ਸੀਡੀਐਲਯੂ ਰਜਿਸਟਰਾਰ ਨੇ ਪ੍ਰਬੰਧਾਂ ‘ਤੇ ਪ੍ਰਗਟ ਕੀਤੀ ਸੰਤੁਸ਼ਟੀ
ਫ਼ਤਿਆਬਾਦ। ਚੌਧਰੀ ਦੇਵੀਲਾਲ ਯੂਨੀਵਰਸਿਟੀ ਸਰਸਾ ਦੇ ਰਜਿਸਟਰਾਰ ਡਾ. ਰਾਕੇਸ਼ ਵਧਵਾ ਨੇ ਫ਼ਤਿਆਬਾਦ ਦੇ ਮਨੋਹਰ ਮੈਮੋਰੀਅਲ ਕਾਲਜ ‘ਚ ਚੱਲ ਰਹੀਆਂ ਪ੍ਰੀਖਿਆਵਾਂ ਦਾ ਨਿਰੀਖਣ ਕੀਤਾ। ਕੋਵਿਡ-19 ਵਾਇਰਸ ਨੂੰ ਦੇਖਦੇ ਹੋਏ ਕਾਲਜ ਪ੍ਰਬੰਧਨ ਵੱਲੋਂ ਪ੍ਰੀਖਿਆਵਾਂ ਦੇ ਸੁਚਾਰੂ ਸੰਚਾਲਨ ਨੂੰ ਲੈ ਕੇ ਕੀਤੇ ਗਏ ਪ੍ਰਬੰਧਾਂ ‘ਤੇ ਸੰਤੋਸ਼ ਪ੍ਰਗਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਪ੍ਰਿੰਸੀਪਲ ਡਾ. ਗੁਰਚਰਨ ਦਾਸ ਦੀ ਸ਼ਲਾਘਾ ਕੀਤੀ ਅਤੇ ਭਵਿੱਖ ‘ਚ ਸੋਸ਼ਲ ਡਿਸਟੈਂਸਿੰਗ ਦੇ ਨਾਲ ਕੋਵਿਡ-19 ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹੋਏ ਪ੍ਰੀਖਿਆ ਕਰਾਉਣ ਬਾਰੇ ਨਿਰਦੇਸ਼ ਦਿੱਤੇ।
ਸੀਡੀਐਲਯੂ ਰਜਿਸਟਰਾਰ ਡਾ. ਵਧਵਾ ਨੇ ਕਿਹਾ ਕਿ ਕੋਵਿਡ-19 ਵਾਇਰਸ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਸਾਰੇ ਕਾਲਜਾਂ ਨੂੰ ਪ੍ਰੀਖਿਆਵਾਂ ਦੇ ਸਬੰਧ ‘ਚ ਵਿਸ਼ੇਸ਼ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਨਿਰਦੇਸ਼ਾਂ ‘ਚ ਸਰੀਰਕ ਦੂਰੀ ਦਾ ਧਿਆਨ ਰੱਖਣ, ਪ੍ਰੀਖਿਆ ਕੇਂਦਰਾਂ ਦੇ ਸੈਨੇਟਾਈਜੇਸ਼ਨ, ਵਿਦਿਆਰਥੀਆਂ ਦੇ ਮਾਸਕ ਲਾ ਕੇ ਆਉਣ ਸਮੇਤ ਕਈ ਸਾਵਧਾਨੀਆਂ ਰੱਖਣ ਨੂੰ ਕਿਹਾ ਗਿਆ ਸੀ ਐਮਐਮ ਕਾਲਜ ਪਹਿਲਾ ਪ੍ਰੀਖਿਆ ਕੇਂਦਰ ਹੈ, ਜਿੱਥੇ ਉਹ ਨਿਰੀਖਣ ਕਰਨ ਆਏ ਹਨ। ਨਿਰੀਖਣ ਦੌਰਾਨ ਉਨ੍ਹਾਂ ਨੇ ਪਾਇਆ ਕਿ ਪ੍ਰੀਖਿਆ ਕੇਂਦਰਾਂ ਨੂੰ ਬਿਹਤਰ ਢੰਗ ਨਾਲ ਸੈਨੇਟਾਈਜ਼ ਕੀਤਾ ਗਿਆ ਸੀ, ਵਿਦਿਆਰਥੀ ਮਾਸਕ ਲਾ ਕੇ ਪ੍ਰੀਖਿਆ ਦੇ ਰਹੇ ਸਨ, ਉੱਥੇ ਸਾਫ਼-ਸਫ਼ਾਈ ਦਾ ਪੂਰਾ ਧਿਆਨ ਰੱਖਿਆ ਗਿਆ ਸੀ ਨਿਰੀਖਣ ਦੌਰਾਨ ਉਨ੍ਹਾਂ ਨੇ ਪ੍ਰਿੰਸੀਪਲ ਡਾ. ਗੁਰਚਰਨ ਦਾਸ ਨਾਲ ਗੱਲਬਾਤ ਕੀਤੀ ਅਤੇ ਪਾਇਆ ਕਿ ਉਹ ਵੀ ਇਸ ਸੰਸਥਾ ਪ੍ਰਤੀ ਪੂਰਨ ਸਮਰਪਿਤ ਹੋ ਕੇ ਕੰਮ ਕਰ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.