ਭਾਰਤ ਦਾ ਜੇਤੂ ਰੱਥ ਰੋਕ ਇੰਗਲੈਂਡ ਦੀਆਂ ਉਮੀਦਾਂ ਕਾਇਮ

India's, Winning, Streak, England's, Hopes

ਏਜੰਸੀ 
ਬਰਮਿੰਘਮ, 1 ਜੁਲਾਈ 

ਓਪਨਰ ਜਾਨੀ ਬੇਅਰਸਟੋ (111) ਦੇ ਤੂਫਾਨੀ ਅਰਧ ਸੈਂਕੜੇ ਅਤੇ ਬੇਨ ਸਟੋਕਸ (79) ਅਤੇ ਜੇਸਨ ਰਾਏ (66) ਦੇ ਤੂਫਾਨੀ ਅਰਧ ਸੈਂਕੜਿਆਂ ਨਾਲ ਇੰਗਲੈਂਡ ਨੇ ਭਾਰਤ ਦਾ ਆਈਸੀਸੀ ਵਿਸ਼ਵ ਕੱਪ ‘ਚ ਜੇਤੂ ਰੱਥ 31 ਦੌੜਾਂ ਦੀ ਜਿੱਤ ਨਾਲ ਰੋਕ ਕੇ ਸੈਮੀਫਾਈਨਲ ‘ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਿਆ ਇੰਗਲੈਂਡ ਨੇ 50 ਓਵਰਾਂ ‘ਚ ਸੱਤ ਵਿਕਟਾਂ ‘ਤੇ 337 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ ਅਤੇ ਭਾਰਤ ਨੂੰ 50 ਓਵਰਾਂ ‘ਚ ਪੰਜ ਵਿਕਟਾਂ ‘ਤੇ 306 ਦੌੜਾਂ ‘ਤੇ ਰੋਕ ਕੇ ਟੂਰਨਾਮੈਂਟ ‘ਚ ਅੱਠ ਮੈਚਾਂ ‘ਚ ਆਪਣੀ ਪੰਜਵੀਂ ਜਿੱਤ ਹਾਸਲ ਕੀਤੀ ਇੰਗਲੈਂਡ ਦੇ ਹੁਣ 10 ਅੰਕ ਹੋ ਗਏ ਹਨ ਪਰ ਸੈਮੀਫਾਈਨਲ ਲਈ ਉਸ ਨੂੰ ਨਿਊਜ਼ੀਲੈਂਡ ਖਿਲਾਫ ਆਪਣਾ ਆਖਰੀ ਲੀਗ ਮੈਚ ਜਿੱਤਣਾ ਹੋਵੇਗਾ ਭਾਰਤੀ ਟੀਮ ਨੂੰ ਟੂਰਨਾਮੈਂਟ ‘ਚ ਸੱਤ ਮੈਚਾਂ ‘ਚ ਆਪਣੀ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਹਾਰ ਤੋਂ ਬਾਅਦ ਭਾਰਤ ਦੇ 11 ਅੰਕ ਹਨ ਪਰ ਸੈਮੀਫਾਈਨਲ ਲਈ ਉਸ ਨੂੰ ਆਪਣੇ ਆਖਰੀ ਦੋ ਮੈਚਾਂ ‘ਚੋਂ ਇੱਕ ਮੈਚ ਜਿੱਤਣਾ ਹੋਵੇਗਾ ਭਾਰਤ ਦੀ ਪਾਰੀ ‘ਚ ਰੋਹਿਤ ਸ਼ਰਮਾ (102) ਨੇ ਸ਼ਾਨਦਾਰ ਸੈਂਕੜਾ ਅਤੇ ਕਪਤਾਨ ਵਿਰਾਟ ਕੋਹਲੀ (66) ਨੇ ਅਰਧ ਸੈਂਕੜਾ ਬਣਾਇਆ ਪਰ ਵਿਸ਼ਾਲ ਟੀਚੇ ਦੇ ਦਬਾਅ ‘ਚ ਭਾਰਤ ਪੱਛੜਨਾ ਚਲਾ ਗਿਆ ਅਤੇ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ ਖਰਾਬ ਅਤੇ ਧੀਮੀ ਸ਼ੁਰੂਆਤ ਕੀਤੀ 10 ਓਵਰਾਂ ਤੱਕ ਭਾਰਤ ਦਾ ਸਕੋਰ ਸਿਰਫ 28 ਦੌੜਾਂ ਸੀ।

ਪਰ ਇਸ ਤੋਂ ਬਾਅਦ ਦੋਵਾਂ ਬੱਲੇਬਾਜ਼ਾਂ ਨੇ ਦੌੜਾਂ ਦੀ ਰਫਤਾਰ ਨੂੰ ਵਧਾਉਣਾ ਸ਼ੁਰੂ ਕਰ ਦਿੱਤਾ ਰੋਹਿਤ ਅਤੇ ਵਿਰਾਟ ਨੇ ਦੂਜੀ ਵਿਕਟ ਲਈ 138 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ ਅਜਿਹਾ ਲੱਗ ਰਿਹਾ ਸੀ ਕਿ ਵਿਰਾਟ ਇਸ ਵਾਰ ਸੈਂਕੜਾ ਪੂਰਾ ਕਰਨਗੇ ਪਰ ਉਹ ਲਿਆਮ ਪੰਲੇਂਕਟ ਦੀ ਗੇਂਦ ‘ਤੇ ਬਦਲਵੇਂ ਖਿਡਾਰੀ ਨੂੰ ਕੈਚ ਫੜਾ ਬੈਠੇ ਵਿਰਾਟ ਦੀ ਵਿਕਟ 146 ਦੌੜਾਂ ਦੇ ਸਕੋਰ ‘ਤੇ ਡਿੱਗੀ ਰੋਹਿਤ ਨੇ ਆਪਣਾ ਤੀਜਾ ਸੈਂਕੜਾ ਪੂਰਾ ਕੀਤਾ ਅਤੇ 2003 ‘ਚ ਸੌਰਵ ਗਾਂਗੁਲੀ ਦੇ ਇੱਕ ਟੂਰਨਾਮੈਂਟ ‘ਚ ਤਿੰਨ ਸੈਂਕੜੇ ਬਣਾਉਣ ਦੇ ਭਾਰਤੀ ਰਿਕਾਰਡ ਦੀ ਬਰਾਬਰ ਕੀਤੀ ਉਹ ਇੱਕ ਵਿਸ਼ਵ ਕੱਪ ‘ਚ ਤਿੰਨ ਸੈਂਕੜੇ ਬਣਾਉਣ ਵਾਲੇ ਪੰਜਵੇਂ ਬੱਲੇਬਾਜ਼ ਬਣ ਗਏ ਹਨ ਰੋਹਿਤ ਨੇ ਆਪਣਾ 25ਵਾਂ ਸੈਂਕੜਾ ਬਣਾਇਆ ਪਰ ਸੈਂਕੜਾ ਪੂਰਾ ਕਰਨ ਤੋਂ ਬਾਅਦ ਉਹ ਕ੍ਰਿਸ ਵੋਕਸ ਦੀ ਗੇਂਦ ‘ਤੇ ਜੋਸ ਬਟਲਰ ਹੱਥੋਂ ਆਊਟ ਹੋ ਗਏ ਰੋਹਿਤ ਦੀ ਵਿਕਟ 198 ਦੌੜਾਂ ਦੇ ਸਕੋਰ ‘ਤੇ ਡਿੱਗੀ ਰਿਸ਼ਭ ਪੰਤ ਨੇ ਤੇਜ਼ੀ ਨਾਲ ਬੱਲੇਬਾਜ਼ੀ ਕੀਤੀ ਪਰ 32 ਦੌੜਾਂ  ਬਣਾਉਣ ਤੋਂ ਬਾਅਦ ਉਹ ਪੰਲੇਂਕਟ ਦਾ ਦੂਜਾ ਸ਼ਿਕਾਰ ਬਣ ਗਏ  ਪਾਂਡਿਆ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਪਰ ਉਹ ਵੀ ਫੈਸਲਾਕੁੰਨ ਮੌਕੇ ‘ਤੇ ਟੀਮ ਦਾ ਸਾਥ ਛੱਡ ਗਏ ਧੋਨੀ ਕ੍ਰੀਜ ‘ਤੇ ਆਏ ਸਨ ਪਰ ਉਹ ਵੀ ਦੌੜਾਂ ਦੀ ਰਫਤਾਰ ਨੂੰ ਨਹੀਂ ਵਧਾ ਸਕੇ ਕੇਦਾਰ ਜਾਧਵ ਵੱਡੇ ਸ਼ਾਟ ਨਹੀਂ ਲਾ ਪਾ ਰਹੇ ਸਨ ਅਤੇ ਟੀਚਾ ਲਗਾਤਾਰ ਵੱਡਾ ਹੁੰਦਾ ਜਾ ਰਿਹਾ ਸੀ ਆਖਰ ‘ਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।