ਬਗੈਰ ਜਾਣਕਾਰੀ ਕਿਸਾਨਾਂ ਦੇ ਖਾਤੇ ਤੋਂ ਬੀਮਾ ਕੰਪਨੀ ਨੇ ਕੱਟੇ 93 ਲੱਖ
ਇਟਾਵਾ (ਏਜੰਸੀ) ਪ੍ਰਧਾਨ ਮੰਤਰੀ ਖੇਤੀ ਬੀਮਾ ਯੋਜਨਾ ਤਹਿਤ ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ’ਚ ਬੀਮਾ ਕੰਪਨੀ ਨੇ ਕਰੀਬ 10 ਹਜ਼ਾਰ ਕਿਸਾਨਾਂ ਦੇ ਖਾਤੇ ’ਚੋਂ 93 ਲੱਖ ਰੁਪਏ ਕੱਟ ਲਏ ਜਿਸ ਸਬੰਧੀ ਕਿਸਾਨਾਂ ’ਚ ਬੇਚੈਨੀ ਦੇਖੀ ਜਾ ਰਹੀ ਹੈ ਜ਼ਿਲ੍ਹਾ ਖੇਤੀ ਅਧਿਕਾਰੀ ਅਭਿਨੰਦਨ ਸਿੰਘ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਉਨ੍ਹਾਂ ਦੀ ਜਾਣਕਾਰੀ ’ਚ ਇਹ ਮਾਮਲਾ ਆਇਆ ਹੈ ਜਿਸ ’ਚ ਕਿਸਾਨਾਂ ਦੇ ਖਾਤੇ ’ਚੋਂ ਰਾਸ਼ੀ ਕੱਟੀ ਗਈ ਹੈ ਇਸ ਸਬੰਧੀ ਬੀਮਾ ਕੰਪਨੀ ਨੂੰ ਚਿੱਠੀ ਲਿਖ ਕੇ ਸਥਿਤੀ ਦਾ ਪਤਾ ਲਾਇਆ ਜਾਵੇਗਾ ।
ਕਿਸਾਨਾਂ ਦੀ ਸਹਿਮਤੀ-ਅਸਹਿਮਤੀ ਲਏ ਬਗੈਰ ਬੀਮਾ ਧਨ ਰਾਸ਼ੀ ਦੀ ਕਟੌਤੀ ਖਾਤਿਆਂ ’ਚੋਂ ਕੱਟਣਾ ਨਿਯਮ ਖਿਲਾਫ਼ ਹੈ ਕਿਸਾਨ ਆਗੂ ਮੁਕੁਟ ਸਿੰਘ ਨੇ ਇਸ ਨੂੰ ਕਿਸਾਨਾਂ ਦੇ ਪੈਸਿਆਂ ’ਤੇ ਡਾਕਾ ਮਾਰਨ ਬਰਾਬਰ ਦੱਸਦਿਆਂ ਪੂਰੇ ਮਾਮਲੇ ਦੀ ਜਾਂਚ ਦੀ ਮੰਗੀ ਕੀਤੀ ਹੈ ਮਾਕਪਾ ਕਿਸਾਨ ਸਭਾ ਦੇ ਸੂਬਾ ਆਗੂ ਮੁਕੁਟ ਸਿੰਘ ਨੇ ਕਿਹਾ ਕਿ ਬੀਮਾ ਕੰਪਨੀ ਕਿਸਾਨਾਂ ਦੇ ਪੈਸਿਆਂ ’ਤੇ ਡਾਕਾ ਮਾਰ ਰਹੀ ਹੈ ਇੱਕ ਪਾਸੇ ਤਾਂ ਸਰਕਾਰ ਨਿਯਮ ਬਣਾਉਂਦੀ ਹੈ ਤੇ ਦੂਜੇ ਪਾਸੇ ਇਹ ਘਟਨਾ ਇੱਕ ਵੱਡਾ ਉਦਾਹਰਨ ਹੈ ਕਿਸਾਨ ਸਭਾ ਇਸ ਮਾਮਲੇ ’ਚ ਚੁੱਪ ਨਹੀਂ ਬੈਠੇਗੀ ਵਿਰੋਧ ਦੀ ਰੂਪ ਰੇਖਾ ਤਿਆਰ ਕਰੇਗੀ।
ਬੀਮਾ ਕੰਪਨੀ ਨੇ ਕਿਸਾਨਾਂ ਨਾਲ ਧੋਖਾ ਕੀਤਾ
ਸ਼ਾਸਨ ਅਨੁਸਾਰ ਫਸਲ ਬੀਮਾ ਲਈ ਸਹਿਮਤੀ ਤੇ ਅਸਹਿਮਤੀ ਦੇਣ ਲਈ 23 ਜੁਲਾਈ ਤੱਕ ਦਾ ਸਮਾਂ ਦਿੱਤਾ ਗਿਆ ਹੈ ਜੋ ਕਿਸਾਨ ਇਸ ਸਮਾਂ ਹੱਦ ’ਚ ਆਪਣੀ ਅਸਹਿਮਤੀ ਨਹੀਂ ਦੇਣਗੇ ਤਾਂ ਇਹ ਮੰਨ ਲਿਆ ਜਾਵੇਗਾ ਕਿ ਉਹ ਬੀਮਾ ਕਰਵਾਉਣ ਲਈ ਸਹਿਮਤ ਹਨ। ਉਨ੍ਹਾਂ ਦੇ ¬ਕ੍ਰੇਡਿਟ ਖਾਤੇ ਤੋਂ ਕਟੌਤੀ ਹੋ ਜਾਵੇਗੀ ।
ਇਟਾਵਾ ਜ਼ਿਲ੍ਹੇ ’ਚ ਯੂਨੀਵਰਸਲ ਸੋਮਯੋ ਜਨਰਲ ਇੰਸ਼ੋਓਰੇਂਸ ਕੰਪਨੀ ਲਿਮਟਿਡ ਨੂੰ ਤਿੰਨ ਸਾਲਾਂ ਲਈ ਫ਼ਸਲ ਬੀਮਾ ਕਰਨ ਦਾ ਇਕਰਾਰ ਕੀਤਾ ਗਿਆ ਹੈ ਕੰਪਨੀ ਨੇ 23 ਜੁਲਾਈ ਤੋਂ ਪਹਿਲਾਂ ਹੀ 10153 ਕਿਸਾਨਾਂ ਦੇ ¬ਕ੍ਰੇਡਿਟ ਖਾਤਿਆਂ ’ਚੋਂ 93 ਲੱਖ 62 ਹਜ਼ਾਰ 143 ਰੁਪਏ ਕਟੌਤੀ ਕਰ ਲਈ ਹੁਣ ਜੇਕਰ ਕੋਈ ਕਿਸਾਨ ਆਪਣੀ ਅਸਹਿਮਤੀ ਬੈਂਕ ’ਚ ਦੇਣਾ ਚਾਹੇਗਾ ਤਾਂ ਉਸ ਦਾ ਕੋਈ ਮਤਲਬ ਨਹੀਂ ਰਿਹਾ ਬੀਮਾ ਕੰਪਨੀ ਨੇ ਕਿਸਾਨਾਂ ਨਾਲ ਇੱਕ ਤਰ੍ਹਾਂ ਨਾਲ ਧੋਖਾ ਕੀਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।