IND Vs AUS: ਜਖਮੀ ਸ਼ੁਭਮਨ ਗਿੱਲ ਪਹਿਲੇ ਟੈਸਟ ਤੋਂ ਬਾਹਰ, ਰੋਹਿਤ ਦਾ ਵੀ ਪਹਿਲੇ ਟੈਸਟ ’ਚ ਖੇਡਣਾ ਮੁਸ਼ਕਲ

IND vs AUS
IND Vs AUS: ਜਖਮੀ ਸ਼ੁਭਮਨ ਗਿੱਲ ਪਹਿਲੇ ਟੈਸਟ ਤੋਂ ਬਾਹਰ, ਰੋਹਿਤ ਦਾ ਵੀ ਪਹਿਲੇ ਟੈਸਟ ’ਚ ਖੇਡਣਾ ਮੁਸ਼ਕਲ

ਪਹਿਲੇ ਟੈਸਟ ’ਚ ਓਪਨਿੰਗ ਕਰ ਸਕਦੇ ਹਨ ਰਾਹੁਲ

  • ਫਿਟ ਹੋਣ ਤੋਂ ਬਾਅਦ ਸ਼ੁਰੂ ਕੀਤਾ ਅਭਿਆਸ

ਸਪੋਰਟਸ ਡੈਸਕ। IND Vs AUS: ਟਾਪ ਆਰਡਰ ਬੱਲੇਬਾਜ਼ ਸ਼ੁਭਮਨ ਗਿੱਲ ਅਸਟਰੇਲੀਆ ਖਿਲਾਫ਼ ਪਹਿਲੇ ਟੈਸਟ ਮੈਚ ਤੋਂ ਬਾਹਰ ਹੋ ਗਏ ਹਨ। ਉਹ ਸ਼ਨਿੱਚਰਵਾਰ ਨੂੰ ਅਭਿਆਸ ਮੈਚ ਦੌਰਾਨ ਜ਼ਖਮੀ ਹੋ ਗਏ ਸਨ। ਇਸ ਦੇ ਨਾਲ ਹੀ ਹਾਲ ਹੀ ’ਚ ਦੂਜੀ ਵਾਰ ਪਿਤਾ ਬਣੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਵੀ ਪਹਿਲੇ ਟੈਸਟ ’ਚ ਨਹੀਂ ਖੇਡਣਗੇ। ਉਨ੍ਹਾਂ ਦੀ ਗੈਰਹਾਜ਼ਰੀ ’ਚ ਜਸਪ੍ਰੀਤ ਬੁਮਰਾਹ ਕਪਤਾਨ ਹੋਣਗੇ। ਇਸ ਦੇ ਨਾਲ ਹੀ ਕੇਐਲ ਰਾਹੁਲ ਪਹਿਲੇ ਟੈਸਟ ’ਚ ਓਪਨਿੰਗ ਕਰ ਸਕਦੇ ਹਨ। ਇਸ ਦੇ ਨਾਲ ਹੀ ਭਾਰਤੀ ਵਿਕਟਕੀਪਰ ਬੱਲੇਬਾਜ਼ ਕੇਐਲ ਰਾਹੁਲ ਨੇ ਵਾਕਾ ’ਚ ਅਭਿਆਸ ਸ਼ੁਰੂ ਕਰ ਦਿੱਤਾ ਹੈ। ਰਾਹੁਲ ਨੂੰ ਸ਼ੁੱਕਰਵਾਰ ਵਾਲੇ ਦਿਨ ਅਭਿਆਸ ਮੈਚ ਦੌਰਾਨ ਸੱਜੀ ਕੂਹਣੀ ’ਤੇ ਸੱਟ ਲੱਗੀ ਸੀ। IND Vs AUS

ਇਹ ਖਬਰ ਵੀ ਪੜ੍ਹੋ : IND vs AUS Perth Test: ਕਪਤਾਨ ਰੋਹਿਤ ਨਾਲ ਅਸਟਰੇਲੀਆ ਰਵਾਨਾ ਹੋਣਗੇ ਸ਼ਮੀ

ਦੂਜੇ ਪਾਸੇ ਦੇਵਦੱਤ ਪਡੀਕਲ ਨੂੰ ਅਸਟਰੇਲੀਆ ਵਿੱਚ ਹੀ ਰੋਕ ਲਿਆ ਗਿਆ ਹੈ। ਉਹ ਭਾਰਤ-ਏ ਟੀਮ ਦਾ ਹਿੱਸਾ ਸਨ ਜੋ ਪਿਛਲੇ 20 ਦਿਨਾਂ ਤੋਂ ਟੈਸਟ ਖੇਡਣ ਅਸਟਰੇਲੀਆ ਗਈ ਸੀ। ਮਿਲੀ ਜਾਣਕਾਰੀ ਮੁਤਾਬਕ, ਚੋਣ ਕਮੇਟੀ ਨਾਲ ਗੱਲ ਕਰਨ ਤੋਂ ਬਾਅਦ, ਭਾਰਤੀ ਟੀਮ ਪ੍ਰਬੰਧਨ ਨੇ ਸੀਨੀਅਰ ਟੀਮ ਲਈ ਬੈਕਅੱਪ ਦੇ ਤੌਰ ’ਤੇ ਪੈਡਿਕਲ ਨੂੰ ਅਸਟਰੇਲੀਆ ’ਚ ਹੀ ਰੱਖਿਆ ਹੋਇਆ ਹੈ। ਭਾਰਤੀ ਟੀਮ ਬਾਰਡਰ ਗਾਵਸਕਰ ਟਰਾਫੀ ਲਈ ਅਸਟਰੇਲੀਆ ਦੌਰੇ ’ਤੇ ਗਈ ਹੈ। ਟੀਮ 22 ਨਵੰਬਰ ਤੋਂ ਪਰਥ ’ਚ ਪਹਿਲੇ ਟੈਸਟ ਨਾਲ ਦੌਰੇ ਦੀ ਸ਼ੁਰੂਆਤ ਕਰੇਗੀ। ਭਾਰਤੀ ਟੀਮ ਨੂੰ ਉੱਥੇ 5 ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। IND vs AUS

ਕਪਤਾਨ ਰੋਹਿਤ ਦੂਜੇ ਟੈਸਟ ਤੋਂ ਪਹਿਲਾਂ ਟੀਮ ਨਾਲ ਜੁੜਨਗੇ | IND vs AUS

ਮਿਲੀ ਜਾਣਕਾਰੀ ਮੁਤਾਬਕ ਰੋਹਿਤ ਦੂਜੇ ਟੈਸਟ ਤੋਂ ਪਹਿਲਾਂ ਭਾਰਤੀ ਟੀਮ ਨਾਲ ਜੁੜ ਜਾਣਗੇ। ਰੋਹਿਤ ਨੇ ਬੀਸੀਸੀਆਈ ਤੇ ਚੋਣ ਕਮੇਟੀ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਹ ਪਰਥ ਟੈਸਟ ਤੋਂ ਖੁੰਝ ਸਕਦੇ ਹਨ। ਦੂਜਾ ਟੈਸਟ ਮੈਚ 4 ਦਸੰਬਰ ਤੋਂ ਐਡੀਲੇਡ ’ਚ ਸ਼ੁਰੂ ਹੋਵੇਗਾ, ਜੋ ਡੇ-ਨਾਈਟ ਮੈਚ ਹੋਵੇਗਾ। ਟੀਮ ਇੰਡੀਆ ਦੇ ਟੈਸਟ ਤੇ ਵਨਡੇ ਕਪਤਾਨ ਰੋਹਿਤ ਦੂਜੀ ਵਾਰ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਰਿਤਿਕਾ ਸਜਦੇਹ ਨੇ 15 ਨਵੰਬਰ ਦੇਰ ਰਾਤ ਇੱਕ ਬੇਟੇ ਨੂੰ ਜਨਮ ਦਿੱਤਾ ਹੈ। ਰੋਹਿਤ ਦੀ ਗੈਰ-ਮੌਜੂਦਗੀ ’ਚ ਜਸਪ੍ਰੀਤ ਬੁਮਰਾਹ ਕਪਤਾਨੀ ਕਰਨਗੇ। ਇਸ ਦੇ ਨਾਲ ਹੀ ਕੇਐਲ ਰਾਹੁਲ ਪਹਿਲੇ ਟੈਸਟ ’ਚ ਓਪਨ ਕਰ ਸਕਦੇ ਹਨ।

ਸਲਿੱਪ ’ਚ ਫੀਲਡਿੰਗ ਦੌਰਾਨ ਜਖਮੀ ਹੋਏ ਸਨ ਸ਼ੁਭਮਨ ਗਿੱਲ

IND vs AUS

ਗਿੱਲ ਸ਼ਨਿੱਚਰਵਾਰ ਨੂੰ ਪਰਥ ’ਚ ਇੱਕ ਮੈਚ ਦੇ ਦੌਰਾਨ ਸਲਿੱਪ ’ਚ ਫੀਲਡਿੰਗ ਕਰਦੇ ਸਮੇਂ ਉਂਗਲੀ ’ਤੇ ਸੱਟ ਲੱਗ ਗਈ ਸੀ। ਮਿਲੀ ਜਾਣਕਾਰੀ ਮੁਤਾਬਕ, ਉਨ੍ਹਾਂ ਦੇ ਅੰਗੂਠੇ ’ਚ ਫਰੈਕਚਰ ਹੈ ਤੇ ਉਹ ਪਹਿਲੇ ਟੈਸਟ ਤੋਂ ਬਾਹਰ ਹੋ ਗਏ ਹਨ। ਹਾਲਾਂਕਿ ਗਿੱਲ ਦੀ ਸੱਟ ਨੂੰ ਲੈ ਕੇ ਬੀਸੀਸੀਆਈ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।

ਰਾਹੁਲ ਪੂਰੀ ਤਰ੍ਹਾਂ ਨਾਲ ਸਹਿਜ ਦਿਖੇ | IND Vs AUS

ਰਾਹੁਲ ਨੇ ਐਤਵਾਰ ਨੂੰ ਕਸਰਤ ਤੋਂ ਬਾਅਦ ਨੈੱਟ ’ਤੇ ਲੰਬੇ ਸਮੇਂ ਤੱਕ ਬੱਲੇਬਾਜ਼ੀ ਕੀਤੀ। ਬੀਸੀਸੀਆਈ ਦੇ ਫਿਜ਼ੀਓਥੈਰੇਪਿਸਟ ਕਮਲੇਸ਼ ਜੈਨ ਤੇ ਯੋਗੇਸ਼ ਪਰਮਾਰ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਫਿੱਟ ਹਨ, ਉਦੋਂ ਹੀ ਉਨ੍ਹਾਂ ਨੂੰ ਬੱਲੇਬਾਜ਼ੀ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਸਕੈਨ ਕਰਨ ਤੋਂ ਬਾਅਦ ਪਤਾ ਲੱਗਿਆ ਉਨ੍ਹਾਂ ਦੀ ਸੱਟ ਗੰਭੀਰ ਨਹੀਂ ਸੀ ਤੇ ਫਰੈਕਚਰ ਵੀ ਨਹੀਂ ਸੀ। ਸ਼ੁੱਕਰਵਾਰ ਨੂੰ ਅਭਿਆਸ ਮੈਚ ਦੌਰਾਨ ਪ੍ਰਸਿਧ ਕ੍ਰਿਸ਼ਨਾਂ ਦੀ ਗੇਂਦ ਨਾਲ ਰਾਹੁਲ ਦੀ ਕੂਹਣੀ ’ਚ ਸੱਟ ਲੱਗੀ ਤੇ ਉਹ ਸਕੈਨ ਕਰਵਾਉਣ ਲਈ ਮੈਦਾਨ ਤੋਂ ਬਾਹਰ ਚਲੇ ਗਏ। ਉਸ ਨੇ ਸ਼ਨਿੱਚਰਵਾਰ ਨੂੰ ਅਭਿਆਸ ਸੈਸ਼ਨ ’ਚ ਹਿੱਸਾ ਨਹੀਂ ਲਿਆ।

ਰੋਹਿਤ ਦੀ ਗੈਰ-ਮੌਜੂਦਗੀ ’ਚ ਓਪਨਿੰਗ ਦੇ ਵਿਕਲਪ ਰਾਹੁਲ

ਰਾਹੁਲ ਦੀ ਵਾਪਸੀ ਟੀਮ ਇੰਡੀਆ ਲਈ ਰਾਹਤ ਦੀ ਖਬਰ ਹੈ। ਜੇਕਰ ਭਾਰਤੀ ਕਪਤਾਨ ਰੋਹਿਤ ਸ਼ਰਮਾ ਪਹਿਲਾ ਟੈਸਟ ਨਹੀਂ ਖੇਡਦੇ ਹਨ ਤਾਂ 32 ਸਾਲਾ ਕੇਐੱਲ ਰਾਹੁਲ ਓਪਨਿੰਗ ਵਿਕਲਪ ਹਨ।

ਪੈਡਿਕਲ ਨੇ ਇੰਗਲੈਂਡ ਖਿਲਾਫ ਕੀਤਾ ਸੀ ਆਪਣਾ ਡੈਬਿਊ

ਦੇਵਦੱਤ ਪਡਿਕਲ ਨੇ ਇਸ ਸਾਲ ਮਾਰਚ ’ਚ ਇੰਗਲੈਂਡ ਖਿਲਾਫ ਆਪਣਾ ਡੈਬਿਊ ਕੀਤਾ ਸੀ। ਉਨ੍ਹਾਂ ਨੇ ਆਪਣੇ ਪਹਿਲੇ ਹੀ ਮੈਚ ’ਚ 65 ਦੌੜਾਂ ਬਣਾਈਆਂ ਸਨ। ਹਾਲ ਹੀ ’ਚ ਅਸਟਰੇਲੀਆ-ਏ ਖਿਲਾਫ ਇੰਡੀਆ-ਏ ਲਈ ਖੇਡਦੇ ਹੋਏ ਉਨ੍ਹਾਂ ਨੇ ਚਾਰ ਪਾਰੀਆਂ ’ਚ 151 ਦੌੜਾਂ ਬਣਾਈਆਂ ਸਨ। ਜਿਸ ’ਚ 88 ਦੌੜਾਂ ਦੀ ਪਾਰੀ ਵੀ ਸ਼ਾਮਲ ਹੈ।