ਕੀਨੀਆ ਨੂੰ 2-0 ਨਾਲ ਹਰਾਇਆ
- ਛੇਤਰੀ ਨੇ ਕੀਤੀ ਮੈਸੀ ਦੀ ਬਰਾਬਰੀ
ਬੰਗਲੁਰੂ (ਏਜੰਸੀ) । ਕਪਤਾਨ ਸੁਨੀਲ ਛੇਤਰੀ ਦੀ ਸ਼ਾਨਦਾਰ ਖੇਡ ਦੀ ਬਦੌਲਤ ਭਾਰਤੀ ਫੁੱਟਬਾਲ ਟੀਮ ਨੇ ਹੀਰੋ ਇੰਟਰਕਾਂਟੀਨੈਂਟਲ ਕੱਪ ਦੇ ਫਾਈਨਲ ਮੁਕਾਬਲੇ ‘ਚ ਕੀਨੀਆ ਨੂੰ 2-0 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂਅ ਕਰ ਲਿਆ ਛੇਤਰੀ ਨੇ ਪੂਰੇ ਟੂਰਨਾਮੈਂਟ ‘ਚ ਸ਼ਾਨਦਾਰ ਖੇਡ ਦਿਖਾਈ, ਉਸਨੇ ਕੁੱਲ ਅੱਠ ਗੋਲ ਕੀਤੇ ਅਤੇ ਭਾਰਤ ਨੂੰ ਚੈਂਪੀਅਨ ਬਣਾਉਣ ‘ਚ ਅਹਿਮ ਭੂਮਿਕਾ ਨਿਭਾਈ।
ਭਾਰਤੀ ਟੀਮ ਦੀ ਰੱਖਿਆ ਕਤਾਰ ਨੇ ਵੀ ਇਸ ਟੂਰਨਾਮੈਂਟ ‘ਚ ਦਮਦਾਰ ਪ੍ਰਦਰਸ਼ਨ ਕੀਤਾ ਅਤੇ ਚਾਰ ਮੈਚਾਂ ‘ਚ ਸਿਰਫ਼ ਇੱਕ ਗੋਲ ਖਾਧਾ ਫਾਈਨਲ ਮੁਕਾਬਲੇ ‘ਚ ਦੋ ਗੋਲ ਕਰਨ ਦੇ ਨਾਲ ਹੀ ਸੁਨੀਲ ਛੇਤਰੀ ਨੇ ਅੰਤਰਰਾਸ਼ਟਰੀ ਫੁੱਟਬਾਲ ‘ਚ ਆਪਣੇ ਦੇਸ਼ ਲਈ ਸਭ ਤੋਂ ਜ਼ਿਆਦਾ ਗੋਲ ਕਰਨ ਦੇ ਮਾਮਲੇ ‘ਚ ਅਰਜਨਟੀਨਾ ਦੇ ਮਹਾਨ ਖਿਡਾਰੀ ਲਿਓਨੇਨ ਮੈਸੀ ਦੀ ਬਰਾਬਰੀ ਕਰ ਲਈ, ਮੈਸੀ ਅਤੇ ਛੇਤਰੀ ਨੇ ਆਪਣੇ ਦੇਸ਼ ਲਈ 64 ਗੋਲ ਕੀਤੇ ਹਨ ਫੁੱਟਬਾਲ ਖੇਡ ਰਹੇ ਖਿਡਾਰੀਆਂ ‘ਚ ਇਹਨਾਂ ਦੋਵਾਂ ਤੋਂ ਅੱਗੇ ਰੋਨਾਲਡੋ ਹੈ।
ਭਾਰਤ ਨੂੰ ਪਹਿਲਾ ਵੱਡਾ ਮੌਕਾ 7ਵੇਂ ਮਿੰਟ ‘ਚ ਮਿਲਿਆ ਅਤੇ ਕਪਤਾਨ ਛੇਤਰੀ ਨੇ ਇਸ ਮੌਕੇ ਦਾ ਪੂਰਾ ਫਾਇਦਾ ਉਠਾਇਆ ਜਦੋਂ ਕੀਨੀਆ ਦੇ ਬਰਨਾਰਡ ਓਗਿੰਗਾ ਦੇ ਫਾਊਲ ਕਾਰਨ ਮੇਜ਼ਬਾਨ ਟੀਮ ਨੂੰ ਫ੍ਰੀ ਕਿੱਕ ਮਿਲੀ ਭਾਰਤ ਦੇ ਅਨਿਰੁਧ ਥਾਪਾ ਦੀ ਫ੍ਰੀ ਕਿੱਕ ਕਪਤਾਨ ਸੁਨੀਲ ਛੇਤੀ ਦੇ ਕੋਲ ਪਹੁੰਚੀ ਜਿਸ ਨੇ ਇਸ ਨੂੰ ਗੋਲ ‘ਚ ਪਹੁੰਚਾ ਕੇ ਭਾਰਤ ਨੂੰ 1-0 ਨਾਲ ਅੱਗੇ ਕਰ ਦਿੱਤਾ।
ਇਸ ਤੋਂ ਬਾਅਦ 29ਵੇਂ ਮਿੰਟ ‘ਚ ਭਾਰਤੀ ਕਪਤਾਨ ਨੇ ਅਨਸ ਦੇ ਲੰਮੇ ਪਾਸ ਨੂੰ ਆਪਣੇ ਕਬਜ਼ੇ ‘ਚ ਲਿਆ ਅਤੇ ਫਿਰ ਕੀਨੀਆ ਦੇ ਰੱਖਿਆ ਕਤਾਰ ਨੂੰ ਪਛਾੜਦੇ ਹੋਏ ਅੱਗੇ ਵਧੇ, ਛੇਤਰੀ ਨੇ ਇਸ ਤੋਂ ਬਾਅਦ ਆਪਣੇ ਦਮਦਾਰ ਸ਼ਾਟ ਨਾਲ ਗੋਲਕੀਪਰ ਪੈਟ੍ਰਿਕ ਨੂੰ ਛਕਾਉਂਦੇ ਹੋਏ ਗੋਲ ਕੀਤਾ ਅਤੇ ਭਾਰਤ ਨੂੰ 2-0 ਦਾ ਵਾਧਾ ਦਿਵਾਉਣ ਦੇ ਨਾਲ ਹੀ ਮੈਸੀ ਦੀ ਬਰਾਬਰੀ ਕਰ ਲਈ ਭਾਰਤੀ ਟੀਮ ਅੱਧੇ ਸਮੇਂ ਤੱਕ 2-0 ਨਾਲ ਅੱਗੇ ਸੀ ਦੂਸਰੇ ਅੱਧ ‘ਚ ਦੋਵਾਂ ਟੀਮਾਂ ਨੇ ਕਈ ਚੰਗੇ ਮੂਵ ਬਣਾਏ ਪਰ ਕਿਸੇ ਵੀ ਟੀਮ ਨੂੰ ਗੋਲ ਕਰਨ ‘ਚ ਸਫ਼ਲਤਾ ਨਹੀਂ ਮਿਲੀ।