ਡੂੰਘੇ ਸਮੁੰਦਰ ’ਚ ਬਚਾਅ ਅਭਿਆਨ ਚਲਾਉਣ ’ਚ ਹੈ ਸਮਰੱਥ
- ਇਸ ਜੰਗੀ ਜਹਾਜ਼ ਦਾ ਨਾਂਅ ‘ਨਿਸਤਾਰ’ ਸੰਸਕ੍ਰਿਤ ਤੋਂ ਲਿਆ ਗਿਆ, ਜਿਸ ਦਾ ਅਰਥ ਮੁਕਤੀ, ਬਚਾਅ ਜਾਂ ਮੌਕਸ਼
ਨਵੀਂ ਦਿੱਲੀ (ਏਜੰਸੀ)। INS Nistar: ਡੂੰਘੇ ਸਮੁੰਦਰ ’ਚ ਗੋਤਾਖੋਰੀ ਤੇ ਬਚਾਅ ਅਭਿਆਨ ਚਲਾਉਣ ’ਚ ਸਮਰੱਥ ਸਵਦੇਸ਼ੀ ਜੰਗੀ ਜਹਾਜ਼ ਨਿਸਤਾਰ ਸਮੁੰਦਰੀ ਫੌਜ ਦੇ ਬੇੜੇ ’ਚ ਸ਼ਾਮਲ ਹੋ ਗਿਆ ਦੇਸ਼ ਦੀ ਪ੍ਰਮੁੱਖ ਸ਼ਿਪਯਾਰਡ ਕੰਪਨੀ ਹਿੰਦੁਸਤਾਨ ਸ਼ਿਪਯਾਰਡ ਲਿਮਟਿਡ ਨੇ ਵਿਸ਼ਾਖਾਪਟਨਮ ’ਚ ਸਮੁੰਦਰੀ ਫੌਜ ਨੂੰ ਇਹ ਜੰਗੀ ਜਹਾਜ਼ ਸੌਂਪਿਆ ਇਸ ਜੰਗੀ ਜਹਾਜ਼ ਨੂੰ ਭਾਰਤੀ ਸ਼ਿਪਿੰਗ ਅਨੁਸਾਰ ਡਿਜ਼ਾਈਨ ’ਤੇ ਬਣਾਇਆ ਗਿਆ ਹੈ ਤੇ ਇਹ ਡੂੰਘੇ ਸਮੁੰਦਰ ’ਚ ਗੋਤਾਖੋਰੀ ਤੇ ਬਚਾਅ ਅਭਿਆਨ ਚਲਾ ਸਕਦਾ ਹੈ।
ਇਹ ਖਬਰ ਵੀ ਪੜ੍ਹੋ : Punjab Cabinet Meeting: ਹੋਣ ਵਾਲਾ ਹੈ ਵੱਡਾ ਐਲਾਨ! ਮੁੱਖ ਮੰਤਰੀ ਨੇ ਵਿਧਾਨ ਸਭਾ ਸੈਸ਼ਨ ਵਿਚਕਾਰ ਬੁਲਾਈ ਕੈਬਨਿਟ ਮੀਟਿ…
ਇਸ ਨਾਲ ਹੀ ਭਾਰਤੀ ਸਮੁੰਦਰੀ ਫੌਜ ਇਹ ਸਮਰੱਥਾ ਹਾਸਲ ਕਰਨ ਵਾਲੀ ਦੁਨੀਆ ਦੀਆਂ ਕੁਝ ਕੁ ਸਮੁੰਦਰੀ ਫੌਜਾਂ ’ਚ ਸ਼ਾਮਲ ਹੋ ਗਈ ਹੈ ਇਸ ਜੰਗੀ ਜਹਾਜ਼ ਦਾ ਨਾਂਅ ‘ਨਿਸਤਾਰ’ ਸੰਸਕ੍ਰਿਤ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਮੁਕਤੀ, ਬਚਾਅ ਜਾਂ ਮੌਕਸ਼ ਹੈ ਇਹ ਜਹਾਜ ਇੱਕ ਹਜ਼ਾਰ ਮੀਟਰ ਦੀ ਡੂੰਘਾਈ ਤੱਕ ਗੋਤਾਖੋਰ ਨਿਗਰਾਨੀ ਤੇ ਬਚਾਅ ਕਾਰਜਾਂ ਨੂੰ ਅੰਜ਼ਾਮ ਦੇਣ ਲਈ ਦੂਰੋਂ ਸੰਚਾਲਿਤ ਵਾਹਨਾਂ ਦੇ ਸੁਮੇਲ ਨਾਲ ਸਜਿਆ ਹੈ ਜੰਗੀ ਜਹਾਜ਼ ’ਚ ਲਗਭਗ 75 ਫੀਸਦੀ ਸਵਦੇਸ਼ੀ ਸਮੱਗਰੀ ਦਾ ਇਸਤੇਮਾਲ ਕੀਤਾ ਗਿਆ ਹੈ। INS Nistar