ਸਾਡੇ ਨਾਲ ਸ਼ਾਮਲ

Follow us

15 C
Chandigarh
Saturday, January 31, 2026
More
    Home Breaking News Jammu Kashmir...

    Jammu Kashmir: ਪੂੰਛ ਵਿਚ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਫੌਜ ਨੇ ਦੋ ਅੱਤਵਾਦੀਆਂ ਨੂੰ ਕੀਤਾ ਢੇਰ

    Jammu Kashmir
    Jammu Kashmir: ਪੂੰਛ ਵਿਚ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਫੌਜ ਨੇ ਦੋ ਅੱਤਵਾਦੀਆਂ ਨੂੰ ਕੀਤਾ ਢੇਰ

    Jammu Kashmir: ਪੂੰਛ (ਆਈਏਐਨਐਸ)। ਫੌਜ ਨੇ ਜੰਮੂ-ਕਸ਼ਮੀਰ ਦੇ ਪੁੂੰਛ ਜ਼ਿਲੇ ਵਿਚ ਕੰਟਰੋਲ ਰੇਖਾ (ਐਲਓ)) ਵਿਚ ਘੁਸਪੈਠ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਅਤੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ, ਨਾਗਰੋਟਾ ਸਥਿਤ ਵ੍ਹਾਈਟ ਨਾਈਟ ਕਾਪਰਸ ਨੇ ਦੱਸਿਆ ਕਿ ਵੀਰਵਾਰ ਦੀ ਰਾਤ ਨੂੰ ਅੱਤਵਾਦੀ ਗਤੀਵਿਧੀਆਂ ਦਾ ਪਤਾ ਚੱਲਿਆ। ਚੌਕਸੀ ਸਿਪਾਹੀਆਂ ਨੇ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਅੱਤਵਾਦੀਆਂ ਨੂੰ ਘੇਰ ਲਿਆ। ਇਸ ਤੋਂ ਬਾਅਦ, ਮੁਕਾਬਲੇ ਵਿਚ ਦੋ ਅੱਤਵਾਦੀ ਮਾਰੇ ਗਏ। ਫੌਜ ਨੇ ਬਾਅਦ ਖੇਤਰ ਵਿਚ ਇਕ ਸਰਚ ਆਪ੍ਰੇਸ਼ਨ ਚਲਾਇਆ ਅਤੇ ਹਥਿਆਰਾਂ ਅਤੇ ਯੁੱਧ ਸਮੱਗਰੀ ਬਰਾਮਦ ਕੀਤੀ । ਫੌਜ ਨੇ ਕਿਹਾ ਕਿ ਕਾਰਵਾਈ ਅਜੇ ਵੀ ਜਾਰੀ ਹੈ।

    ਇਹ ਵੀ ਪੜ੍ਹੋ: Punjab Schools: ਪੰਜਾਬ ਦੇ ਸਕੂਲਾਂ ਨਾਲ ਜੁੜੀ ਵੱਡੀ ਖ਼ਬਰ, ਸਿੱਖਿਆ ਵਿਭਾਗ ਦਾ ਨਵਾਂ ਅਪਡੇਟ

    ਵ੍ਹਾਈਟ ਨਾਈਟ ਕਾਪਰਸ ਨੇ ਇੱਕ ਪੋਸਟ ਵਿਚ ਕਿਹਾ, “ਬੀਤੀ ਰਾਤ ਪੁੰਛ ’ਚ ਲਾਈਨ ਆਫ ਕੰਟਰੋਲ ’ਤੇ ਅੱਤਵਾਦੀ ਗਤੀਵਿਧੀਆਂ ਦਾ ਪਤਾ ਚੱਲਿਆ। ਸਿਪਾਹੀਆਂ ਨੇ ਚੌਕਸੀ ਵਿਖਾਉਂਦਿਆਂ ਘੁਸਪੈਠ ਕਰਨ ਵਾਲੇ ਅੱਤਵਾਦੀਆਂ ਨੂੰ ਘੇਰ ਲਿਆ। ਇਸ ਤੋਂ ਬਾਅਦ ਜ਼ਬਰਦਸਤ ਗੋਲੀਬਾਰੀ ਹੋਈ। ਆਪਰੇਸ਼ਨ ਪੂਰੇ ਦਿਨ ਚੱਲਦਾ ਰਿਹਾ।

    ਸਥਾਨਕ ਲੋਕਾਂ ਨੇ ਇਲਾਕਿਆਂ ਵਿਚ ਕੁਝ ਸ਼ੱਕੀ ਵਿਅਕਤੀਆਂ ਨੂੰ ਵੇਖੇ ਜਾਣ ਦੀ ਵੇਖਣ ਸੂਚਨਾ ਦਿੱਤੀ ਸੀ। ਜਿਸ ਤੋਂ ਬਾਅਦ ਵੀਰਵਾਰ ਨੂੰ ਸੁਰੱਖਿਆ ਬਲਾਂ ਨੇ ਜੰਮੂ ਡਵੀਜ਼ਨ ਦੇ ਡੌਡਾ ਜ਼ਿਲ੍ਹੇ ਵਿੱਚ ਇੱਕ ਵੱਡੇ ਪੱਧਰ ’ਤੇ ਤਲਾਸ਼ੀ ਅਭਿਆਨ ਚਲਾਇਆ। ਡੋਡਾ ਆਪ੍ਰੇਸ਼ਨ ਤੋਂ ਇਕ ਦਿਨ ਪਹਿਲਾਂ, ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਜ਼ਮੀਨੀ ਵਰਕਰਾਂ (ਓ.ਜੀ.ਵੀ.) ਦਾ ਪਤਾ ਲਾਉਣ ਲਈ ਉਨਾਂ ਨੂੰ ਫੜਨ ਲਈ ਰਾਜੌਰੀ ਜਿਲ੍ਹੇ ’ਚ 25 ਥਾਵਂ ’ਤੇ ਤਲਾਸ਼ੀ ਲਈ। ਐਜੀਡਬਲਯੂ ਅੱਤਵਾਦੀਆਂ ਲਈ ਅੱਖ ਅਤੇ ਕੰਨ ਨਾਲ ਕੰਮ ਕਰਦੇ ਹਨ। ਉਹ ਉਨ੍ਹਾਂ ਨੂੰ ਰਸਦ ਸਹਾਇਤਾ ਪ੍ਰਦਾਨ ਕਰਦੇ ਹਨ। ਹਥਿਆਰ ਪਹੁੰਚਾਉਂਦੇ ਹਨ ਅਤੇ ਸੁਰੱਖਿਆ ਬਲਾਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਦੇ ਹਨ। Jammu Kashmir

    LEAVE A REPLY

    Please enter your comment!
    Please enter your name here