ਹੁਣ ਵਿਸ਼ਾਖਾਪਟਨ ਕਰਵਾਏਗਾ ਇਹ ਮੈਚ
ਨਵੀਂ ਦਿੱਲੀ, 3 ਅਕਤੂਬਰ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਅਤੇ ਮੱਧ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ (ਐਮਪੀਸੀਏ) ਦਰਮਿਆਨ ਟਿਕਟ ਵੰਡ ਨੂੰ ਲੈ ਕੇ ਉੱਠੇ ਵਿਵਾਦ ਨੇ ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਇੰਦੌਰ ‘ਚ ਹੋਣ ਵਾਲੇ ਦੂਸਰੇ ਇੱਕ ਰੋਜ਼ਾ ਨੂੰ ਵਿਸ਼ਾਖਾਪਟਨਮ ‘ਚ ਤਬਦੀਲ ਕਰਵਾ ਦਿੱਤਾ ਹੈ ਬੀਸੀਸੀਆਈ ਨੇ ਬੁੱਧਵਾਰ ਨੂੰ ਇੱਥੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਦੌਰ ‘ਚ 24 ਅਕਤੂਬਰ ਨੂੰ ਖੇਡਿਆ ਜਾਣ ਵਾਲਾ ਦੂਸਰਾ ਇੱਕ ਰੋਜ਼ਾ ਇਸ ਦਿਨ ਹੁਣ ਵਿਸ਼ਾਖਾਪਟਨਮ ‘ਚ ਹੋਵੇਗਾ ਪੰਜ ਮੈਚਾਂ ਦੀ ਲੜੀ ਦਾ ਪਹਿਲਾ ਇੱਕ ਰੋਜ਼ਾ 21 ਅਕਤੂਬਰ ਨੂੰ ਗੁਹਾਟੀ ‘ਚ ਹੋਵੇਗਾ ਜਦੋਂਕਿ ਤੀਸਰਾ ਇੱਕ ਰੋਜ਼ਾ 27 ਅਕਤੂਬਰ ਨੂੰ ਪੂਨਾ, ਚੌਥੇ 29 ਅਕਤੂਬਰ ਨੂੰ ਮੁੰਬਈ ਅਤੇ ਪੰਜਵਾਂ 1 ਨਵੰਬਰ ਨੂੰ ਤਿਰੁਵੰਤਪੁਰਮ ‘ਚ ਖੇਡਿਆ ਜਾਵੇਗਾ ਜਿਸ ਗੱਲ ਦਾ ਖ਼ਦਸ਼ਾ ਸੀ ਆਖ਼ਰ ਉਹ ਸਹੀ ਸਾਬਤ ਹੋ ਗਈ ਅਤੇ ਇੰਦੌਰ ਤੋਂ ਦੂਸਰੇ ਇੱਕ ਰੋਜ਼ਾ ਦੀ ਮੇਜ਼ਬਾਨੀ ਖ਼ੁਸ ਗਈ
ਇਸ ਮੈਚ ਨੂੰ ਲੈ ਕੇ ਬੀਸੀਸੀਆਈ ਅਤੇ ਐਮਪੀਸੀਏ ਦਰਮਿਆਨ ਕੰਪਲੀਮੈਂਟਰੀ ਟਿਕਟਾਂ ਦਾ ਵੰਡ ਵਿਵਾਦ ਦਾ ਕੇਂਦਰ ਬਣ ਗਿਆ ਸੀ ਐਮਸੀਏ ਨੇ 48 ਘੰਟੇ ਪਹਿਲਾਂ ਇਹ ਸਪੱਸ਼ਟ ਕਰ ਦਿੱਤਾ ੋਸੀ ਕਿ ਉਸ ਕੋਲ ਮੈਚ ਦੀਆਂ ਤਿਆਰੀਆਂ ਲਈ ਜ਼ਰੂਰੀ ਸਮਾਂ ਨਹੀਂ ਬਚਿਆ ਹੈ ਅਤੇ ਉਸ ਲਈ ਇਸ ਮੈਚ ਦੀ ਮੇਜ਼ਬਾਨੀ ਕਰਨਾ ਹੁਣ ਮੁਸ਼ਕਲ ਹੈ
ਬੀਸੀਸੀਆਈ ਨੇ ਨਵੇਂ ਸੰਵਿਧਾਨ ਦੇ ਅਨੁਸਾਰ ਸਟੇਡੀਅਮ ਦੀ ਕੁੱਲ ਸਮਰੱਥਾ ਦਾ 90 ਫ਼ੀਸਦੀ ਟਿਕਟ ਹਿੱਸਾ ਜਨਤਕ ਵਿਕਰੀ ਲਈ ਹੋਣਾ ਚਾਹੀਦਾ ਹੈ ਜਦੋਂਕਿ ਬਾਕੀ ਦਾ 10 ਫੀਸਦੀ ਕੰਪਲੀਮੈਂਟਰੀ ਟਿਕਟ ਹਿੱਸਾ ਰਾਜ ਇਕਾਈਆਂ ਕੋਲ ਹੋਣਾ ਚਾਹੀਦਾ ਹੈ ਬੀਸੀਸੀਆਈ ਐਮਪੀਸੀਏ ਤੋਂ ਜਿਹੜੀ ਮੰਗ ਕਰ ਰਿਹਾ ਸੀ ਉਸਨੂੰ ਪੂਰਾ ਕਰਨ ‘ਚ ਐਮਪੀਸੀਏ ਨੇ ਅਸਮਰਥਤਾ ਜਿਤਾਈ ਸੀ ਅਤੇ ਹੁਣ ਇੰਦੌਰ ਦੇ ਹੱਥੋਂ ਇਹ ਮੈਚ ਖੁੱਸ ਗਿਆ ਹੈ
ਇਸ ਵਿਵਾਦ ਦਾ ਕਾਰਨ ਕੰਪਲੀਮੈਂਟਰੀ ਟਿਕਟਾਂ ਸਨ ਐਮਪੀਸੀਏ ਦੇ ਸਕੱਤਰ ਮਿਲਿੰਦ ਕਨਮਡੀਕਰ ਨੇ ਕਿਹਾ ਸੀ ਕਿ ਬੀਸੀਸੀਆਈ ਮੈਚ ਲਈ ਸਾਡੇ ਤੋਂ ਹਾਸਪਿਟੈਲਿਟੀ ਟਿਕਟਾਂ ਦੀ ਮੰਗ ਕਰ ਰਹੀ ਹੈ ਜਿਸਨੂੰ ਅਸੀਂ ਮਨਜ਼ੂਰ ਨਹੀਂ ਕਰ ਸਕੇ ਪੈਵੇਲਿਅਨ (ਹਾਸਪਿਟੈਲਿਟੀ) ਗੈਲਰੀ ‘ਚ ਸਿਰਫ਼ 7 ਹਜ਼ਾਰ ਟਿਕਟਾਂ ਹਨ ਜੇਕਰ ਅਸੀਂ ਪੰਜ ਫ਼ੀਸਦੀ ਟਿਕਟਾਂ ਬੀਸੀਸੀਆਈ ਨੂੰ ਦੇ ਦਿੰਦੇ ਹਾਂ, ਤਾਂ ਸਾਡੇ ਕੋਲ ਸਿਰਫ਼ 350 ਟਿਕਟਾਂ ਬਚਣਗੀਆਂ ਜਦੋਂਕਿ ਅਸੀਂ ਆਪਣੇ ਮੈਂਬਰਾਂ, ਵੱਖ ਵੱਖ ਸਰਕਾਰੀ ਏਜੰਸੀਆਂ ਦੀ ਮੰਗ ਪੂਰੀ ਕਰਨੀ ਹੁੰਦੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।