁਢਾਪੇ ਤੇ ਬਿਮਾਰੀਆਂ ਨੂੰ ਮਾਤ ਦਿੰਦਿਆਂ ਅੰਤਰਰਾਸ਼ਟਰੀ ਮੁਕਾਬਲਿਆਂ ‘ਚ ਆਪਣਾ ਲੋਹਾ ਮਨਵਾਇਆ ਹੈ
ਉੱਤਰ ਪ੍ਰਦੇਸ਼ ਦੇ ਜੰਮਪਲ ਇਲਮ ਚੰਦ ਇੰਸਾਂ 16 ਸਾਲ ਸਕੂਲ ਦੇ ਪ੍ਰਿੰਸੀਪਲ ਰਹਿ ਚੁੱਕੇ ਹਨ ਸੰਨ 2000 ‘ਚ ਉਹ ਸ਼ੂਗਰ ਤੇ ਖਾਂਸੀ ਵਰਗੀਆਂ ਬਿਮਾਰੀਆਂ ਨਾਲ ਬੁਰੀ ਤਰ੍ਹਾਂ ਪ੍ਰੇਸ਼ਾਨ ਹੋ ਗਿਆ ਸੀ, ਉਸ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅੱਗੇ ਆਪਣੀਆਂ ਸਰੀਰਕ ਪ੍ਰੇਸਾਨੀਆਂ ਸਬੰਧੀ ਬੇਨਤੀ ਕੀਤੀ ਤਾਂ ਪੂਜਨੀਕ ਗੁਰੂ?ਜੀ ਨੇ ਉਸ ਨੂੰ ਕਸਰਤ ਤੇ ਯੋਗ ਕਰਨ ਲਈ ਕਿਹਾ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਇਲਮ ਚੰਦ ਨੇ ਪੂਰੀ ਲਗਨ ਤੇ ਦ੍ਰਿੜ ਇੱਛਾ ਸ਼ਕਤੀ ਨਾਲ ਕਸਰਤ ਕਰਨੀ ਸ਼ੁਰੂ ਕਰ ਦਿੱਤੀ ਦਿਨਾਂ ਵਿਚ ਹੀ ਉਹ ਸਰੀਰਕ ਤੌਰ ‘ਤੇ ਫਿੱਟ ਹੋ ਗਿਆ 2002 ਤੋਂ ਬਾਅਦ ਤਾਂ ਇਲਮ ਚੰਦ ਨੇ ਵੈਟਰਨ ਖੇਡਾਂ ‘ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਥੋੜ੍ਹੇ ਸਾਲਾਂ ‘ਚ ਤਮਗੇ ?ਉਸਦੀ ਛਾਤੀ ‘ਤੇ ਚਮਕਣ ਲੱਗੇ ਉਸ ਨੇ ਉੱਚੀ ਛਾਲ, 100 ਮੀਟਰ ਦੌੜ, ਸਟੀਪਲ ਚੇਂਜ ਤੇ ਹਾਫ਼ ਮੈਰਾਥਨ ਜਿਹੇ ਮੁਸ਼ਕਲ ਖੇਡ ਮੁਕਾਬਲਿਆਂ ‘ਚ ਤਮਗੇ ਹਾਸਲ ਕੀਤੇ ਉਸ ਨੇ ਆਪਣੇ ਤੋਂ ਘੱਟ ਉਮਰ ਦੇ ਮੁਕਾਬਲਿਆਂ (70 ਸਾਲ) ‘ਚ ਵਿਰੋਧੀ ਖਿਡਾਰੀਆਂ ਨੂੰ ਮਾਤ ਦੇ ਦਿੱਤੀ
ਇਸ ਦੌਰਾਨ ਉਹਨਾਂ 2007 ‘ਚ ਮਲੇਸ਼ੀਆ ‘ਚ ਹੋਈਆਂ ਏਸ਼ੀਆਈ ਵੈਟਰਨ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ 800 ਮੀਟਰ ਦਾ ਕਾਂਸੀ ਤਮਗੇ ਅਤੇ 2015 ‘ਚ ਚੀਨ ‘ਚ ਹੋਈਆਂ ਅੰਤਰਰਾਸ਼ਟਰੀ ਵੈਟਰਨ ਖੇਡਾਂ ‘ਚ ਪੋਲ ਵਾਲਟ ਅਤੇ ਉੱਚੀ ਛਾਲ ‘ਚ ਕ੍ਰਮਵਾਰ ਚਾਂਦੀ ਅਤੇ ਕਾਂਸੀ ਤਮਗੇ ਜਿੱਤ ਕੇ ਭਾਰਤ ਦਾ ਝੰਡਾ ਉੱਚਾ ਕੀਤਾ
ਇਸ ਤੋਂ ਇਲਾਵਾ ਇਲਮ ਚੰਦ ਨੇ ਭਾਰਤ ‘ਚ ਪਾਂਡੇਚਰੀ ‘ਚ ਸਾਲਾਨਾ ਅੰਤਰਰਾਸ਼ਟਰੀ ਯੋਗ ਚੈਂਪੀਅਨਸ਼ਿਪ ‘ਚ 2015 ਤੋਂ 2018 ਤੱਕ ਲਗਾਤਾਰ ਸੋਨ ਤਮਗੇ ਜਿੱਤ ਕੇ ਚੈਂਪੀਅਨ ਬਣਨ ਦਾ ਵੀ ਮਾਣ ਹਾਸਲ ਕੀਤਾ ਹੈ ਇਲਮ ਚੰਦ ਨੇ ਇਸ ਸਾਲ ਅਕਤੂਬਰ ‘ਚ ਉਹਨਾਂ ਪਾਂਡੇਚਰੀ, ਦਿੱਲੀ ਅਤੇ ਸਿਰਸਾ ‘ਚ ਹੋਈਆਂ 3 ਅੰਤਰਰਾਸ਼ਟਰੀ ਮੈਰਾਥਨ?ਦੌਰਾਨ 80 ਸਾਲ ਤੋਂ ਵੱਧ ਉਮਰ ਵਰਗ ‘ਚ 21 ਸਾਲ ਦੀ ਹਾਫ਼ ਮੈਰਾਥਨ’ਚ ਸੋਨ ਤਮਗੇ ਜਿੱਤ ਕੇ ਸੁਰਖ਼ੀਆਂ ‘ਚ ਛਾਏ ਇਸ ਤੋਂ ਇਲਾਵਾ ਉਹਨਾਂ ਫਰਵਰੀ ‘ਚ ਅਲਵਰ ਰਾਜਸਥਾਨ?’ਚ ਹੋਈ ਵੈਟਰਨ ਰਾਸ਼ਟਰੀ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ 100 ਮੀਟਰ, 200 ਮੀਟਰ, ਲੰਮੀ ਛਾਲ, ਉੱਚੀ ਛਾਲ ਅਤੇ ਤੀਹਰੀ ਛਾਲ ‘ਚ ਸੋਨ ਤਮਗੇ ਜਿੱਤ ਕੇ ਰਾਸ਼ਟਰੀ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਅਤੇ ਬੰਗਲੁਰੂ ‘ਚ ਹੋਈਆਂ ਵੈਟਰਨ ਖੇਡਾਂ ‘ਚ ਵੀ 4 ਗੁਣਾ 100 ਮੀਟਰ, ਸਟੀਪਲ ਚੇਜ਼, ਪੋਲ ਵਾਲਟ ਵਿੱਚ ਸੋਨ ਤਮਗੇ ਜਦੋਂਕਿ ਉੱਚੀ ਛਾਲ ਅਤੇ 100 ਮੀਟਰ ਦੌੜ ‘ਚ ਕਾਂਸੀ ਤਮਗਾ ਹਾਸਲ ਕੀਤਾ
ਇਲਮ ਚੰਦ ਦਾ ਕਹਿਣਾ ਹੈ ਕਿ ਉਮਰ ਨਾਲ ਆਦਮੀ ਦਾ ਬਜ਼ੁਰਗ ਹੋਣਾ ਇੱਕ ਸੋਚ ਹੈ, ਜਦੋਂਕਿ ਮਨੁੱਖ ਦੇ ਜ਼ਜ਼ਬੇ ਅੱਗੇ ਅਜਿਹੀ ਸੋਚ ਮਾਇਨੇ ਨਹੀਂ ਰੱਖਦੀ, ਉਨ੍ਹਾਂ ਅਨੁਸਾਰ 86 ਸਾਲ ਦੀ ਉਮਰ ਵਿਚ ਵੀ ਉਨ੍ਹਾਂ ਦੀ ਹਿੰਮਤ ਅਤੇ ਜੋਸ਼ ਅੱਜ ਵੀ 16 ਸਾਲ ਪਹਿਲਾਂ ਵਾਂਗ ਹੈ ਤੇ ਉਹ ਇਨ੍ਰਾਂ ਪ੍ਰਾਪਤੀਆਂ ਨੂੰ ਅਗਲੇ ਸਾਲਾਂ ਵਿਚ ਵੀ ਜਾਰੀ ਰੱਖਣਾ ਚਾਹੁੰਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।