ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home Breaking News ਆੜ੍ਹਤੀਏ ਦੀ ਦੁ...

    ਆੜ੍ਹਤੀਏ ਦੀ ਦੁਕਾਨ ‘ਤੇ ਅਣਪਛਾਤਿਆਂ ਚਲਾਈਆਂ ਅੰਨ੍ਹੇਵਾਹ ਗੋਲੀਆਂ, ਇੱਕ ਦੀ ਮੌਤ

    Talwandi Bhai News

    ਤਲਵੰਡੀ ਭਾਈ ‘ਚ ਵਾਪਰ ਰਹੀਆ ਘਟਨਾਵਾਂ ਕਾਰਨ ਲੋਕਾਂ ‘ਚ ਦਹਿਸ਼ਤ ਦਾ ਮਾਹੌਲ

    ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਅੱਜ ਦੁਪਹਿਰ ਢਾਈ ਵਜੇ ਦੇ ਕਰੀਬ ਤਲਵੰਡੀ (Talwandi Bhai News) ਭਾਈ ਦੀ ਅਨਾਜ ਮੰਡੀ ਵਿਚ ਦੋ ਅਣਪਛਾਤੇ ਬਾਈਕ ਸਵਾਰਾਂ ਨੇ ਇੱਕ ਆੜ੍ਹਤ ਦੀ ਦੁਕਾਨ ਮੈ ਕਰੋੜੀ ਮੱਲ ਬਲਵੰਤ ਰਾਏ ਤੇ ਆ ਕੇ ਅਣਪਛਾਤਿਆ ਵਿਅਕਤੀਆ ਵੱਲੋ ਅੰਨੇਵਾਹ ਫਾਇਰਿੰਗ ਕੀਤੀ ਗਈ ਜਿਸ ਨਾਲ ਦੁਕਾਨ ਤੇ ਬੈਠਾ ਇੱਕ ਵਿਆਕਤੀ ਬੁਰੀ ਤਰ੍ਹਾਂ ਨਾਲ ਜਖਮੀਂ ਹੋ ਗਿਆ , ਜਖਮੀਂ ਨੂੰ ਤੁਰੰਤ ਇਲਾਜ ਲਈ ਮੋਗਾ ਵਿਖੇ ਭੇਜ ਦਿੱਤਾ ਗਿਆ ਜਿੱਥੇ ਉਸਦੀ ਮੌਤ ਹੋ ਗਈ ਹੈ। ਮ੍ਰਿਤਕ ਵਿਅਕਤੀ ਪਰੇਮ ਕੁਮਾਰ ਹੈ ਜੋ ਇੱਥੇ ਸਨਾਤਨ ਧਰਮ ਸ਼ਾਲਾ ਵਿਚ ਮੈਨੇਜਰ ਹੈ।

    ਦੁਕਾਨ ਦੇ ਮਾਲਕ ਰਵੀ ਕੁਮਾਰ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ ਢਾਈ ਵਜੇ ਦੇ ਕਰੀਬ ਵਾਪਰੀ ਹੈ ਜਦੋਂ ਉਹ ਆਪਣੇ ਘਰ ਰੋਟੀ ਖਾਣ ਲਈ ਗਏ ਤਾਂ ਪਿੱਛੋਂ ਦੋ ਨੋਜਵਾਨ ਜੋ ਸਪਲਿੰਡਰ ਬਾਈਕ ਤੇ ਆਏ ਤੇ ਜਿਨ੍ਹਾਂ ਦੇ ਚੇਹਰੇ ਢੱਕੇ ਹੋਏ ਸਨ। ਉਨ੍ਹਾਂ ਦੱਸਿਆ ਕਿ ਦੋਸ਼ੀਆ ਨੇ ਆਉਦੇ ਸਾਰ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆ ਜਿਸ ਦੀ ਲਪੇਟ ਵਿੱਚ ਪਰੇਮ ਕੁਮਾਰ ਆ ਗਿਆ । ਇਸ ਮੌਕੇ ਤੇ ਪੁਲਸ ਅਧਿਕਾਰੀ ਵੀ ਪੁੱਜ ਗਏ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜਿਕਰਯੋਗ ਹੈ ਕਿ ਸ਼ਹਿਰ ਅੰਦਰ ਅਮਨ ਕਾਨੂੰਨਦੀ ਹਾਲਤ ਲਗਾਤਾਰ ਵਿੱਗੜ ਦੀ ਜਾ ਰਹੀ ਹੈ।ਜਿਸ ਨਾਲ ਇਲਾਕਾ ਨਿਵਾਸੀ ਪੂਰੀ ਤਰ੍ਹਾਂ ਨਾਲ ਸਹਿਮੇ ਹੋਏ ਹਨ ਤੇ ਉੱਚ ਅਧਿਕਾਰੀਆਂ ਤੋਂ ਹਾਲਾਤ ਸਹੀ ਕਰਨ ਦੀ ਮੰਗ ਕਰ ਰਹੇ ਹਨ। (Talwandi Bhai News)

    ਇਹ ਵੀ ਪੜ੍ਹੋ : ਪ੍ਰਦਰਸ਼ਨ ਕਰਨ ਵਾਲੇ ਪਹਿਲਵਾਨਾਂ ਨੂੰ ਟ੍ਰਾਇਲ ’ਚ ਛੋਟ ’ਤੇ ਭੜਕੇ ਯੋਗੇਸ਼ਵਰ ਦੱਤ

    LEAVE A REPLY

    Please enter your comment!
    Please enter your name here