Road Accident: (ਅਨਿਲ ਲੁਟਾਵਾ) ਅਮਲੋਹ। ਅਮਲੋਹ ਤੋਂ ਨਾਭਾ ਰੋਡ ਉੱਤੇ ਸਵੇਰੇ ਲੱਗਭਗ 2 ਵਜੇ ਇੱਕ ਵੱਡੀ ਦੁਰਘਟਨਾ ਹੋਈ। ਜਿਸ ਵਿੱਚ ਇੱਕ ਟਰੱਕ ’ਤੇ ਇਨੋਵਾ ਕਾਰ ਦੀ ਅਚਾਨਕ ਟੱਕਰ ਹੋ ਗਈ। ਕਾਰ ਚਲਾ ਰਹੇ ਪੰਜਾਬ ਪੁਲਿਸ ’ਚ ਤੈਨਾਤ ਇੰਸਪੈਕਟਰ ਦਵਿੰਦਰ ਸਿੰਘ ਡੀਪੀ ਦੀ ਮੌਤ ਹੋ ਜਾਣ ਬਾਰੇ ਪਤਾ ਲੱਗਿਆ ਹੈ। ਇਲਾਕੇ ’ਚ ਇੰਸਪੈਕਟਰ ਦੀ ਮੌਤ ਦੀ ਖਬਰ ਫੈਲਦਿਆਂ ਹੀ ਸੋਗ ਦੀ ਲਹਿਰ ਦੌਡ਼ ਗਈ।
ਇਹ ਵੀ ਪੜ੍ਹੋ: Farmers Protest News: ਕਿਸਾਨਾਂ ਨੇ ਕੇਂਦਰ ਸਰਕਾਰ ਦੀ ਅਰਥੀ ਸਾਡ਼ੀ, ਸੰਘਰਸ਼ ਤਿੱਖਾ ਕਰਨ ਦੀ ਚਿਤਾਵਨੀ
ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਇੰਸਪੈਕਟਰ ਦਵਿੰਦਰਪਾਲ ਸਿੰਘ ਡੀਪੀ ਸਮਰਾਲਾ ਥਾਣਾ ਵਿਖੇ ਬਤੌਰ ਐਸਐਚਓ ਤੈਨਾਤ ਸੀ,ਜੋ ਭਾਦਸੋਂ ਸਾਈਡ ਤੋਂ ਆ ਰਿਹਾ ਸੀ । ਪਿੰਡ ਭੱਦਲਥੂਹਾ ਵਿਖੇ ਟਰੱਕ ਨਾਲ ਟੱਕਰ ਹੋ ਜਾਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਅਮਲੋਹ ਵਿਖੇ ਲਿਆਂਦਾ ਗਿਆ।