ਇੱਕ ਵਾਰ ਇੱਕ ਲੜਕਾ ਜੰਗਲ ’ਚ ਲੱਕੜਾਂ ਲੈਣ ਗਿਆ। ਘੁੰਮਦਾ-ਘੁੰਮਦਾ ਉਹ ਚੀਕਿਆ ਤਾਂ ਉਸ ਨੂੰ ਲੱਗਾ ਕਿ ਉੱਥੇ ਕੋਈ ਹੋਰ ਲੜਕਾ ਵੀ ਹੈ ਤੇ ਉਹ ਚੀਕ ਰਿਹਾ ਹੈ। ਉਸ ਨੇ ਉਸ ਨੂੰ ਕਿਹਾ, ‘‘ਇੱਧਰ ਤਾਂ ਆਓ।’’ ਉੱਧਰੋਂ ਵੀ ਅਵਾਜ਼ ਆਈ, ‘‘ਇੱਧਰ ਤਾਂ ਆਓ!’’ ਲੜਕੇ ਨੇ ਫ਼ਿਰ ਕਿਹਾ, ‘‘ਕੌਣ ਹੋ ਤੁਸੀਂ?’’ ਫੇਰ ਉਹੀ ਅਵਾਜ਼ ਆਈ। ਲੜਕੇ ਨੇ ਗੁੱਸੇ ਨਾਲ ਕਿਹਾ, ‘‘ਤੁਸੀਂ ਬਹੁਤ ਖ਼ਰਾਬ ਹੋ।’’ ਅੱਗੋਂ ਵੀ ਉਹੀ ਅਵਾਜ਼ ਆਈ। ਲੜਕਾ ਘਬਰਾ ਗਿਆ ਤੇ ਡਰ ਕੇ ਆਪਣੇ ਘਰ ਪਰਤ ਆਇਆ। (Instructive stories in Punjabi)
ਸਿੱਖਿਆਦਾਇਕ ਕਹਾਣੀਆਂ
ਉਸ ਨੇ ਆਪਣੀ ਮਾਂ ਨੂੰ ਪੂਰੀ ਘਟਨਾ ਦੱਸੀ, ‘‘ਮਾਂ, ਜੰਗਲ ’ਚ ਉਹ ਹੂ-ਬ-ਹੂ ਮੇਰੀ ਨਕਲ ਕਰਦਾ ਹੈ। ਜੋ ਮੈਂ ਕਹਿੰਦਾ ਹਾਂ, ਉਹੀ ਕਹਿੰਦਾ ਹੈ।’’ ਮਾਂ ਨੇ ਬੇਟੇ ਨੂੰ ਕਿਹਾ, ‘‘ਕੱਲ੍ਹ ਤੂੰ ਉਸ ਨੂੰ ਨਿਮਰਤਾਪੂਰਵਕ ਬੋਲੀਂ।’’ ਲੜਕਾ ਅਗਲੇ ਦਿਨ ਫ਼ਿਰ ਜੰਗਲ ’ਚ ਗਿਆ ਤੇ ਜ਼ੋਰ ਨਾਲ ਕਿਹਾ, ‘‘ਮੈਂ ਤੁਹਾਡਾ ਬਹੁਤ ਆਦਰ ਕਰਦਾ ਹਾਂ।’’ ਉੱਧਰੋਂ ਵੀ ਅਵਾਜ਼ ਆਈ, ‘‘ਮੈਂ ਤੁਹਾਡਾ ਬਹੁਤ ਆਦਰ ਕਰਦਾ ਹਾਂ।’’ ਇਹ ਸੁਣ ਕੇ ਉਹ ਲੜਕਾ ਖੁਸ਼ ਹੋ ਗਿਆ। ਉਹ ਪ੍ਰਤੀਧੁਨੀ ਸਬੰਧੀ ਕੁਝ ਨਹੀਂ ਜਾਣਦਾ ਸੀ। (Instructive stories in Punjabi)
ਮਨੁੱਖ ਦਾ ਜੀਵਨ ਵੀ ਇੱਕ ਪ੍ਰਤੀਧੁਨੀ ਵਾਂਗ ਹੈ। ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਨਾਲ ਪਿਆਰ ਕਰਨ ਤਾਂ ਤੁਸੀਂ ਵੀ ਦੂਜਿਆਂ ਨਾਲ ਪ੍ਰੇਮ ਕਰੋ। ਜਿਸ ਨੂੰ ਵੀ ਮਿਲੋ, ਹੱਸ ਕੇ ਪ੍ਰੇਮ ਨਾਲ ਮਿਲੋ। ਪ੍ਰੇਮ ਭਰੀ ਮੁਸਕੁਰਾਹਟ ਦਾ ਜਵਾਬ ਪ੍ਰੇਮ ਭਰੀ ਮੁਸਕੁਰਾਹਟ ਨਾਲ ਹੀ ਮਿਲੇਗਾ। ਇਸ ਤਰ੍ਹਾਂ ਜੀਵਨ ’ਚ ਹਰ ਪਾਸੇ ਖੁਸ਼ੀ ਹੀ ਨਜ਼ਰ ਆਵੇਗੀ।
Also Read : ਗੁਰਬਖਸ਼ ਸਿੰਘ ਇੰਸਾਂ ਲਾਂਗਰੀ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ