ਸਾਡੇ ਨਾਲ ਸ਼ਾਮਲ

Follow us

22.1 C
Chandigarh
Thursday, February 12, 2026
More
    Home ਸੂਬੇ ਦਿੱਲੀ ਜਸ਼ਨ ਮਨਾਉਣ ਦੀ ...

    ਜਸ਼ਨ ਮਨਾਉਣ ਦੀ ਬਜਾਇ ਭਰੋਸਾ ਬਣਾਏ ਸਰਕਾਰ : ਪ੍ਰਿਅੰਕਾ ਗਾਂਧੀ

    Instead, Celebrating, Government, Priyanka Gandhi 

    ਦੇਸ਼ ਸਭ ਤੋਂ ਵੱਡੇ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ | Priyanka Gandhi

    ਨਵੀਂ ਦਿੱਲੀ (ਏਜੰਸੀ)। ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਆਪਣੇ ਦੂਜੇ ਕਾਰਜਕਾਲ ਦੇ 100 ਦਿਨ ਪੂਰੇ ਹੋਣ ‘ਤੇ ਜਸ਼ਨ ਮਨਾਉਣ ਦੀ ਤਿਆਰੀ ਕਰ ਰਹੀ ਭਾਜਪਾ ਸਰਕਾਰ ਨੂੰ ਆਰਥਿਕ ਹਕੀਕਤ ‘ਤੇ ਪਰਦਾ ਪਾਉਣ ਦੀ ਬਜਾਇ ਅਰਥਵਿਵਸਥਾ ‘ਚ ਭਰੋਸਾ ਬਣਾਉਣ ਲਈ ਕੰਮ ਕਰਨਾ ਚਾਹੀਦਾ ਹੈ ਸ੍ਰੀਮਤੀ ਵਾਡਰਾ ਨੇ ਅੱਜ ਟਵੀਟ ਕੀਤਾ, ਭਾਜਪਾ ਸਰਕਾਰ 100 ਦਿਨ ਦਾ ਜ਼ਸਨ ਮਨਾਉਣ ਜਾ ਰਹੀ ਹੈ ਪਰ ਆਟੋ ਸੈਕਟਰ, ਟਰਾਂਸਪੋਰਟ ਸੈਕਟਰ, ਮਾਈਨਿੰਗ ਸੈਕਟਰ ਨੂੰ ਤਾਂ ਇਹ ਜਸ਼ਨ ਬਰਬਾਦੀ ਦੇ ਜਸ਼ਨ ਵਰਗਾ ਲੱਗੇਗਾ। (Priyanka Gandhi)

    ਹਰ ਸੈਕਟਰ ‘ਚੋਂ ਇੱਕ ਤੋਂ ਬਾਅਦ ਇੱਕ ਪਲਾਂਟ ਬੰਦ ਹੋਣ ਤੇ ਨੌਕਰੀਆਂ ਜਾਣ ਦੀਆਂ ਖਬਰਾਂ ਆ ਰਹੀਆਂ ਹਨ ਸਮਾਂ ਜਸ਼ਨ ਮਨਾਉਣ ਦੀ ਬਜਾਇ ਅਰਥਵਿਵਸਥਾ ‘ਚ ਭਰੋਸਾ ਬਣਾਉਣ ਦਾ ਹੈ ਕੀ ਸਰਕਾਰ ਕੋਲ ਇਹ ਸੱਚ ਕਬੂਲ ਕਰਨ ਦਾ ਸਾਹਸ ਹੈ? ਇਸ ਦੇ ਨਾਲ ਹੀ ਉਨ੍ਹਾਂ ਇੱਕ ਨਿਉਜ਼ ਚੈੱਨਲ ‘ਤੇ ਚੱਲ ਰਹੀ ਖਬਰ ਦੀ ਵੀਡੀਓ ਵੀ ਪੋਸਟ ਕੀਤੀ ਹੈ ਜਿਸ ‘ਚ ਕਿਹਾ ਜਾ ਰਿਹਾ ਹੈ ਕਿ ਸਰਕਾਰੀ ਅੰਕੜਿਆਂ ਅਨੁਸਾਰ ਛੋਟੇ ਘਰੇਲੂ ਉਤਪਾਦ (ਜੀਡੀਪੀ) ਦੀ ਵਾਧਾ ਦਰ ਲਗਾਤਾਰ ਘੱਟ ਰਹੀ ਹੈ ਦੇਸ਼ ਸਭ ਤੋਂ ਵੱਡੇ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ ਆਟੋ ਸੈਕਟਰ ‘ਚ ਆ ਰਹੀ ਭਾਰੀ ਗਿਰਾਵਟ ਕਾਰਨ ਬੰਦ ਕਰਨੇ ਪੈ ਰਹੇ ਹਨ।

    LEAVE A REPLY

    Please enter your comment!
    Please enter your name here