ਕੰਚਨਜੰਗਾ ਬਾਰੇ ਰੌਚਕ ਜਾਣਕਾਰੀ
ਕੰਚਨਜੰਗਾ ਸਿੱਕਮ- ਨੇਪਾਲ ਸੀਮਾ ‘ਤੇ 28,146 ਫੁੱਟ ਉੱਚੀ ਗੌਰੀ ਸ਼ੰਕਰ (ਐਵਰੇਸਟ) ਪਰਬਤ ਤੋਂ ਬਾਅਦ ਸੰਸਾਰ ਦੀ ਦੂਜੀ ਸਭ ਤੋਂ ਪਰਬਤੀ ਚੋਟੀ ਹੈ ਇਹ ਤਿੱਬਤ ਤੇ ਭਾਰਤ ਦੀ ਜਲ ਵਿਭਾਜਕ ਰੇਖਾ ਦੇ ਦੱਖਣ ‘ਚ ਸਥਿਤ ਹੈ। ਇਸ ਲਈ ਇਸ ਦੀ ਉੱਤਰੀ ਢਾਲ ਦੀਆਂ ਨਦੀਆਂ ਵੀ ਭਾਰਤੀ ਮੈਦਾਨ ‘ਚ ਡਿੱਗਦੀਆਂ ਹਨ ਕੰਚਨਜੰਗਾ ਤਿੱਬਤੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਸ਼ਬਦੀ ਅਰਥ ਹੈ ‘ਮਹਾਨ ਗਲੇਸ਼ੀਅਰਾਂ ਦੇ ਪੰਜ ਨਮੂਨੇ’ , ਜੋ ਇਸ ਦੀਆਂ ਪੰਜ ਚੋਟੀਆਂ ਨਾਲ ਸਬੰਧਿਤ ਹੈ ਇਸ ਦਾ ਦੂਜਾ ਨਾਂਅ ਹੈ ‘ਕੋਂਗਲੋਚੂ’, ਜਿਸ ਦਾ ਸ਼ਬਦੀ ਅਰਥ ਹੈ ‘ਬਰਫ਼ ਦਾ ਸਭ ਤੋਂ ਉੱਚਾ ਪਰਦਾ’ ‘ਕੰਚਨਜੰਗਾ’ ਨਾਂਅ ਦੀ ਉਤਪਤੀ ਤਿੱਬਤੀ ਮੂਲ ਦੇ ਚਾਰ ਸ਼ਬਦਾਂ ਤੋਂ ਹੋਈ, ਜਿਸ ਨੂੰ ਆਮ ਤੌਰ ‘ਤੇ ‘ਕਾਂਗ-ਛੇਨ-ਦਜੋ-ਨਗਾ’ ਜਾਂ ‘ਯਾਂਗ-ਛੇਨ-ਦਜੋ-ਨਗਾ’ ਲਿਖਿਆ ਜਾਂਦਾ ਹੈ ਸਿੱਕਮ ‘ਚ ਇਸ ਦਾ ਅਰਥ ਹੈ ‘ਵਿਸ਼ਾਲ ਬਰਫ ਦੇ ਪੰਜ ਖਜ਼ਾਨੇ’ ਇਸ ਨੂੰ ਨੇਪਾਲੀ ‘ਚ ‘ਕੁੰਭਕਰਣ ਲੰਗੂਰ’ ਕਿਹਾ ਜਾਂਦਾ ਹੈ।
Interesting information about Kanchenjunga
ਕੰਚਨਜੰਗਾ ਵਿਸ਼ਵ ਦਾ ਦੂਜਾ ਸਭ ਤੋਂ ਉੱਚਾ ਪਹਾੜ (8,586 ਮੀਟਰ) ਹੈ ਇਹ ਪਰਬਤ ਦਾਰਜੀਲਿੰਗ ਤੋਂ 74 ਕਿਲੋਮੀਟਰ ਉੱਤਰ- ਪੱਛਮੀ ਦਿਸ਼ਾ ‘ਚ ਸਥਿਤ ਹੈ ਕੰਚਨਜੰਗਾ ਸਿੱਕਮ ਤੇ ਨੇਪਾਲ ਦੀ ਸੀਮਾ ਨੂੰ ਛੂਹਣ ਵਾਲੇ ਭਾਰਤੀ ਪ੍ਰਦੇਸ਼ ‘ਚ ਹਿਮਾਲਿਆ ਪਰਬਤ ਸ਼੍ਰੇਣੀ ਦਾ ਇੱਕ ਹਿੱਸਾ ਹੈ ਇਸ ਦਾ ਆਕਾਰ ਇੱਕ ਵਿਸ਼ਾਲ ਸਲੀਬ ਦੇ ਰੂਪ ‘ਚ ਹੈ, ਜਿਸ ਦੀਆਂ ਭੁਜਾਵਾਂ ਉੱਤਰ, ਦੱਖਣ, ਪੂਰਬ ਤੇ ਪੱਛਮ ‘ਚ ਸਥਿਤ ਹਨ ਪੌਰਾਣਿਕ ਕਥਾਵਾਂ ਤੇ ਸਥਾਨਕ ਵਾਸੀਆਂ ਦੇ ਧਾਰਮਿਕ ਵਿਸ਼ਵਾਸਾਂ ‘ਚ ਇਸ ਪਰਬਤ ਦਾ ਮਹੱਤਵਪੂਰਨ ਸਥਾਨ ਹੈ। ਇਸ ਦੀ ਢਲਾਣ ਕਿਸੇ ਸਰਵੇਖਣ ਤੋਂ ਸਦੀਆਂ ਪਹਿਲਾਂ ਚਰਵਾਹਿਆਂ ਤੇ ਵਪਾਰੀਆਂ ਲਈ ਜਾਣੀ- ਪਹਿਚਾਣੀ ਸੀ ਕੰਚਨਜੰਗਾ ਦਾ ਪਹਿਲਾ ਮਾਨ ਚਿੱਤਰ 19 ਵੀਂ ਸਦੀ ਦੇ ਮੱਧ ‘ਚ ਇੱਕ ਵਿਦਵਾਨ ਖੋਜੀ ਰਿਨਜਿਨ ਨਾਮਗਿਆਲ ਨੇ ਤਿਆਰ ਕੀਤਾ ਸੀ। 1848 ਤੇ 1849 ‘ਚ ਇੱਕ ਬਨਸਪਤੀ ਵਿਗਿਆਨੀ ਸਰ ਜੋਜਿਫ ਹੂਕਰ ਇਸ ਖੇਤਰ ‘ਚ ਆਉਣ ਵਾਲੇ ਤੇ ਇਸ ਦਾ ਜ਼ਿਕਰ ਕਰਨ ਵਾਲੇ ਪਹਿਲੇ ਯੂਰਪੀ ਸਨ 1899 ‘ਚ ਖੋਜੀ ਪਰਬਤਾਰੋਹੀ ਡਗਲਸ ਫੇਸਫੀਲਡ ਨੇ ਇਸ ਪਰਬਤ ਦੀ ਪਰਿਕਰਮਾ ਕੀਤੀ ਸੀ।
Interesting information about Kanchenjunga
1905 ‘ਚ ਇੱਕ ਐਂਗਲੋ-ਸਵਿਸ ਦਲ ਨੇ ਪ੍ਰਸਤਾਵਿਤ ਯਾਲੁੰਗ ਘਾਟੀ ਮਾਰਗ ਰਾਹੀਂ ਜਾਣ ਦਾ ਯਤਨ ਕੀਤਾ ਤੇ ਇਸ ਮੁਹਿੰਮ ਦੌਰਾਨ ਪਹਾੜ ਖਿਸਕਣ ਨਾਲ ਸਮੂਹ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ ਬਾਅਦ ‘ਚ ਪਰਬਤਾਰੋਹੀਆਂ ਨੇ ਇਸ ਪਰਬਤ ਸਮੂਹ ਦੇ ਹੋਰਨਾਂ ਹਿੱਸਿਆਂ ਦੀ ਖੋਜ ਕੀਤੀ। 1929 ਤੇ 1931 ‘ਚ ਪਾਲ ਬੋਇਰ ਦੀ ਅਗਵਾਈ ‘ਚ ਇੱਕ ਬਵੇਰੀਆਈ ਮੁਹਿੰਮ ਸਮੂਹ ਨੇ ਜੇਮੂ ਵੱਲੋਂ ਇਸ ‘ਤੇ ਚੜ੍ਹਾਈ ਦਾ ਅਸਫ਼ਲ ਯਤਨ ਕੀਤਾ ਇਨ੍ਹਾਂ ਖੋਜਾਂ ਦੌਰਾਨ 1931 ‘ਚ ਉਸ ਸਮੇਂ ਤੱਕ ਹਾਸਲ ਕੀਤੀ ਗਈ। ਸਭ ਤੋਂ ਜ਼ਿਆਦਾ ਉੱਚਾਈ 7,700 ਮੀਟਰ ਸੀ ਇਨ੍ਹਾਂ ਮੁਹਿੰਮਾਂ ਦੌਰਾਨ ਵਾਪਰੀਆਂ ਦੋ ਦੁਰਘਟਨਾਵਾਂ ਤੋਂ ਬਾਅਦ ਇਸ ਪਰਬਤ ਨੂੰ ਖ਼ਤਰਨਾਕ ਤੇ ਮੁਸ਼ਕਲ ਪਰਬਤ ਦਾ ਨਾਂਅ ਦੇ ਦਿੱਤਾ ਗਿਆ ਇਸ ਤੋਂ ਬਾਅਦ 1954 ਤੱਕ ਇਸ ‘ਤੇ ਚੜ੍ਹਣ ਦਾ ਕੋਈ ਯਤਨ ਨਾ ਕੀਤਾ ਗਿਆ ਫਿਰ ਨੇਪਾਲ ਸਥਿਤ ਯਾਲੁੰਗ ਵੱਲੋਂ ਇਸ ‘ਤੇ ਧਿਆਨ ਕੇਂਦਰਤ ਕੀਤਾ ਗਿਆ।
1951, 1953 ਤੇ 1954 ‘ਚ ਗਿਲਮੋਰ ਲੇਵਿਸ ਦੀਆਂ ਯਾਲੁੰਗ ਯਾਤਰਾਵਾਂ ਦੇ ਨਤੀਜੇ ਵਜੋਂ 1955 ‘ਚ ਰਾਇਲ ਜਿਓਗ੍ਰਾਫੀਕਲ ਸੋਸਾਇਟੀ ਤੇ ਐਲਪਾਈਨ ਕਲੱਬ ਲੰਡਨ ਦੀ ਅਗਵਾਈ ‘ਚ ਚਾਰਲਸ ਇਵਾਨ ਦੀ ਕਮਾਨ ਹੇਠ ਬ੍ਰਿਟਿਸ਼ ਮੁਹਿੰਮ ਦਲ ਨੇ ਇਸ ‘ਤੇ ਚੜ੍ਹਣ ਦੀ ਕੋਸ਼ਿਸ ਕੀਤੀ ਤੇ ਉਹ ਸਿੱਕਮ ਦੇ ਲੋਕਾਂ ਦੇ ਧਾਰਮਿਕ ਵਿਸ਼ਵਾਸਾਂ ਤੇ ਇੱਛਾਵਾਂ ਦਾ ਆਦਰ ਕਰਦੇ ਹੋਏ ਮੁੱਖ ਸਿਖਰ ਤੋਂ ਕੁਝ ਕਦਮ ਦੀ ਦੂਰੀ ‘ਤੇ ਹੀ ਰੁਕ ਗਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.