ਉਰੂਗੁਵੇ ਲਈ ਫਰਾਂਸਿਸੀ ਤਿਕੜੀ ਖ਼ਤਰਾ | World Cup
- ਉਰੂਗੁਵੇ ਨੇ 1930 ਅਤੇ 1950 ‘ਚ ਖ਼ਿਤਾਬ ਜਿੱਤਿਆ ਹੈ ਜਦੋਂਕਿ 2010 ‘ਚ ਟੀਮ ਸੈਮੀਫਾਈਨਲ ਤੱਕ ਪਹੁੰਚੀ ਸੀ
- 1998 ਦੀ ਜੇਤੂ ਤੇ 2006 ਦੀ ਉਪ ਜੇਤੂ ਫਰਾਂਸ 2014 ‘ਚ ਕੁਆਰਟਰ ਫਾਈਨਲ ‘ਚ ਜਰਮਨੀ ਹੱਥੋਂ ਹਾਰ ਕੇ ਬਾਹਰ ਹੋਇਆ ਸੀ
- ਫੀਫਾ ਵਿਸ਼ਵ ਕੱਪ ਦੋਵੇਂ ਟੀਮਾਂ ਤਿੰਨ ਵਾਰ ਭਿੜ ਚੁੱਕੀਆਂ ਹਨ ਆਖ਼ਰੀ ਵਾਰ 2010 ‘ਚ ਦੋਵਾਂ ਦਰਮਿਆਨ ਮੈਚ ਡਰਾਅ ਰਿਹਾ ਸੀ
- ਉਰੂਗੁਵੇ ਨੇ ਸਿਰਫ਼ ਇੱਕ ਗੋਲ ਖਾਧਾ ਹੈ ਅਜੇ ਤੱਕ | World Cup
ਨਿਜ਼ਨੀ ਨੋਵਗਰੋਦ, (ਏਜੰਸੀ)। ਫੀਫਾ ਵਿਸ਼ਵ ਕੱਪ ‘ਚ ਆਪਣੇ ਪ੍ਰਦਰਸ਼ਨ ਨਾਲ ਹੈਰਾਨ ਕਰਨ ਵਾਲੀ ਫਰਾਂਸ ਨੂੰ ਫਾਇਰਬ੍ਰਾਂਡ ਅੰਟੋਨੀ ਗ੍ਰਿਜ਼ਮੈਨ, ਓਲੀਵਰ ਗਿਰਾਉਡ ਅਤੇ ਕਾਈਲ ਮਬਾਪੇ ਦੀ ਤਿਕੜੀ ਦੀ ਬਦੌਲਤ ਉਰੁਗੁਵੇ ਨੂੰ ਕੁਆਰਟਰ ਫਾਈਨਲ ਮੁਕਾਬਲੇ ਤੋਂ ਬਾਹਰ ਕਰਨ ਦੀ ਕੋਸ਼ਿਸ਼ ਕਰੇਗੀ ਦੱਖਣੀ ਅਮਰੀਕੀ ਟੀਮ ਉਰੂਗੁਵੇ ਨੇ ਆਖ਼ਰੀ 16 ‘ਚ ਕ੍ਰਿਸਟਿਆਨੋ ਰੋਨਾਲਡੋ ਦੀ ਪੁਰਤਗਾਲ ਨੂੰ 2-1 ਨਾਲ ਹਰਾ ਕੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕੀਤਾ ਹੈ ਇਸ ਮੈਚ ‘ਚ ਉਰੁਗੁਵੇ ਵਿਰੁੱਧ ਹੋਇਆ ਇੱਕ ਗੋਲ ਇਸ ਵਿਸ਼ਵ ਕੱਪ ‘ਚ ਉਸ ਦੇ ਵਿਰੁੱਧ ਇੱਕੋ ਇੰਕ ਗੋਲ ਹੈ ਇਹ ਪ੍ਰਾਪਤੀ ਮੌਜ਼ੂਦਾ ਟੂਰਨਾਮੈਂਟ ‘ਚ ਸਿਰਫ਼ ਬ੍ਰਾਜ਼ੀਲ ਨੇ ਹੁਣ ਤੱਕ ਹਾਸਲ ਕੀਤੀ ਹੈ ਜਿਸ ਦੇ ਵਿਰੁੱਧ ਵੀ ਹੁਣ ਤੱਕ ਵਿਰੋਧੀ ਟੀਮਾਂ ਚਾਰ ਮੈਚਾਂ ‘ਚ ਸਿਰਫ਼ ਇੱਕ ਗੋਲ ਹੀ ਕਰ ਸਕੀਆਂ ਹਨ। (World Cup)
ਹਾਲਾਂਕਿ ਫਰਾਂਸਿਸੀ ਟੀਮ ਨੇ ਵੀ ਆਪਣੇ ਪ੍ਰਦਰਸ਼ਨ ਨਾਲ ਹੈਰਾਨ ਕੀਤਾ ਹੈ ਜਿਸ ਨੇ ਸਟਾਰ ਫਾਰਵਰਡ ਲਿਓਨਲ ਮੈਸੀ ਦੀ ਅਰਜਨਟੀਨਾ ਵਿਰੁੱਧ ਆਖ਼ਰੀ 16 ‘ਚ 4 ਗੋਲ ਕੀਤੇ ਅਤੇ ਹੁਣ ਉਹ ਆਪਣੀ ਹਮਲਾਵਰ ਤਿਕੜੀ ਗ੍ਰਿਜ਼ਮੈਨ, ਗਿਰਾਉਡ ਅੇਤ ਅਮਬਾਪੇ ਦੀ ਮੱਦਦ ਨਾਲ ਉਰੂਗੁਵੇ ਵਿਰੁੱਧ ਵੀ ਇਸ ਪ੍ਰਦਰਸ਼ਨ ਨੂੰ ਦੁਹਰਾਉਣ ਦੀ ਆਸ ਕਰ ਰਹੀ ਹੈ। (World Cup)
ਮਬਾਪੇ ਦੇ ਪਰਦਰਸ਼ਨ ਤੇ ਹੋਣਗੀਆਂ ਨਜ਼ਰਾਂ | World Cup
19 ਸਾਲ ਦੇ ਅਮਬਾਪੇ ਨੇ ਅਰਜਨਟੀਨਾ ਵਿਰੁੱਧ ਦੋ ਗੋਲ ਕੀਤੇ ਸਨ ਅਤੇ ਉਹ ਬ੍ਰਾਜ਼ੀਲ ਦੇ ਪੇਲੇ ਤੋਂ ਬਾਅਦ ਸਭ ਤੋਂ ਨੌਜਵਾਨ ਫੁੱਟਬਾਲਰ ਬਣ ਗਏ ਹਨ ਜਿੰਨ੍ਹਾਂ ਨੇ ਵਿਸ਼ਵ ਕੱਪ ‘ਚ ਇਹ ਪ੍ਰਾਪਤੀ ਆਪਣੇ ਨਾਂਅ ਕੀਤੀ ਹੈ ਪੇਲੇ ਨੇ ਸਾਲ 1958 ਵਿਸ਼ਵ ਕੱਪ ਫਾਈਨਲ ‘ਚ ਇਹ ਕਾਮਯਾਬੀ ਹਾਸਲ ਕੀਤੀ ਸੀ ਅਮਬਾਪੇ ਨੇ ਮੈਚ ਬਹੁਤ ਤੇਜ਼ੀ ਦਿਖਾਉਂਦੇ ਹੋਏ ਫਰਾਂਸ ਨੂੰ ਜਿਸ ਤਰ੍ਹਾਂ ਪੈਨਲਟੀ ਦਿਵਾਈ ਸੀ ਉਸਨੇ ਸਭ ਤੋਂ ਜ਼ਿਆਦਾ ਸੁਰਖ਼ੀਆਂ ਹਾਸਲ ਕੀਤੀਆਂ ਸਨ ਹਾਲਾਂਕਿ ਉਰੂਗੁਵੇ ਕੋਲ ਤਜ਼ਰਬੇਕਾਰ ਡਿਫੈਂਡਰ ਜੋਸ ਗ੍ਰਿਜ਼ਮੈਨ ਅਤੇ ਕਪਤਾਨ ਡਿਏਗੋ ਗੋਡਿਨ ਚੰਗੇ ਤੋਂ ਚੰਗੇ ਹਮਲੇ ਨੂੰ ਰੋਕਣ ਦਾ ਦਮ ਰੱਖਦੇ ਹਨ।