ਡਾਕਟਰਾਂ ਦੀ ਸਲਾਹ ’ਤੇ ਹਵਾਲਾਤੀ ਕਾਂਗਰਸੀ ਆਗੂ ਨੂੰ ਪੀਜੀਆਈ ਲਿਜਾਣ ਦੀ ਥਾਂ ਲੈ ਗਏ ਵਿਆਹ ਸਮਾਗਮ ’ਚ

Ludhina-Police
 ਡਾਕਟਰਾਂ ਦੀ ਸਲਾਹ ’ਤੇ ਹਵਾਲਾਤੀ ਕਾਂਗਰਸੀ ਆਗੂ ਨੂੰ ਪੀਜੀਆਈ ਲਿਜਾਣ ਦੀ ਥਾਂ ਲੈ ਗਏ ਵਿਆਹ ਸਮਾਗਮ ’ਚ​

ਕਮਿਸ਼ਨਰ ਪੁਲਿਸ ਨੇ ਆਪਣੇ ਦੋ ਮੁਲਾਜ਼ਮਾਂ ਨੂੰ ਮੁਅੱਤਲ ਕਰਕੇ ਵਿਭਾਗੀ ਕਾਰਵਾਈ ਦੇ ਦਿੱਤੇ ਆਦੇਸ਼ 

(ਜਸਵੀਰ ਸਿੰਘ ਗਹਿਲ) ਲੁਧਿਆਣਾ। ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਦੋ ਆਪਣੇ ਮੁਲਾਜਮਾਂ ਨੂੰ ਮੁਅੱਤਲ ਕਰਨ ਦੇ ਨਾਲ ਹੀ ਉਨਾਂ ਖਿਲਾਫ਼ ਵਿਭਾਗੀ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜਿਹੜੇ ਜੇਲ੍ਹ ’ਚ ਬੰਦ ਹਵਾਲਾਤੀ ਨੂੰ ਡਾਕਟਰਾਂ ਦੀ ਸਲਾਹ ’ਤੇ ਇਲਾਜ਼ ਲਈ ਪੀਜੀਆਈ ਲਿਜਾਣ ਦੀ ਬਜਾਇ ਇੱਕ ਵਿਆਹ ਸਮਾਗਮ ’ਚ ਲੈ ਗਏ ਸਨ। (Ludhiana Police)

ਦਰਅਸ਼ਲ ਸਾਹਨੇਵਾਲ ਤੋਂ ਯੂਥ ਕਾਂਗਰਸੀ ਆਗੂ ਸਰਵੋਤਮ ਸਿੰਘ ਉਰਫ਼ ਲੱਕੀ ਸੰਧੂ ਦੋ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ ਸੈਂਟਰਲ ਜੇਲ ’ਚ ਬੰਦ ਹੈ, ਨੂੰ ਡਾਕਟਰਾਂ ਨੇ ਬਿਮਾਰ ਹੋਣ ਕਾਰਨ ਇਲਾਜ ਲਈ ਪੀਜੀਆਈ ਲਿਜਾਣ ਦੀ ਸਲਾਹ ਦਿੱਤੀ ਸੀ। ਜਿਸ ਦੇ ਤਹਿਤ ਪੁਲਿਸ ਲਾਇਨ ਦਾ ਇੱਕ ਸਬ ਇੰਸਪੈਕਟਰ ਤੇ ਇੱਕ ਏਐਸਆਈ ਲੱਕੀ ਸੰਧੂ ਨੂੰ ਪੀਜੀਆਈ ਲਿਜਾਣ ਦੀ ਬਜਾਇ ਜ਼ਿਲ੍ਹੇ ਦੇ ਹਲਕਾ ਰਾਏਕੋਟ ਵਿਖੇ ਇੱਕ ਵਿਆਹ ਸਮਾਗਮ ’ਚ ਲੈ ਗਏ। ਜਿੱਥੇ ਲੱਕੀ ਸੰਧੂ ਨੇ ਨੱਚ-ਨੱਚ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਜਿਸ ਦੀ ਵੀਡੀਓ ਸੰਧੂ ’ਤੇ ਕੇਸ ਦਰਜ਼ ਕਰਵਾਉਣ ਵਾਲੇ ਗੁਰਵੀਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਡੀਜੀਪੀ ਪੰਜਾਬ ਗੌਰਵ ਯਾਦਵ ਤੇ ਜੇਲ੍ਹ ਪ੍ਰਸ਼ਾਸਨ ਨੂੰ ਭੇਜ ਕੇ ਸ਼ਿਕਾਇਤ ਕੀਤੀ ਸੀ। (Ludhiana Police)

ਇਹ ਵੀ ਪੜ੍ਹੋ: ਭਜਨ ਲਾਲ ਸ਼ਰਮਾ ਹੋਣਗੇ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ

ਸ਼ਿਕਾਇਤ ਮਿਲਦਿਆਂ ਹੀ ਜੇਲ੍ਹ ਸੁਪਰਡੈਂਟ ਸਿਵਰਾਜ ਸਿੰਘ ਨੰਦਗੜ ਨੇ ਕਮਿਸ਼ਨਰ ਪੁਲਿਸ ਕੁਦਲੀਪ ਸਿੰਘ ਚਹਿਲ ਨੂੰ ਸਬੰਧਿਤ ਪੁਲਿਸ ਮੁਲਾਜ਼ਮਾਂ ’ਤੇ ਕਾਰਵਾਈ ਲਈ ਲਿਖਿਆ। ਜਿਸ ’ਤੇ ਕਾਰਵਾਈ ਕਰਦਿਆਂ ਪੁਲਿਸ ਨੇ ਆਪਣੇ ਦੋ ਮੁਲਾਜ਼ਮਾਂ ਨੂੰ ਮੁਅੱਤਲ ਕਰਦਿਆਂ ਉਨਾਂ ਖਿਲਾਫ਼ ਵਿਭਾਗੀ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।

ਜੇਲ੍ਹ ਦੇ ਮੈਡੀਕਲ ਅਫ਼ਸਰ ਦੀ ਭੂਮਿਕਾ ਦੀ ਜਾਂਚ ਕਰਨ ਦੇ ਦਿੱਤੇ ਹੁਕਮ

ਸੁਪਰਡੈਂਟ ਸਿਵਰਾਜ ਸਿੰਘ ਨੰਦਗੜ ਮੁਤਾਬਕ ਲੱਕੀ ਸੰਧੂ ਦੀ ਰੀੜ ਦੀ ਹੱਡੀ ’ਚ ਦਿੱਕਤ ਸੀ। ਇਸ ਲਈ ਡਾਕਟਰਾਂ ਦੀ ਸਲਾਹ ’ਤੇ ਉਸਨੂੰ ਪੀਜੀਆਈ ਲੈ ਕੇ ਜਾਣ ਲਈ ਪੁਲਿਸ ਹਵਾਲੇ ਕੀਤਾ ਸੀ। ਜਿਹੜੇ ਉਸਨੂੰ ਪੀਜੀਆਈ ਲੈ ਕੇ ਜਾਣ ਦੀ ਥਾਂ ਇੱਕ ਵਿਆਹ ਸਮਾਗਮ ’ਚ ਲੈ ਗਏ। ਜਿਕਰਯੋਗ ਹੈ ਕਿ ਲੱਕੀ ਸੰਧੂ ’ਤੇ ਮੋਹਾਲੀ ਵਿਖੇ ਇੱਕ ਹਨੀਟੈ੍ਰਪ ਅਤੇ ਦੂਜਾ ਲੁਧਿਆਣਾ ਦੇ ਮਾਡਲ ਟਾਊਨ ਥਾਣੇ ’ਚ ਸੰਗੀਨ ਧਾਰਾਵਾਂ ਤਹਿਤ ਮੁਕੱਦਮੇ ਦਰਜ਼ ਹਨ। ਜਿਸ ਨੂੰ ਪੀਜੀਆਈ ਲਿਜਾਣ ਦੀ ਥਾਂ ਇੱਕ ਵਿਆਹ ਸਮਾਗਮ ’ਚ ਲੈ ਕੇ ਜਾਣ ਵਾਲਿਆਂ ’ਤੇ ਕਾਰਵਾਈ ਕਰਦਿਆਂ ਉਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਮਿਸ਼ਨਰ ਪੁਲਿਸ ਵੱਲੋਂ ਜੇਲ੍ਹ ਦੇ ਮੈਡੀਕਲ ਅਫ਼ਸਰ ਦੀ ਭੂਮਿਕਾ ਦੀ ਜਾਂਚ ਕਰਨ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ।

LEAVE A REPLY

Please enter your comment!
Please enter your name here