ਭਾਰਤ ਦਾ ਸਭ ਤੋਂ ਲੰਮਾ ਵਿਅਕਤੀ ਸਪਾ ’ਚ ਸ਼ਾਮਲ

ਏਜੰਸੀ ਲਖਨਊ, 23 ਜਨਵਰੀ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੇਸ਼ ਦਾ ਸਭ ਤੋਂ ਲੰਮਾ ਵਿਅਕਤੀ ਧਰਮਿੰਦਰ ਪ੍ਰਤਾਪ ਸਿੰਘ ਸਮਾਜਵਾਦੀ ਪਾਰਟੀ ’ਚ ਸ਼ਾਮਲ ਹੋ ਗਿਆ। ਇਸ ਮੌਕੇ ਧਰਮਿੰਦਰ ਪ੍ਰਤਾਪ ਸਿੰਘ ਨਾਲ ਸਾਬਕਾ ਮੁੱਖ ਮੰਤਰੀ ਅਖਿਲੇਸ ਯਾਦਵ ਖੁਦ ਵੀ ਨਜ਼ਰ ਆਏ। ਸਮਾਜਵਾਦੀ ਪਾਰਟੀ ਨੇ ਇੱਕ ਬਿਆਨ ’ਚ ਕਿਹਾ ਕਿ ਪ੍ਰਤਾਪਗੜ੍ਹ ਦੇ ਧਰਮਿੰਦਰ ਪ੍ਰਤਾਪ ਸਿੰਘ ਸਪਾ ਪਾਰਟੀ ਦੀਆਂ ਨੀਤੀਆਂ ’ਚ ਵਿਸ਼ਵਾਸ਼ ਪ੍ਰਗਟ ਕਰਦੇ ਹੋਏ ਸਮਾਜਵਾਦੀ ਪਾਰਟੀ ’ਚ ਸਾਮਲ ਹੋ ਗਏ ਹਨ। ਧਰਮਿੰਦਰ ਪ੍ਰਤਾਪ ਸਿੰਘ ਦੀ ਉਮਰ 46 ਸਾਲ ਹੈ ਅਤੇ ਭਾਰਤ ਦਾ ਸਭ ਤੋਂ ਉੱਚਾ ਕੱਦ 8 ਫੁੱਟ 2 ਇੰਚ ਹੈ। ਪ੍ਰਤਾਪਗੜ੍ਹ ਦੇ ਸੌਰਭ ਸਿੰਘ ਵੀ ਹਾਜ਼ਰ ਸਨ।

ਧਰਮਿੰਦਰ ਪ੍ਰਤਾਪ ਦਾ ਕੱਦ 2.4 ਮੀਟਰ ਯਾਨੀ 8 ਫੁੱਟ 1 ਇੰਚ ਹੈ ਅਤੇ ਉਹ ਦੁਨੀਆ ਦੇ ਸਭ ਤੋਂ ਲੰਮੇ ਵਿਅਕਤੀ ਤੋਂ ਸਿਰਫ 11 ਸੈਂਟੀਮੀਟਰ ਛੋਟਾ ਹੈ। ਧਰਮਿੰਦਰ ਪ੍ਰਤਾਪ ਉੱਤਰ ਪ੍ਰਦੇਸ਼ ਦੇ ਮੇਰਠ ਦਾ ਰਹਿਣ ਵਾਲਾ ਹੈ। ਹਾਲਾਂਕਿ ਇੰਨੀ ਲੰਬਾਈ ਉਨ੍ਹਾਂ ਲਈ ਵੀ ਮੁਸ਼ਕਲ ਬਣੀ ਹੋਈ ਹੈ। ਧਰਮਿੰਦਰ ਪ੍ਰਤਾਪ ਨੇ ਇਕ ਇੰਟਰਵਿਊ ’ਚ ਕਿਹਾ ਸੀ, ਇਸ ਕਾਰਨ ਉਨ੍ਹਾਂ ਨੂੰ ਨੌਕਰੀ ਜਾਂ ਜੀਵਨ ਸਾਥੀ ਲੱਭਣ ’ਚ ਵੀ ਮੁਸ਼ਕਲ ਆ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here