ਵਾਢੀ ਤੋਂ ਬਾਅਦ ਰੱਖੀ ਫਸਲ ਬਰਸਾਤ ਨਾਲ ਖਰਾਬ ਹੋਣ ‘ਤੇ ਵੀ ਮਿਲੇਗਾ ਬੀਮਾ: ਕਟਾਰੀਆ
(ਸੱਚ ਕਹੂੰ ਨਿਊਜ਼) ਜੈਪੂਰ। ਰਾਜਸਥਾਨ ’ਚ ਖੇਤ ’ਚ ਕਟਾਈ ਤੋਂ ਬਾਅਦ ਸੁਕਾਉਣ ਲਈ ਰੱਖੀ ਫਸਲ ਮੀਂਹ ਨਾਲ ਖਰਾਬ ਹੋਣ ’ਤੇ ਵੀ ਬੀਮਾ ਕਲੇਮ ਮਿਲ ਸਕੇਗਾ ਤੇ ਇਸ ਦੇ ਲਈ 72 ਘੰਟਿਆਂ ’ਚ ਸੂਚਨਾ ਦੇਣੀ ਪਵੇਗੀ। ਇਹ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਨੁਕਸਾਨ ਦੀ ਪੂਰਤੀ ਹੋ ਸਕੇਗੀ। ਇਸ ਦੇ ਲਈ ਪ੍ਰਭਾਵਿਤ ਕਿਸਾਨ ਨੂੰ 72 ਘੰਟਿਆਂ ਦੇ ਅੰਦਰ ਖਰਾਬੇ ਦੀ ਸੂਚਨਾ ਸਬੰਧਿਤ ਜ਼ਿਲ੍ਹੇ ’ਚ ਦਫ਼ਤਰ ਨੂੰ ਦੇਣੀ ਪਵੇਗੀ। ਖੇਤੀ ਮੰਤਰੀ ਲਾਲਚੰਦ ਕਟਾਰੀਆ ਨੇ ਦੱਸਿਆ ਕਿ ਸੂਬੇ ’ਚ ਵਰਤਮਾਨ ’ਚ ਕੁਛ ਥਾਵਾਂ ’ਤੇ ਮੀਂਹ ਪੈਣ ਨਾਲ ਪਾਣੀ ਭਰ ਜਾਣ ਕਾਰਨ ਕਿਸਾਨਾਂ ਦੀ ਸਾਉਣ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ। ਖੇਤੀ ਵਿਭਾਗ ਨੇ ਬੀਮਾ ਕੰਪਨੀਆਂ ਨੂੰ ਤੁਰੰਤ ਸਰਵੇ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ : ਚਿੱਟੇ ਦੀ ਓਵਰਡੋਜ਼ ਨਾਲ ਮਰੇ ਨੌਜਵਾਨ ਦੇ ਮਾਮਲੇ ’ਚ ਦੋ ਗ੍ਰਿਫ਼ਤਾਰ
ਬੀਮਾ ਕੰਪਨੀਆਂ ਨੂੰ ਦਿੱਤੇ ਨਿਰਦੇਸ਼
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਪਾਣੀ ਭਰ ਜਾਣ ਕਾਰਨ ਕਿਸਾਨ ਦੀ ਖੜ੍ਹੀ ਫਸਲ ਨੂੰ ਨੁਕਸਾਨ ਹੋਣ ਦੀ ਸੂਰਤ ਵਿੱਚ ਵਿਅਕਤੀਗਤ ਤੌਰ ‘ਤੇ ਬੀਮਾ ਕਵਰ ਮੁਹੱਈਆ ਕਰਵਾਉਣ ਅਤੇ 14 ਦਿਨਾਂ ਦੇ ਅੰਦਰ-ਅੰਦਰ ਸੁੱਕਣ ਲਈ ਰੱਖੀ ਫਸਲ ਦਾ ਬੀਮਾ ਕਵਰ ਮੁਹੱਈਆ ਕਰਵਾਇਆ ਜਾਵੇਗਾ। ਕਟਾਰੀਆ ਨੇ ਕਿਹਾ ਕਿ ਬੇਮੌਸਮੀ ਬਰਸਾਤ ਅਤੇ ਸੇਮ ਨਾਲ ਪ੍ਰਭਾਵਿਤ ਕਿਸਾਨਾਂ ਲਈ ਜ਼ਰੂਰੀ ਹੈ ਕਿ ਉਹ ਘਟਨਾ ਵਾਪਰਨ ਦੇ 72 ਘੰਟਿਆਂ ਦੇ ਅੰਦਰ-ਅੰਦਰ ਜ਼ਿਲੇ ਵਿਚ ਕੰਮ ਕਰ ਰਹੀ ਬੀਮਾ ਕੰਪਨੀ ਨੂੰ ਬੀਮੇ ਦੀ ਫਸਲ ਦੇ ਨੁਕਸਾਨ ਬਾਰੇ ਸੂਚਿਤ ਕਰਨ ਤਾਂ ਜੋ ਨੁਕਸਾਨ ਦਾ ਜਾਇਜ਼ਾ ਲਿਆ ਜਾ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ