Indigo Airline System: ਇੰਡੀਗੋ ਏਅਰਲਾਈਨ ਦੇ ਸਰਵਰ ’ਚ ਗੜਬੜੀ, ਪੜ੍ਹੋ ਪੂਰੀ ਰਿਪੋਰਟ

Indigo Airline System
Indigo Airline System: ਇੰਡੀਗੋ ਏਅਰਲਾਈਨ ਦੇ ਸਰਵਰ ’ਚ ਗੜਬੜੀ, ਪੜ੍ਹੋ ਪੂਰੀ ਰਿਪੋਰਟ

ਬੁਕਿੰਗ ਤੇ ਚੈੱਕ-ਇਨ ’ਚ ਪਰੇਸ਼ਾਨੀ | Indigo Airline System

ਨਵੀਂ ਦਿੱਲੀ (ਏਜੰਸੀ)। Indigo Airline System: ਇੰਡੀਗੋ ਏਅਰਲਾਈਨ ਦੇ ਹੌਲੀ ਨੈੱਟਵਰਕ ਕਾਰਨ ਬੁਕਿੰਗ ਸਿਸਟਮ ਤੇ ਵੈੱਬਸਾਈਟ ਪ੍ਰਭਾਵਿਤ ਹੋਈ ਹੈ। ਇਸ ਕਾਰਨ ਹਵਾਈ ਅੱਡੇ ’ਤੇ ਉਡਾਣ ਸੰਚਾਲਨ ਤੇ ਜਮੀਨੀ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਚੈੱਕ-ਇਨ ਦੀ ਪ੍ਰਕਿਰਿਆ ਵੀ ਮੱਠੀ ਪੈ ਗਈ ਹੈ, ਜਿਸ ਕਾਰਨ ਹਵਾਈ ਅੱਡਿਆਂ ’ਤੇ ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਏਅਰਲਾਈਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇੱਕ ਪੋਸਟ ਰਾਹੀਂ ਇਸ ਬਾਰੇ ਜਾਣਕਾਰੀ ਦਿੱਤੀ। ਇੰਡੀਗੋ ਨੇ ਕਿਹਾ, ‘ਸਾਡੀਆਂ ਟੀਮਾਂ ਇਸ ਮਾਮਲੇ ’ਤੇ ਕੰਮ ਕਰ ਰਹੀਆਂ ਹਨ। ਜਲਦੀ ਹੀ ਆਮ ਸਥਿਤੀ ਨੂੰ ਬਹਾਲ ਕੀਤਾ ਜਾਵੇਗਾ’। Indigo Airline System

Read This : Haryana Vidhan Sabha Election 2024: ਹਰਿਆਣਾ ਦੀਆਂ 90 ਸੀਟਾਂ ’ਤੇ ਹੁਣ ਤੱਕ 36.69 ਫੀਸਦੀ ਵੋਟਿੰਗ

3 ਮਹੀਨੇ ਪਹਿਲਾਂ ਮਾਈਕ੍ਰੋਸਾਫਟ ’ਤੇ ਚੱਲ ਰਹੇ ਲੱਖਾਂ ਕੰਪਿਊਟਰ ਡਾਊਨ ਹੋਏ ਸਨ

ਤਿੰਨ ਮਹੀਨੇ ਪਹਿਲਾਂ ਅਮਰੀਕੀ ਐਂਟੀ-ਵਾਇਰਸ ਕੰਪਨੀ ਕ੍ਰਾਊਡਸਟ੍ਰਾਈਕ ਦੇ ਇਕ ਸਾਫਟਵੇਅਰ ਅਪਡੇਟ ਕਾਰਨ ਦੁਨੀਆ ਭਰ ’ਚ ਮਾਈਕ੍ਰੋਸਾਫਟ ਆਪਰੇਟਿੰਗ ਸਿਸਟਮ ’ਤੇ ਚੱਲ ਰਹੇ ਲੱਖਾਂ ਕੰਪਿਊਟਰਾਂ ’ਤੇ ਕੰਮ ਠੱਪ ਹੋ ਗਿਆ ਸੀ। ਇਸ ਕਾਰਨ ਦੁਨੀਆ ਭਰ ’ਚ ਜਰੂਰੀ ਸੇਵਾਵਾਂ ਜਿਵੇਂ ਹਵਾਈ ਅੱਡੇ, ਉਡਾਣਾਂ, ਰੇਲ ਗੱਡੀਆਂ, ਹਸਪਤਾਲ, ਬੈਂਕ, ਰੈਸਟੋਰੈਂਟ, ਡਿਜੀਟਲ ਪੇਮੈਂਟ, ਸਟਾਕ ਐਕਸਚੇਂਜ, ਟੀਵੀ ਚੈਨਲ ਤੇ ਸੁਪਰਮਾਰਕੀਟ ਬੰਦ ਕਰ ਦਿੱਤੇ ਗਏ ਹਨ। ਸਭ ਤੋਂ ਵੱਧ ਅਸਰ ਹਵਾਈ ਅੱਡੇ ’ਤੇ ਦੇਖਣ ਨੂੰ ਮਿਲਿਆ। 3 ਫੀਸਦੀ ਭਾਵ ਦੁਨੀਆ ਭਰ ’ਚ ਲਗਭਗ 4,295 ਉਡਾਣਾਂ ਨੂੰ ਰੱਦ ਕਰਨਾ ਪਿਆ। ਇਕੱਲੇ ਅਮਰੀਕਾ ’ਚ ਹੀ 1100 ਉਡਾਣਾਂ ਰੱਦ ਹੋਈਆਂ ਤੇ 1700 ਲੇਟ ਹੋਈਆਂ। ਭਾਰਤ ’ਚ ਮੁੰਬਈ, ਦਿੱਲੀ, ਚੇਨਈ, ਬੈਂਗਲੁਰੂ ਸਮੇਤ ਦੇਸ਼ ਦੇ ਪ੍ਰਮੁੱਖ ਹਵਾਈ ਅੱਡਿਆਂ ’ਤੇ ਭਾਰੀ ਭੀੜ ਦੇਖਣ ਨੂੰ ਮਿਲੀ।