ਬੰਬੇ ਬੁਲੇਟਸ ਨੂੰ 4-3 ਨਾਲ ਹਰਾਇਆ
ਨਿਖਤ ਤੇ ਮਨਦੀਪ ਦੇ ਦਮ ‘ਤੇ ਜਿੱਤੇ ਰਾਈਰੋਜ
ਨਵੀਂ ਦਿੱਲੀ/ਏਜੰਸੀ। ਨਾਰਥ ਈਸਟ ਰਾਈਰੋਜ ਦੇ ਕਪਤਾਨ ਨਿਖਤ ਜਰੀਨ ਤੇ ਮਨਦੀਪ ਜਾਂਗੜਾ ਦੇ ਵਧੀਆ ਪ੍ਰਦਰਸ਼ਨ ਦੇ ਦਮ ‘ਤੇ ਸ਼ਨਿੱਚਰਵਾਰ ਰਾਤ ਇੱਥੇ ਇੰਦਰਾ ਗਾਂਧੀ ਇੰਦੋਰ ਸਟੇਡੀਅਮ ‘ਚ ਖੇਡੇ ਗਏ ਬਿਗ ਬਾਊਟ ਇੰਡੀਅਨ ਬਾਕਸਿੰਗ ਲੀਗ ਦੇ ਮੈਚ ‘ਚ ਬੰਬੇ ਬੁਲੇਟਸ ਨੂੰ ਸਖਤ ਮੁਕਾਬਲੇ ‘ਚ 4-3 ਨਾਲ ਹਰਾਇਆ ਯੁਵਾ ਅੰਬੇਸ਼ੋਰੀ ਦੇਵੀ (ਮਹਿਲਾ ਦੇ 57 ਕਿਲੋ ਗ੍ਰਾਮ ਭਾਰ ਵਰਗ) ਤੇ ਅਰਜਨਟੀਨਾ ਦੇ ਫ੍ਰਾਂਸੀਕੋ ਵੇਰੋਨ (ਪੁਰਸ਼ ਦੇ 75 ਕਿਲੋ ਗ੍ਰਾਮ ਭਾਰ ਵਰਗ) ਨੇ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਰਾਈਰੋਜ ਨੂੰ ਅਹਿਮ ਅੰਕ ਦਿਵਾਏ ਮਹਿਲਾਵਾ ਦੇ 51 ਕਿਲੋ ਗ੍ਰਾਮ ਭਾਰ ਵਰਗ ‘ਚ ਨਿਖਤ ਤੇ ਬੰਬੇ ਦੀ ਈਨਗ੍ਰੀਟ ਲੋਰੇਨਾ ਵਾਲੇਸੀਆ ਤੋਂ ਇਲਾਵਾ ਪੁਰਸ਼ਾਂ ਦੇ 69 ਕਿਲੋ ਗ੍ਰਾਮ ਭਾਰ ਵਰਗ ‘ਚ ਮਨਦੀਪ ਤੇ ਬੰਬੇ ਦੇ ਨਵੀਨ ਬੋਰਾ ਨੇ ਦਰਸ਼ਕਾ ਨੂੰ ਆਪਣੀ ਸੀਟ ਤੋਂ ਉੱਠਣ ਨੂੰ ਮਜ਼ਬੂਰ ਕਰ ਦਿੱਤਾ
ਨਿਖਤ ਨੇ ਰਿੰਗ ‘ਚ ਆਪਣੀ ਵਿਰੋਧੀ ਵਾਲੇਸੀਆ ਨੂੰ ਜ਼ਿਆਦਾ ਲੀਡ ਨਾਲ ਹਰਾਇਆ ਭਾਰਤ ਦੀ ਨਿਖਤ ਨੇ ਸਪੇਨ ਦੀ ਰਹਿਣ ਵਾਲੀ ਵਾਲੇਸੀਆ ਖਿਲਾਫ ਆਪਣੀ ਘਬਰਾਹਟ ਨੂੰ ਦੂਰ ਰੱਖਿਆ ਅਤੇ ਡੱਟ ਕੇ ਉਸਦਾ ਮੁਕਾਬਲਾ ਕੀਤਾ ਮਨਦੀਪ ਨੂੰ 20 ਸਾਲ ਦੇ ਨਵੀਨ ਦੇ ਵੱਖ ਤਰ੍ਹਾਂ ਦੇ ਗਾਰਡ ਦੇ ਸਾਹਮਣੇ ਸਾਵਧਾਨ ਰਹਿਣਾ ਸੀ ਤਜ਼ਰਬੇਕਾਰ ਮਨਦੀਪ ਨੇ ਲੈਹ ਫੜਨ ‘ਚ ਥੋੜ੍ਹਾ ਸਮਾਂ ਲਿਆ ਤੇ ਫਿਰ ਆਪਣੇ ਪੰਜ ਵਰਸਾਏ ਮਨਦੀਪ ਨੇ ਇਹ ਮੈਚ 3-2 ਨਾਲ ਜਿੱਤਿਆ।
ਅੰਬੇਸ਼ੋਰੀ ਦੀ ਸ਼ੁਰੂਆਤ ਰਹੀ ਖਰਾਬ
ਦਿਨ ਦੇ ਪਹਿਲੇ ਮੈਚ ‘ਚ ਸਰਿਤਾ ਦੇਵੀ ਦੀ ਅਕਾਦਾਮੀ ‘ਚ ਮੁਕਾਬਲੇ ਦੇ ਗੁਰ ਸਿੱਖਣ ਵਾਲੀ ਨੈਸ਼ਨਲ ਜੂਨੀਅਰ ਚੈਂਪੀਅਨਸ਼ਿਪ ਅੰਬੇਸ਼ੋਰੀ ਦੇਵੀ ਨੇ ਖਰਾਬ ਸ਼ੁਰੂਆਤ ਤੋਂ ਵਾਪਸੀ ਕਰਦਿਆਂ ਬੰਬੇ ਦੀ ਪ੍ਰਿਆ ਕੁਸ਼ਵਾਹ ਨੂੰ ਹਰਾਇਆ ਅਗਲੇ ਮੈਚ ‘ਚ ਬੰਬੇ ਦੇ ਇਮਾਮੈਨਿਊਐਲ ਰੇਆਸ ਨੇ ਪੁਰਸ਼ਾਂ ਦੇ 91 ਕਿਲੋ ਗ੍ਰਾਮ ਭਾਰਵ ਵਰਗ ‘ਚ ਰਾਈਨੋਜ ਦੇ ਈਰਾਗਸ਼ੇਵ ਤੇਮੁਰ ਨੂੰ ਹਰਾ ਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ।
ਕਵਿੰਦਰ ਸਿੰਘ ਨੇ ਦਿਵਾਇਆ ਵਾਧਾ
ਰਾਈਨੋਜ ਲਈ ਚੌਥੀ ਜਿੱਤ ਫ੍ਰਾਸੀਸਕੋ ਦੇ ਮੁੱਕੇ ਨਾਲ ਆਈ, ਜਿਨ੍ਹਾਂ ਨੇ ਬੰਬੇ ਦੇ ਪ੍ਰਆਗ ਚੌਹਾਨ ਨੇ ਵਧੀਆ ਚੁਣੌਤੀ ਦਿੱਤਾ ਫ੍ਰਾਂਸਸਿਕੋ ਨੇ ਹਾਲਾਂਕਿ ਉਸਦੀ ਚੁਣੌਤੀ ਦਾ ਵਧੀਆ ਢੰਗ ਨਾਲ ਸਾਹਮਣਾ ਕੀਤਾ ਕਵਿੰਦਰ ਸਿੰਘ ਬਿਸ਼ਟ ਨੇ ਸੇਹਰਾਨ ਸੰਧੂ ਨੂੰ ਹਰਾ ਕੇ ਬੰਬੇ ਨੂੰ 2-1 ਨਾਲ ਅੱਗੇ ਕਰ ਦਿੱਤਾ ਸੀ ਉੱਥੇ ਹੀ ਅਨੰਤ ਚੌਪਾੜੇ ਨੇ ਗੋਵਿੰਦ ਕੁਮਾਰ ਸਾਹਿਨੀ ਖਿਲਾਫ ਖੇਡਿਆ ਗਿਆ ਦਿਨ ਦਾ ਆਖਰੀ ਮੈਚ ਆਪਣੇ ਨਾਂਅ ਕੀਤਾ।
ਬੰਬੇ ਦਾ ਹੁਣ ਸਾਹਮਣਾ ਉੜੀਸਾ ਵਾਰੀਅਰਸ ਨਾਲ
ਇਸ ਤੋਂ ਪਹਿਲਾਂ, ਬੰਬੇ ਦੀ ਕਪਤਾਨ ਲੋਰੇਨਾ ਨੇ ਟਾਸ ਜਿੱਤਿਆ ਅਤੇ ਮਹਿਲਾਵਾਂ ਦੇ 60 ਕਿਲੋ ਗ੍ਰਾਮ ਭਾਰ ਵਰਗ ਨੂੰ ਬਲੌਕ ਕਰ ਦਿੱਤਾ ਇਸ ਭਾਰ ਵਰਗ ‘ਚ ਸਪੇਨ ਦੀ ਮੇਲੀਸਾ ਨੇਓਮੀ ਗੋਂਜਾਲੇਜ ਆਪਣੇ ਤਿੰਨ ਮੈਚ ਹਾਰ ਚੁੱਕੀ ਹੈ ਤੇ ਉਹ ਇਸ ਮੁਕਾਬਲੇ ‘ਚ ਪਾਵਲੀਓ ਬਾਸੁਮਾਤ੍ਰੀ ਦੇ ਸਾਹਮਣੇ ਹੁੰਦੀ ਬੰਬੇ ਨੇ ਆਪਣੀ ਟੀਮ ‘ਚ ਇਸ ਤੋਂ ਇਲਾਵਾ ਕੋਈ ਹੋਰ ਬਦਲਾਅ ਨਹੀਂ ਕੀਤਾ ਰਾਈਨੋਜ ਨੇ ਗੋਵਿੰਦ ਕੁਮਾਰ (52) ਅਤੇ ਸੇਹਰਨ ਸੰਧੂ (75) ਨਾਲ ਹੀ ਅੰਬੇਸ਼ੋਰੀ ਦੇਵੀ ਨੂੰ ਮੌਕਾ ਦਿੱਤਾ ਆਪਣੇ ਆਖਰੀ ਲੀਗ ਮੈਚ ‘ਚ ਬੰਬੇ ਦਾ ਸਾਹਮਣਾ ਉੜੀਸਾ ਵਾਰੀਅਰਸ ਨਾਲ ਹੋਵੇਗਾ, ਜਦੋਂ ਕਿ ਰਾਈਨੋਜ ਦਾ ਸਾਹਮਣਾ ਪੰਜਾਬ ਪੈਂਥਰਜ ਨਾਲ ਹੋਵੇਗਾ ਇੱਕ ਹੋਰ ਮੈਚ ‘ਚ ਗੁਜਰਾਤ ਜਾਈਟਜ ਦਾ ਸਾਹਮਣਾ ਬੇਂਗਲੁਰੂ ਬ੍ਰਾਲਰਜ ਨਾਲ ਹੋਵੇਗਾ ਪਹਿਲੀਆਂ 4 ਟੀਮਾਂ ਸੈਮੀਫਾਈਨਲ ‘ਚ ਜਾਣਗੀਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।