ਵਾਸ਼ਿੰਗਟਨ: ਇੱਕ ਟਾੱਪ ਅਮਰੀਕੀ ਮਾਹਿਰ ਨੇ ਕਿਹਾ ਹੈ ਕਿ ਚੀਨ ਨਾਲ ਸਰਹੱਦੀ ਵਿਵਾਦ ਵਿੱਚ ਭਾਰਤ ਦਾ ਰਵੱਈਆ ਇੱਕ ਅਨੁਭਵੀ ਤਾਕਤਵਰ ਦੇਸ਼ ਵਰਗਾ ਰਿਹਾ ਹੈ, ਉੱਥੇ ਇਸ ਮਾਮਲੇ ਵਿੱਚ ਚੀਨ ਬਚਕਾਨੀਆਂ ਹਰਕਤਾਂ ਕਰ ਰਿਹਾ ਹੈ। 16 ਜੂਨ ਤੋਂ ਸਿੱਕਮ ਦੇ ਡੋਕਲਾਮ ਵਿੱਚ ਭਾਰਤ-ਚੀਨ ਦਰਮਿਆਨ ਸਰਹੱਦੀ ਵਿਵਾਦ ਚੱਲ ਰਿਹਾ ਹੈ। ਭਾਰਤ ਦਾ ਕਹਿਣਾ ਹੈ ਕਿ ਗੱਲਬਾਤ ਤਾਂ ਹੀ ਹੋ ਸਕਦੀ ਹੇ, ਜਦੋਂ ਦੋਵੇਂ ਦੇਸ਼ਾਂ ਦੀਆਂ ਫੌਜਾਂ ਪਿੱਛੇ ਜਾਣ।
ਨਿਊਜ਼ ਏਜੰਸੀ ਮੁਤਾਬਕ ਯੂਐੱਸ ਨੇਵਲ ਵਾਰ ਕਾਲਜ ਵਿੱਚ ਡਿਫੈਂਸ ਸਟ੍ਰੇਟਜੀ ਦੇ ਪ੍ਰੋਫੈਸਰ ਜੇਮਸ ਆਰ. ਹੋਮਸ ਨੇ ਕਿਹਾ ਕਿ ਪੂਰੇ ਵਿਵਾਦ ਵਿੱਚ ਭਾਰਤ ਦਾ ਰੁਖ ਇਕਦਮ ਠੀਕ ਹੈ। ਭਾਰਤ ਇੱਕ ਮਚਿਓਰ ਪਾਵਰ ਵਾਂਗ ਵਰਤਾਅ ਕਰ ਰਿਹਾ ਹੈ ਅਤੇ ਚੀਨ ਕਿਸੇ ਨਾਸਮਝ ਵਾਂਗ ਬਿਆਨਬਾਜ਼ੀ ਕਰ ਰਿਹਾ ਹੈ। ਭਾਰਤ-ਚੀਨ ਸਰਹੱਦੀ ਵਿਵਾਦ ‘ਤੇ ਅਮਰੀਕਾ ਚੁੱਪ ਕਿਉਂ ਹੈ, ਇਸ ਸਵਾਲ ‘ਤੇ ਹੋਮਸ ਨੇ ਕਿਹਾ ਕਿ ਹੋ ਸਕਦਾ ਹੈ ਕਿ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਸਲਾਹਕਾਰ ਫਿਲਹਾਲ ਨਹੀਂ ਚਹੁੰਦੇ ਕਿ ਯੂਐੱਸ ਇਸ ਵਿਵਾਦ ਵਿੱਚ ਸ਼ਾਮਲ ਹੋਵੇ। ਹਾਲਾਂਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਵਿਵਾਦ ਵਧਣ ‘ਤੇ ਅਮਰੀਕਾ, ਭਾਰਤ ਦੀ ਹੀ ਹਮਾਇਤ ਕਰੇਗਾ।
ਕੀ ਹੈ ਡੋਕਲਾਮ ਵਿਵਾਦ?
ਇਹ ਵਿਵਾਦ 16 ਜੂਨ ਨੂੰ ਉਦੋਂ ਸ਼ੁਰੂ ਹੋਇਆ ਸੀ, ਜਦੋਂ ਇੰਡੀਅਨ ਫੌਜ ਨੇ ਡੋਕਲਾਮ ਖੇਤਰ ਵਿੱਚ ਚੀਨੀ ਫੌਜੀਆਂ ਨੂੰ ਸੜਕ ਬਣਾਉਣ ਤੋਂ ਰੋਕ ਦਿੱਤਾ ਸੀ। ਹਾਲਾਂਕਿ ਚੀਨ ਦਾ ਕਹਿਣਾ ਹੈ ਕਿ ਉਹ ਆਪਣੇ ਇਲਾਕੇ ਵਿੱਚ ਸੜਕ ਬਣਾ ਰਿਹਾ ਹੈ। ਇਸ ਖੇਤਰ ਦਾ ਭਾਰਤ ਵਿੱਚ ਨਾਂਅ ਡੋਕ ਲਾ ਹੈ, ਜਦੋਂਕਿ ਭੂਟਾਨ ਵਿੱਚ ਇਸ ਨੂੰ ਡੋਕਲਾਮ ਕਿਹਾ ਜਾਂਦਾ ਹੈ। ਚੀਨ ਦਾਅਵਾ ਕਰਦਾ ਹੈ ਕਿ ਇਹ ਉਸ ਦੋ ਡੋਂਗਲਾਂਗ ਰੀਜ਼ਨ ਦਾ ਹਿੱਸਾ ਹੈ।
ਨਵੀਂ ਦਿੱਲੀ ਨੇ ਚੀਨ ਨੂੰ ਕਿਹਾ ਹੈ ਕਿ ਚੀਨ ਦੇ ਸੜਕ ਬਣਾਉਣ ਨਾਲ ਇਲਾਕੇ ਦੀ ਮੌਜ਼ੂਦਾ ਸਥਿਤੀ ਵਿੱਚ ਅਹਿਮ ਬਦਲਾਅ ਆਵੇਗਾ, ਭਾਰਤ ਦੀ ਸਕਿਉਰਟੀ ਲਈ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਰੋਡ ਲਿੰਕ ਨਾਲ ਚੀਨ ਨੂੰ ਪਾਰਤ ‘ਤੇ ਇੱਕ ਵੱਡੀ ਫੌਜ ਐਡਵਾਂਟੇਜ ਹਾਸਲ ਹੋਵੇਗੀ। ਇਸ ਨਾਲ ਨਾਰਥ-ਈਸਟਨ ਰਾਜਾਂ ਨੂੰ ਭਾਰਤ ਨਾਲ ਜੋੜਨ ਵਾਲਾ ਕੋਰੀਡੋਰ ਚੀਨ ਦੇ ਕਬਜ਼ੇ ਵਿੱਚ ਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।