ਮਹਿੰਗਾਈ ਨੇ ਤੋੜੀ ਕਮਰ, ਸਬਜ਼ੀਆਂ ਆਮ ਆਦਮੀ ਦੀ ਪਹੁੰਚ ਤੋਂ ਦੂਰ

Faridabad

ਮਹਿੰਗਾਈ ਨੇ ਤੋੜੀ ਕਮਰ, ਸਬਜ਼ੀਆਂ ਆਮ ਆਦਮੀ ਦੀ ਪਹੁੰਚ ਤੋਂ ਦੂਰ

(ਸੱਚ ਕਹੂੰ ਨਿਊਜ਼) ਫਰੀਦਾਬਾਦ। ਮਹਿੰਗਾਈ ਨੇ ਲੋਕਾਂ ਦਾ ਜਿਓਣਾ ਮੁਸ਼ਕਲ ਕਰ ਰੱਖਿਆ ਹੈ। ਮਹਿੰਗਾਈ ਦੇ ਚੱਲਦਿਆਂ ਲੋਕਾਂ ਦਾ ਥਾਲੀ ਤੋਂ ਹੁਣ ਸਬਜ਼ੀ (Vegetables) ਗਾਇਬ ਹੁੰਦੀ ਜਾ ਰਹੀ ਹੈ ਤੇ ਉੱਥੇ ਸਬਜ਼ੀ ਵੇਚਣ ਵਾਲੇ ਵੀ ਪ੍ਰੇਸ਼ਾਨ ਹਨ। ਸਬਜ਼ੀ ਖਰੀਦਣ ਲਈ ਆਉਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ। ਇੱਕ ਪਾਸੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ।

ਦੂਜੇ ਪਾਸੇ ਇਸ ਦਾ ਅਸਰ ਲੋਕਾਂ ਦੇ ਆਮ ਜਨ-ਜੀਵਨ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਸਬਜ਼ੀ ਖਰੀਦਣ ਆਏ ਲੋਕ ਗਣੇਸ਼, ਸੇਵਾਰਾਮ ਵਰਮਾ, ਦਿਨੇਸ਼ ਕੁਮਾਰ ਸਮੇਤ ਕਈ ਸਬਜ਼ੀ ਵਿਕਰੇਤਾ ਸਤਿਆਵੀਰ, ਲਾਲਾਰਾਮ ਹੋਰ ਦੁਕਾਨਦਾਰ ਪਰੇਸ਼ਾਨ ਦਿਖਾਈ ਨਜ਼ਰ ਆਏ। ਸਬਜ਼ੀ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਇੱਕ ਦਿਨ ਵਿੱਚ ਹੀ ਸਬਜ਼ੀਆਂ ਵਿੱਚ ਲੱਗਭਗ 20 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ। ਹਰੀ ਮਿਰਚ 80 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 100 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਮਟਰ 50 ਤੋਂ 80 ਰੁਪਏ ਤੱਕ ਵਧ ਗਏ ਹਨ।

ਸਰਕਾਰ ਤੋਂ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ

ਸ਼ਿਮਲਾ ਮਿਰਚ 70 ਤੋਂ 100 ਰੁਪਏ, ਕਰੇਲਾ 50 ਤੋਂ 70 ਰੁਪਏ, ਫਰਾਂਸ ਬੀਨ 50 ਤੋਂ 70 ਰੁਪਏ, ਗਾਜਰ 40 ਤੋਂ 60 ਰੁਪਏ, ਗੋਭੀ 30 ਤੋਂ 50 ਰੁਪਏ, ਟਮਾਟਰ 25 ਤੋਂ 30 ਰੁਪਏ, ਨਿੰਬੂ 200 ਤੋਂ 250 ਰੁਪਏ, ਘੀਆ 25 ਤੋਂ 53 ਰੁਪਏ। , ਗੋਭੀ 20 ਤੋਂ 30 ਰੁਪਏ, ਪਰਮਲ 50 ਤੋਂ 80 ਰੁਪਏ, ਬੈਂਗਣ 25 ਤੋਂ 40 ਰੁਪਏ, ਗੋਭੀ 90 ਤੋਂ 150 ਰੁਪਏ, ਤੋਰਈ 70 ਤੋਂ 100 ਰੁਪਏ, ਅਰਬੀ 60 ਤੋਂ 80 ਰੁਪਏ, ਖੀਰਾ 25 ਤੋਂ 35 ਰੁਪਏ, ਕੱਚੀ ਅੰਬੀ 100 ਤੋਂ 200 ਰੁਪਏ ਕਿਲੋ ਤੱਕ ਪਹੁੰਚ ਗਈ ਹੈ। ਪਹਿਲੀ ਵਾਰੀ ਸਬਜ਼ੀਆਂ ਦੀਆਂ ਕੀਮਤਾਂ ‘ਚ ਇੰਨਾ ਵੱਡਾ ਵਾਧਾ ਦੇਖਣ ਨੂੰ ਮਿਲਿਆ ਹੈ, ਜਿਸ ਕਾਰਨ ਲੋਕ ਪਰੇਸ਼ਾਨ ਨਜ਼ਰ ਆ ਰਹੇ ਹਨ। ਮੰਡੀਆਂ ਵਿੱਚ ਸਬਜ਼ੀਆਂ ਖਰੀਦਣ ਵਾਲਿਆਂ ਦੀ ਭੀੜ ਹੁਣ ਘੱਟ ਨਜ਼ਰ ਆ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here