ਪ੍ਰਧਾਨ ਮੰਤਰੀ ਦੀ ਜਾਪਾਨ, ਪਾਪੁਆ ਨਿਊ ਗਿਨੀ ਅਤੇ ਅਸਟਰੇਲੀਆ ਦੀ ਯਾਤਰਾ ਦੀ ਸਮਾਪਤੀ ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਭਾਰਤ ਪਰਤ ਕੇ ਕਿਹਾ ਕਿ ਮੈਂ ਵਿਸ਼ਵ ਦੇ ਮਹਾਂਪੁਰਸ਼ਾਂ ਦੇ ਸਾਹਮਣੇ ਭਾਰਤ ਦੀ ਸਮਰੱਥਾ ਦੀ ਗੱਲ ਕਰਦਾ ਹਾਂ, ਭਾਰਤ ਦੇ ਨੌਜਵਾਨਾਂ ਦੇ ਟੈਲੇਂਟ ਦੀ ਗੱਲ ਕਰਦਾ ਹਾਂ ਉਨ੍ਹਾਂ ਨੂੰ ਦੱਸਦਾ ਹਾਂ ਕਿ ਭਾਰਤ ਦੇ ਨੌਜਵਾਨ ਮੌਕਾ ਮਿਲਣ ’ਤੇ ਆਪਣੀ ਪ੍ਰਤਿਭਾ ਦਿਖਾਉਂਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਿੰਦੁਸਤਾਨ ਦੀ ਸੰਸਕਿ੍ਰਤੀ ਅਤੇ ਮਹਾਨ ਪਰੰਪਰਾਵਾਂ ਬਾਰੇ ਆਤਮ-ਵਿਸ਼ਵਾਸ ਨਾਲ ਜੇਕਰ ਗੱਲ ਕਰਾਂਗੇ ਤਾਂ ਦੁਨੀਆ ਸੁਣਨ ਨੂੰ ਕਾਹਲੀ ਹੈ। ਬਿਨਾਂ ਸ਼ੱਕ ਸਾਡੀ ਪੁਰਾਤਨ ਅਤੇ ਖੁਸ਼ਹਾਲ ਸੰਸਕ੍ਰਿਤੀ ਦੁਨੀਆ ਦਾ ਮਾਰਗਦਰਸ਼ਨ ਕਰਦੀ ਰਹੀ ਹੈ, ਤਾਂ ਹੀ ਤਾਂ ਭਾਰਤ ਦੁਨੀਆ ਦਾ ਗੁਰੂ ਦੇਸ਼ ਕਹਾਉਂਦਾ ਸੀ।
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੀ ਆਪਣੇ ਸਤਿਸੰਗਾਂ ’ਚ ਫ਼ਰਮਾਉਂਦੇ ਹਨ ਕਿ ਪੂਰੀ ਦੁਨੀਆ ’ਚ ਭਾਰਤ ਦੀ ਸੰਸਕ੍ਰਿਤੀ ਮਹਾਨ ਹੈ। ਅੱਜ ਦੇ ਆਧੁਨਿਕ ਯੁੱਗ ’ਚ ਜਦੋਂ ਨਵੀਆਂ-ਨਵੀਆਂ ਬਿਮਾਰੀਆਂ ਅਤੇ ਸਮੱਸਿਆਵਾਂ ਦਾ ਆਗਾਜ਼ ਹੋ ਰਿਹਾ ਹੈ, ਅਜਿਹੇ ’ਚ ਇਨ੍ਹਾਂ ਸਭ ਦਾ ਹੱਲ ਸਾਡੀ ਸੰਸਕ੍ਰਿਤੀ ’ਚ ਪਹਿਲਾਂ ਤੋਂ ਹੀ ਹੈ। ਬਿਨਾਂ ਸ਼ੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ’ਚ ਭਾਰਤ ਦੀ ਸੰਸਕ੍ਰਿਤੀ ਅਤੇ ਸੱਭਿਅਤਾ ਦਾ ਪ੍ਰਭਾਵ ਛੱਡਿਆ ਹੈ ਅਤੇ ਵਿਸ਼ਵ ਦਾ ਧਿਆਨ ਭਾਰਤੀ ਪਰੰਪਰਾਵਾਂ ਵੱਲ ਖਿੱਚਿਆ ਹੈ। ਸੰਕਟ ਦੀ ਘੜੀ ’ਚ ਆਪਣੇ ਸਵਾਰਥ ਤੋਂ ਉੱਪਰ ਉੱਠ ਕੇ ਗੁਆਂਢੀ ਦੀ ਮੱਦਦ ਕਰਨਾ ਭਾਰਤੀ ਸੰਸਕਿ੍ਰਤੀ ਦਾ ਹਿੱਸਾ ਹੈ।
ਇਹ ਵੀ ਪੜ੍ਹੋ : ਇਸ ਤਰ੍ਹਾਂ ਦੇਖ ਸਕੋਗੇ ਨਤੀਜੇ | How to Check PSEB 10th Result
ਕੋਰੋਨਾ ਦੌਰ ’ਚ ਜਦੋਂ ਵਿਸ਼ਵ ’ਚ ਵੈਕਸੀਨ ਦੇ ਲਾਲੇ ਪਏ ਸਨ ਤਾਂ ਭਾਰਤ ਨੇ ਗਰੀਬ ਮੁਲਕਾਂ ਨੂੰ ਵੈਕਸੀਨ ਦਿੱਤੀ। ਬੇਸ਼ੱਕ ਦੇਸ਼ ’ਚ ਵਿਰੋਧੀਆਂ ਵੱਲੋਂ ਪ੍ਰਧਾਨ ਮੰਤਰੀ ਦੀ ਆਲੋਚਨਾ ਵੀ ਕੀਤੀ ਗਈ, ਪਰ ਪ੍ਰਧਾਨ ਮੰਤਰੀ ਦੇ ਇਸ ਫੈਸਲੇ ਨਾਲ ਦੁਨੀਆ ’ਚ ਭਾਰਤ ਦੀ ਸੋਚ ਨੂੰ ਸਨਮਾਨ ਮਿਲਿਆ ਅਤੇ ਭਾਰਤ ਪ੍ਰਤੀ ਉਨ੍ਹਾਂ ਦਾ ਨਜ਼ਰੀਆ ਬਦਲਿਆ। ਵਿਸ਼ਵ ’ਚ ਕੋਈ ਵੀ ਮਹੱਤਵਪੂਰਨ ਘਟਨਾ ਹੋਵੇ ਤਾਂ ਦੁਨੀਆ ਅੱਜ ਜਾਣਨਾ ਚਾਹੰੁਦੀ ਹੈ ਕਿ ਭਾਰਤ ਇਸ ਬਾਰੇ ਕੀ ਸੋਚ ਰਿਹਾ ਹੈ। ਇਹ ਇੱਕ ਵੱਡੀ ਪ੍ਰਾਪਤੀ ਹੈ ਜੋ ਅੱਜ ਭਾਰਤ ਨੇ ਹਾਸਲ ਕੀਤੀ ਹੈ। ਰੂਸ ਅਤੇ ਯੂਕਰੇਨ ਜੰਗ ’ਚ ਵੀ ਵਿਸ਼ਵ ਨੇ ਭਾਰਤ ਦੇ ਸਟੈਂਡ ਦੀ ਤਾਰੀਫ ਕੀਤੀ।
ਵਿਸ਼ਵ ’ਚ ਸ਼ਾਂਤੀ ਸਥਾਪਿਤ ਕਰਨ ਦੇ ਮਕਸਦ ਨਾਲ ਭਾਰਤ ਦਾ ਨਿਰਭੈ ਹੋ ਕੇ ਆਪਣਾ ਪੱਖ ਰੱਖਣਾ ਅੱਜ ਵਿਸ਼ਵ ’ਚ ਭਾਰਤ ਦੀ ਧਾਕ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਵਿਦੇਸ਼ ਵਾਪਸੀ ’ਤੇ ਵੀ ਇਹੀ ਸੰਦੇਸ਼ ਦਿੱਤਾ ਹੈ ਕਿ ਭਾਰਤ ਦੀ ਸੱਭਿਅਤਾ, ਸੰਸਕ੍ਰਿਤੀ ਬਾਰੇ ਜਦੋਂ ਕਿਤੇ ਗੱਲ ਕਰੀਏ ਤਾਂ ਕਦੇ ਗੁਲਾਮੀ ਦੀ ਮਾਨਸਿਕਤਾ ’ਚ ਨਾ ਡੁੱਬਣਾ ਸਗੋਂ ਹਿੰਮਤ ਨਾਲ ਗੱਲ ਕਰੋ ਦੁਨੀਆ ਅੱਜ ਭਾਰਤ ਨੂੰ ਸੁਣਨ ਅਤੇ ਜਾਣਨ ਲਈ ਵੀ ਕਾਹਲੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਸਟਰੇਲੀਆ ’ਚ ਭਾਰਤੀ ਭਾਈਚਾਰੇ ਦੇ ਪ੍ਰੋਗਰਾਮ ’ਚ ਅਸਟਰੇਲੀਆ ਦੇ ਪ੍ਰਧਾਨ ਮੰਤਰੀ, ਸਾਬਕਾ ਪ੍ਰਧਾਨ ਮੰਤਰੀ, ਸੱਤਾਧਿਰ ਤੇ ਵਿਰੋਧੀ ਧਿਰ ਦੇ ਸਾਂਸਦਾਂ ਦਾ ਆਉਣਾ ਬਿਨਾਂ ਸ਼ੱਕ ਭਾਰਤ ਲਈ ਮਾਣ ਵਾਲੀ ਗੱਲ ਹੈ।