Amritsar News: ਮਾਣ ਧੀਆਂ ’ਤੇ ਸਮਾਜ ਭਲਾਈ ਸੋਸਾਇਟੀ (ਰਜਿ) ਤੇ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਵੱਲੋਂ ਅਭਿਰੂਪ ਕੌਰ ਮਾਨ ਸਨਮਾਨਿਤ

Amritsar News

Amritsar News: ਅਭਿਰੂਪ ਮਾਨ ਵਰਗੀਆਂ ਧੀਆਂ ਤੇ ਸਮਾਜ ਨੂੰ ਮਾਣ ਹੈ : ਗੁਰਿੰਦਰ ਸਿੰਘ ਮੱਟੂ

Amritsar News: ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਮਾਣ ਧੀਆਂ ’ਤੇ ਸਮਾਜ ਭਲਾਈ ਸੋਸਾਇਟੀ ਅਤੇ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਵਲੋਂ ਅਭਿਰੂਪ ਕੌਰ ਮਾਨ ਨੂੰ ਉਸਦੀ ਹਾਲ ਹੀ ਵਿੱਚ ਆਈ ਅੰਗਰੇਜ਼ੀ ਕਹਾਣੀਆਂ ਦੀ ਕਿਤਾਬ ’Insight Inscribed’ ਨੂੰ ਲੈ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਕਲੱਬ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਕਿਹਾ ਕਿ ਅਭਿਰੂਪ ਕੌਰ ਮਾਨ ਵੱਲੋਂ ਸਾਹਿਤ ਖੇਤਰ ਵਿੱਚ ਪਹਿਲੀ ਪੁਲਾਂਗ ਪੁੱਟਦਿਆਂ ਸਾਹਿਤ ਦੀ ਝੋਲੀ ਵਿਚ ਅੰਗਰੇਜੀ ਦੀਆਂ ਕਹਾਣੀਆਂ ਦੀ ਕਿਤਾਬ ਪਾਈ ਗਈ ਹੈ ਜੋ ਸਾਡੇ ਲਈ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਧੀਆਂ ਦਾ ਵੱਖ ਵੱਖ ਖੇਤਰਾਂ ਵਿੱਚ ਅੱਗੇ ਆਉਣ ਨਾਲ ਸਮਾਜ ਨੂੰ ਇੱਕ ਨਵੀਂ ਸੇਧ ਮਿਲਦੀ ਹੈ। ਉਨ੍ਹਾਂ ਕਿਹਾ ਕਿ ਇੱਕ ਔਰਤ ਹੀ ਨਰੋਏ ਸਮਾਜ ਦੀ ਸਿਰਜਣਾ ਕਰਨ ਵਿੱਚ ਅਹਿਮ ਰੋਲ ਅਦਾ ਕਰ ਸਕਦੀ ਹੈ ਅਤੇ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜਦੋਂ ਅਸੀਂ ਆਪਣੀਆਂ ਬੱਚੀਆਂ ਨੂੰ ਵੱਖ ਵੱਖ ਖੇਤਰਾਂ ਵਿੱਚ ਅੱਗੇ ਨਿਕਲਣ ਲਈ ਉਤਸ਼ਾਹਿਤ ਕਰਾਂਗੇ।

Amritsar News

ਉਹਨਾਂ ਕਿਹਾ ਕਿ ਅੱਜ ਨੌਜਵਾਨ ਪੀੜ੍ਹੀ ਦਾ ਸਾਹਿਤ ਵੱਲ ਰੁਝਾਨ ਇੱਕ ਚੰਗਾ ਸੰਕੇਤ ਹੈ। ਉਹਨਾਂ ਕਿਹਾ ਕਿ ਨਰੋਏ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਵਿਚ ਨੌਜਵਾਨ ਪੀੜ੍ਹੀ ਦਾ ਸਾਹਿਤਕ ਖੇਤਰ ਵਿਚ ਆਉਣਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਸਾਹਿਤ ਸਾਡਾ ਇਕ ਅਨਮੋਲ ਖ਼ਜ਼ਾਨਾ ਹੈ ਜੋ ਪੀੜ੍ਹੀ ਦਰ ਪੀੜ੍ਹੀ ਚੱਲਦਾ ਹੈ ਅਤੇ ਸਾਨੂੰ ਇਸ ਬੇਸ਼ਕੀਮਤੀ ਖ਼ਜ਼ਾਨੇ ਨੂੰ ਸਾਂਭਣ ਦੀ ਲੋੜ ਹੈ। ਉਹਨਾਂ ਕਿਹਾ ਅਭਿਰੂਪ ਮਾਨ ਵੱਲੋਂ ਲਿਖੀ ਗਈ ਕਹਾਣੀਆਂ ਦੀ ਕਿਤਾਬ ਵਿੱਚ ਉਸ ਨੇ ਹਰ ਪਹਿਲੂ ਨੂੰ ਛੂਹਿਆ ਹੈ।

Amritsar News

ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਲੜਕੀਆਂ ਨੂੰ ਸਾਹਿਤ ਨਾਲ ਜੁੜਨਾ ਚਾਹੀਦਾ ਹੈ ਤਾਂ ਜੋ ਆਪਣੇ ਅਮੀਰ ਵਿਰਸੇ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਆਪਣੇ ਸਭਿਆਚਾਰ ਅਤੇ ਵਿਰਸੇ ਨੂੰ ਸੰਭਾਲਣ ਲਈ ਇੱਕ ਸਾਹਿਤ ਹੀ ਅਜਿਹਾ ਜ਼ਰੀਆ ਹੈ ਜਿਸ ਰਾਹੀਂ ਸਦੀਆਂ ਤੱਕ ਆਪਣਾ ਵਿਰਸਾ ਸੰਭਾਲ ਕੇ ਰੱਖ ਸਕਦੇ ਹਾਂ। ਉਹਨਾਂ ਕਿਹਾ ਕਿ ਵਕਤ ਨਾਲ ਚਾਹੇ ਬਹੁਤ ਕੁਝ ਬਦਲ ਜਾਂਦਾ ਹੈ ਪਰ ਸਾਹਿਤ ਕਦੇ ਨਹੀਂ ਬਦਲਦਾ। ਉਨ੍ਹਾਂ ਕਿਹਾ ਕਿ ਅੱਜ ਜੇ ਅਸੀਂ ਪੁਰਾਣੇ ਇਤਿਹਾਸ ਬਾਰੇ ਜਾਣਦੇ ਹਾਂ ਤਾਂ ਉਹ ਸਿਰਫ ਸਾਹਿਤ ਕਰਕੇ ਹੀ ਹੈ। ਉਨ੍ਹਾਂ ਕਿਹਾ ਕਿ ਉਹ ਅਭਿਰੂਪ ਮਾਨ ਨੂੰ ਸਨਮਾਨਿਤ ਕਰਕੇ ਫ਼ਖ਼ਰ ਮਹਿਸੂਸ ਕਰ ਰਹੇ ਹਨ।

Read Also : Health News: ਕੀ ਤੁਸੀਂ ਵੀ ਹੋ ਇਸ ਸਮੱਸਿਆ ਤੋਂ ਪ੍ਰੇਸ਼ਾਨ, ਤਾਂ ਇਹ ਖਬਰ ਤੁਹਾਡੇ ਲਈ, ਹੋ ਗਈ ਸੋਧ

ਉਨ੍ਹਾਂ ਕਿਹਾ ਕਿ ਮਾਣ ਧੀਆਂ ’ਤੇ ਸਮਾਜ ਭਲਾਈ ਸੋਸਾਇਟੀ ਵੱਲੋਂ ਹੁਣ ਤੱਕ ਸੈਂਕੜੇ ਧੀਆਂ ਜਿਨ੍ਹਾਂ ਵਿੱਚ ਓਲੰਪੀਅਨ, ਅਫ਼ਸਰ, ਸਾਹਿਤ ਖੇਤਰ ਅਤੇ ਪੜਾਈ ਵਿੱਚ ਨਾਮਣਾ ਖੱਟਣ ਵਾਲੀਆਂ ਸ਼ਾਮਿਲ ਹਨ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਹਨਾਂ ਕਿਹਾ ਕਿ ਸੁਸਾਇਟੀ ਵਲੋਂ 2013 ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਕਲੱਬ ਦੇ ਸਰਪ੍ਰਸਤ ਡੀ ਆਈ ਜੀ ਹਰਮਨਬੀਰ ਸਿੰਘ ਗਿੱਲ ਹਨ। ਉਨ੍ਹਾਂ ਕਿਹਾ ਕਿ ਸੁਸਾਇਟੀ ਦਾ ਮਕਸਦ ਆਪਣੀਆਂ ਹੋਣਹਾਰ ਧੀਆਂ ਨੂੰ ਸਨਮਾਨਿਤ ਕਰਕੇ ਹੋਰ ਉਤਸ਼ਾਹਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਧੀਆਂ ਉਪਰ ਸਮਾਜ ਨੂੰ ਹਮੇਸ਼ਾਂ ਮਾਣ ਹੁੰਦਾ ਹੈ। ਇਸ ਮੌਕੇ ਨੈਸ਼ਨਲ ਸਾਈਕਲਿਸਟ ਦਮਨਪ੍ਰੀਤ ਕੌਰ,ਡਾ. ਪਰਮਪ੍ਰੀਤ ਕੌਰ ਮਾਨ ਆਦਿ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here