Bathinda Central Jail: (ਅਸ਼ੋਕ ਗਰਗ) ਬਠਿੰਡਾ। ਬਠਿੰਡਾ ਕੇਂਦਰੀ ਜੇਲ੍ਹ ਅੰਦਰ ਜਿੱਥੇ ਨਸ਼ਾ ਅਤੇ ਮੋਬਾਇਲ ਫੋਨ ਮਿਲਣ ’ਤੇ ਇਹ ਹਮੇਸ਼ਾਂ ਸੁਰਖੀਆਂ ਵਿੱਚ ਰਹਿੰਦੀ ਹੈ ਉਥੇ ਹੀ ਇਸ ਜੇਲ੍ਹ ਵਿੱਚ ਕੈਦੀਆਂ/ਹਵਾਲਾਤੀਆਂ ਦੀ ਲੜਾਈ ਹੋਣਾ ਆਮ ਗੱਲ ਬਣ ਗਈ ਹੈ ਅਤੇ ਅਜਿਹੀਆਂ ਘਟਨਾਵਾਂ ਵਾਪਰਨਾ ਜੇਲ੍ਹ ਦੀ ਸੁਰੱਖਿਆ ’ਤੇ ਸਵਾਲੀਆ ਚਿੰਨ੍ਹ ਲੱਗ ਰਹੇ ਹਨ। ਹੁਣ ਫਿਰ ਇੱਥੇ ਹਵਾਲਾਤੀ ਆਪਸ ਵਿੱਚ ਭਿੜ ਪਏ, ਜਿਸ ਕਾਰਨ ਇਕ ਹਵਾਲਾਤੀ ਜਖਮੀ ਹੋ ਗਿਆ। ਇਸ ਤੋਂ ਪਹਿਲਾਂ ਵੀ 18 ਮਈ ਨੂੰ ਹਵਾਲਾਤੀਆਂ ਦੀ ਲੜਾਈ ਹੋਈ ਸੀ ਜਿਸ ’ਤੇ ਥਾਣਾ ਕੈਂਟ ਵੱਲੋਂ 21 ਮਈ ਨੂੰ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ: Punjab Government: ਹੁਣ ਸੜਕਾਂ ਨੂੰ ਗੋਦ ਦੇਵੇਗੀ ਪੰਜਾਬ ਸਰਕਾਰ, ਆਪਣੇ ਹੀ ਅਧਿਕਾਰੀਆਂ ਤੋਂ ਉੱਠਿਆ ਵਿਸ਼ਵਾਸ
ਥਾਣਾ ਕੈਂਟ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਜ ਸਿੰਘ ਵਾਸੀ ਲਹਿਰਾ ਮੁਹੱਬਤ ਕਿਸੇ ਕੇਸ ਵਿੱਚ ਜੇਲ੍ਹ ਅੰਦਰ ਬੰਦ ਹੈ। ਪੀੜਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਆਪਣੇ ਦੋਸਤ ਸੰਦੀਪ ਸਿੰਘ ਦੇ ਸਮਝੌਤੇ ਸਬੰਧੀ ਲਵਪ੍ਰੀਤ ਸਿੰਘ ਵਾਸੀ ਬਹਾਦਰਗੜ੍ਹ ਜੰਡੀਆਂ, ਹਵਾਲਾਤੀ ਦਵਿੰਦਰ ਸਿੰਘ ਵਾਸੀ ਪਟਿਆਲਾ, ਬਲਜੀਤ ਸਿੰਘ ਵਾਸੀ ਫਾਜ਼ਿਲਕਾ, ਅਮਨਦੀਪ ਸਿੰਘ ਵਾਸੀ ਭਾਈ ਬਖਤੌਰ, ਬਾਬਾ ਮਾਨਸਾ, ਆਕਾਸ਼ ਖਾਨ, ਅਤੇ ਢਿੱਲੋ ਭਾਈ ਰੂਪਾ ਨਾਲ ਗੱਲਬਾਤ ਕੀਤੀ ਤਾਂ ਇਨ੍ਹਾਂ ਨੇ ਤੇਜ਼ ਹਥਿਆਰਾਂ ਨਾਲ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਕੀਤੀ। ਥਾਣਾ ਕੈਂਟ ਦੇ ਸਹਾਇਕ ਥਾਣੇਦਾਰ ਨੈਬ ਸਿੰਘ ਨੇ ਦੱਸਿਆ ਕਿ ਕੁੱਟਮਾਰ ਕਰਨ ਵਾਲੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ । Bathinda Central Jail