ਗੋਲ਼ੀ ਮਾਰ ਜ਼ਖਮੀ ਕੀਤਾ ਨੌਜਵਾਨ, ਛੇ ਖ਼ਿਲਾਫ਼ ਇਰਾਦਾ ਕਤਲ ਦਾ ਕੇਸ

Murder Case Against Six Youths

ਗੋਲ਼ੀ ਮਾਰ ਜ਼ਖਮੀ ਕੀਤਾ ਨੌਜਵਾਨ, ਛੇ ਖ਼ਿਲਾਫ਼ ਇਰਾਦਾ ਕਤਲ ਦਾ ਕੇਸ

(ਖੁਸ਼ਵੀਰ ਸਿੰਘ ਤੂਰ)
ਪਟਿਆਲਾ । ਪਟਿਆਲਾ ਦੇ ਨੇੜਲੇ ਪਿੰਡ (Murder Case Against Six Youths) ਸ਼ੰਕਰਪੁਰ ਵਿਖੇ ਇੱਕ ਧਾਰਮਿਕ ਸਮਾਗਮ ਦੌਰਾਨ ਇੱਕ ਨੌਜਵਾਨ ਦੇ ਗੋਲੀ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਹੈ ਇਸ ਦੌਰਾਨ ਹੀ ਵਿਧਾਇਕ ਵੱਲੋਂ ਉਸ ਨੂੰ ਆਪਣੀ ਗੱਡੀ ਵਿੱਚ ਪਾ ਕੇ ਹਸਪਤਾਲ ਪਹੁੰਚਾਇਆ ਗਿਆ । ਜਾਣਕਾਰੀ ਅਨੁਸਾਰ ਜ਼ਖਮੀ ਹੋਇਆ ਜਗਮੀਤ ਸਿੰਘ ਨਾਂਅ ਦਾ ਇਹ ਨੌਜਵਾਨ ਸ਼ੰਕਰਪੁਰ ਪਿੰਡ ਦਾ ਰਹਿਣ ਵਾਲ਼ਾ ਹੈ।

ਜ਼ਖਮੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਧਾਰਮਿਕ ਸਮਾਗਮ ਅੰਦਰ ਬੈਠਾ ਸੀ, ਇਸੇ ਦੌਰਾਨ ਹੀ ਉਸ ਦੇ ਇੱਕ ਜਾਣਕਾਰ ਨੇ ਉਸ ਨੂੰ ਬਾਹਰ ਬੁਲਾ ਲਿਆ, ਜਿਸ ਤੋਂ ਬਾਅਦ ਉੱਥੇ ਮੌਜ਼ੂਦ ਕਈ ਹੋਰ ਨੌਜਵਾਨਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਗੱਡੀ ਵਿੱਚ ਸੁੱਟਣ ਦਾ ਯਤਨ ਕੀਤਾ ਗਿਆ। ਇਸੇ ਦੌਰਾਨ ਹੀ ਉਕਤ ਸਮਾਗਮ ’ਤੇ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਸਮੇਤ ਉਨ੍ਹਾਂ ਨਾਲ ਪੁਲਿਸ ਪਾਰਟੀ ਪਹੁੰਚ ਰਹੀ ਸੀ, ਜਦੋਂ ਉਨ੍ਹਾਂ ਪੁਲਿਸ ਨੂੰ ਆਉਂਦਿਆਂ ਦੇਖਿਆ ਤਾਂ ਉਕਤ ਨੌਜਵਾਨਾਂ ਨੇ ਜਗਮੀਤ ਸਿੰਘ ’ਤੇ ਗੋਲੀ ਚਲਾ ਦਿੱਤੀ ਜੋ ਕਿ ਉਸ ਦੇ ਪੱਟ ਵਿੱਚ ਵੱਜੀ ਇਸ ਤੋਂ ਬਾਅਦ ਵਿਧਾਇਕ ਗੁਰਲਾਲ ਘਨੌਰ ਵੱਲੋਂ ਵੀ ਆਪਣੀ ਗੱਡੀ ਵਿੱਚ ਪਾ ਕੇ ਉਸ ਨੂੰ ਇੱਥੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ।

ਭਾਵੇਂ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ,ਪਰ ਮੁੱਢਲੀ ਤਫ਼ਤੀਸ਼ ਦੌਰਾਨ ਗੋਲ਼ੀ ਮਾਰਨ ਦੀ ਇਹ ਘਟਨਾ ਦੋਵਾਂ ਧਿਰਾਂ ਦਰਮਿਆਨ ਕਿਸੇ ਸੰਗੀਨ ਮਾਮਲੇ ਨੂੰ ਲੈ ਕੇ ਚੱਲੀ ਆ ਰਹੀ ਰੰਜਸ਼ ਦਾ ਸਿੱਟਾ ਦੱਸਿਆ ਜਾ ਰਿਹਾ ਹੈ । ਇਸੇ ਦੌਰਾਨ ਥਾਣਾ ਸਦਰ ਪਟਿਆਲਾ ਦੇ ਐਸਐਚਓ ਇੰਸਪੈਕਟਰ ਗੁਰਚਰਨ ਸਿੰਘ ਖੰਡੇਵਾਦ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਇਸ ਸਬੰਧੀ ਜ਼ਖਮੀ ਹੋਏ ਜਗਮੀਤ ਸਿੰਘ ਦੇ ਬਿਆਨਾ ਦੇ ਆਧਾਰ ’ਤੇ ਥਾਣਾ ਸਦਰ ਪਟਿਆਲਾ ਵਿਖੇ ਅਮਰਜੀਤ ਸਿੰਘ ਸਮੇਤ ਦਰਜਨ ਭਰ ਵਿਅਕਤੀਆਂ ਦੇ ਖ਼ਿਲਾਫ਼ ਇਰਾਦਾ ਕਤਲ ਦੀ ਧਾਰਾ 307 ਸਮੇਤ 323, 341, 148 ਅਤੇ 149 ਤਹਿਤ ਕੇਸ ਦਰਜ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ