ਅਰਬ ਜਗਤ ’ਚ ਭਾਰਤ ਦੀ ਹਾਜ਼ਰੀ

Quad Sachkahoon

ਅਰਬ ਜਗਤ ’ਚ ਭਾਰਤ ਦੀ ਹਾਜ਼ਰੀ

ਪੱਛਮੀ ਏਸ਼ੀਆ ’ਚ ਇੱਕ ਚਹੁਕੋਣੀ ਗਠਜੋੜ ਬਣਨ ਜਾ ਰਿਹਾ ਹੈ ਇਸ ਚਹੁਕੋਣੀ ਗਠਜੋੜ ’ਚ ਭਾਰਤ, ਅਮਰੀਕਾ, ਸੰਯੁਕਤ ਅਰਬ ਅਮੀਰਾਤ ਅਤੇ ਇਜ਼ਰਾਇਲ ਹੋਣਗੇ ਅਤੇ ਇਹ ਭਾਰਤ ਨੂੰ ਅਰਬ ਜਗਤ ’ਚ ਪੈਰ ਜਮਾਉਣ ਲਈ ਇੱਕ ਚੰਗਾ ਮੌਕਾ ਮੁਹੱਈਆ ਕਰਾਏਗਾ ਭਾਰਤ ਦੇ ਰਣਨੀਤਿਕ ਗੁਆਂਢ ’ਚ ਇਹ ਉਸ ਦੀ ਅਰਥਵਿਵਸਥਾ, ਤਕਨੀਕ ਅਤੇ ਮਨੁੱਖੀ ਵਸੀਲਿਆਂ ਲਈ ਬਹੁਤ ਸਾਰੇ ਮੌਕੇ ਮੁਹੱਈਆ ਕਰਾਏਗਾ ਅਤੇ ਇਸ ਖੇਤਰ ’ਚ ਉਸ ਦੀ ਅਰਥਵਿਵਸਥਾ ਨੂੰ ਕਈ ਲਾਭ ਮਿਲਣਗੇ ਹਿੰਦ ਪ੍ਰਸ਼ਾਂਤ ਖੇਤਰ ’ਚ ਭਾਰਤ, ਅਮਰੀਕਾ, ਜਾਪਾਨ ਅਤੇ ਆਸਟਰੇਲੀਆ ਨੇ ਜਿਸ ਕਵਾਡ ਦਾ ਨਿਰਮਾਣ ਕੀਤਾ ਅਤੇ ਉਸ ’ਤੇ ਚੀਨ ਅਤੇ ਉਸ ਦੇ ਨਵੇਂ ਸਹਿਯੋਗੀ ਰੂਸ ਦੀ ਜੋ ਪ੍ਰਤੀਕਿਰਿਆ ਆਈ ਉਹੋ-ਜਿਹੀ ਹੀ ਪ੍ਰਤੀਕਿਰਿਆ ਪੱਛਮੀ ਏਸ਼ੀਆ ’ਚ ਭਾਰਤ, ਅਮਰੀਕਾ, ਇਜ਼ਰਾਇਲ ਅਤੇ ਸੰਯੁਕਤ ਅਰਬ ਅਮੀਰਾਤ ਦੇ ਕਵਾਡ ’ਤੇ ਵੀ ਆਉਣ ਦੀ ਸੰਭਾਵਨਾ ਹੈ ਇਸ ਖੇਤਰ ’ਚ ਅਮਰੀਕਾ ਦੇ ਨਾਲ ਭਾਰਤ ਦੀ ਸਾਂਝੇਦਾਰੀ ਨਾਲ ਚੀਨ ਦੇ ਮੱਥ ’ਤੇ ਤਿਊੜੀਆਂ ਪੈਣਗੀਆਂ ਅਤੇ ਅਰਬ ਜਗਤ ’ਚ ਪਾਕਿਸਤਾਨ ਪ੍ਰੇਸ਼ਾਨ ਹੋਵੇਗਾ ਇਸ ਲਈ ਭਾਰਤ ਨੂੰ ਇਸ ਦਿਸ਼ਾ ’ਚ ਸੰਭਲ ਕੇ ਚੱਲਣਾ ਹੋਵੇਗਾ ਜਦੋਂ ਤੱਕ ਚੀਨ ਅਤੇ ਪਾਕਿਸਤਾਨ ਦੇ ਨਾਲ ਉਸ ਦੇ ਸਬੰਧ ਆਮ ਨਹੀਂ ਹੋ ਜਾਂਦੇ।

ਇਨ੍ਹਾਂ ਚਾਰ ਦੇਸ਼ਾਂ ਦਾ ਇੱਕਜੁਟ ਹੋਣਾ ਮਹੱਤਵਪੂਰਨ ਹੈ ਇਹ ਕਵਾਡ ਸਤੰਬਰ 2020 ’ਚ ਇਜ਼ਰਾਇਲ ਅਤੇ ਅਰਬ ਰਾਜਾਂ ਸੰਯੁਕਤ ਅਰਬ ਅਮੀਰਾਤ, ਬਹਿਰੀਨ, ਸੂਡਾਨ ਅਤੇ ਮੋਰੱਕੋ ਵੱਲੋਂ ਹਸਤਾਖਰ ਅਬ੍ਰਾਹਿਮ ਸਮਝੌਤੇ ਦਾ ਪਾਲਣ ਕਰੇਗਾ ਅਬ੍ਰਾਹਿਮ ਸਮਝੌਤਾ ਇੱਕ ਇਤਿਹਾਸਕ ਘਟਨਾਕ੍ਰਮ ਸੀ ਅਤੇ ਉਸ ਤੋਂ ਪਹਿਲਾਂ ਇਜ਼ਰਾਇਲ ਅਤੇ ਮਿਸ਼ਰ ਨੇ 1979 ’ਚ ਅਜਿਹੇ ਸਮਝੌਤੇ ਕੀਤੇ ਸਨ ਇਸ ਸਮਝੌਤੇ ਅਨੁਸਾਰ ਇਜ਼ਰਾਇਲ ਅਤੇ ਇਸ ’ਤੇ ਹਸਤਾਖ਼ਰ ਕਰਨ ਵਾਲੇ ਦੇਸ਼ ਇੱਕ-ਦੂਜੇ ਦੇ ਦੇਸ਼ਾਂ ਵਿਚ ਆਪਣੇ ਦੂਤਘਰ ਖੋਲ੍ਹਣਗੇ ਅਤੇ ਉਨ੍ਹਾਂ ਵਿਚਕਾਰ ਵਪਾਰ ਅਤੇ ਨਿਵੇਸ਼ ਸ਼ੁਰੂ ਹੋਵੇਗਾ ਇਸ ਨਾਲ ਇਜ਼ਰਾਇਲ ਦੇ ਅਰਬ ਜਗਤ ਦੇ ਨਾਲ ਕੂਟਨੀਤਿਕ ਅਤੇ ਆਰਥਿਕ ਸਬੰਧ ਸਥਾਪਿਤ ਹੋਣਗੇ ਅਤੇ ਮੁਸਲਮਾਨ ਯੇਰੂਸ਼ਲਮ ’ਚ ਕਿਤੇ ਵੀ ਘੁੰਮ ਸਕਦੇ ਹਨ ਅਤੇ ਅਲ ਅਸਕਾ ਮਸਜਿਦ ਵਿਚ ਨਮਾਜ਼ ਪੜ੍ਹ ਸਕਦੇ ਹਨ ਜਿਸ ਨੂੰ ਇਸਲਾਮ ਦੇ ਤੀਜੇ ਸਭ ਤੋਂ ਮਹੱਤਵਪੂਰਨ ਸਥਾਨ ਦੇ ਰੂਪ ’ਚ ਜਾਣਿਆ ਜਾਂਦਾ ਹੈ।

ਅਬ੍ਰਾਹਿਮ ਸਮਝੌਤਾ ਅਤੇ ਪੱਛਮੀ ਏਸ਼ੀਆ ਕਵਾਡ ਦਾ ਗਠਨ ਸ਼ਕਤੀਸ਼ਾਲੀ ਦੇਸ਼ਾਂ ਦੇ ਮੁਕਾਬਲੇ ’ਤੇ ਸਥਿਤੀ ਦੇ ਮੱਦੇਨਜ਼ਰ ਕੀਤਾ ਗਿਆ ਹੈ ਇਸ ਦਾ ਇੱਕ ਮਕਸਦ ਇਸਲਾਮੀ ਜਗਤ ’ਚ ਤੁਰਕੀ ਦੇ ਰਾਸ਼ਟਰਪਤੀ ਐਰਦੋਗਨ ਦੇ ਨਿੱਜੀ ਕਦਮਾਂ ’ਤੇ ਰੋਕ ਲਾਉਣੀ ਹੈ ਦੂਜਾ ਇਰਾਨ ਹੈ ਜੋ ਪਰਮਾਣੂ ਸ਼ਕਤੀ ਵਿਕਸਿਤ ਕਰ ਰਿਹਾ ਹੈ ਇਰਾਨ ਅਤੇ ਸਾਊਦੀ ਅਰਬ ਵਿਚ ਲੰਮੇ ਸਮੇਂ ਤੋਂ ਸੀਤ ਯੁੱਧ ਚੱਲ ਰਿਹਾ ਹੈ ਅਤੇ ਇਹ ਸੰੁਨੀ ਸਾਊਦੀ ਅਰਬ ਅਤੇ ਸ਼ਿਆ ਇਰਾਨ ਵਿਚਕਾਰਲਾ ਸੰਘਰਸ਼ ਵੀ ਹੈ ਭਾਰਤ ਦੇ ਦਿ੍ਰਸ਼ਟੀਕੋਣ ਨਾਲ ਇਸ ਨਵੇਂ ਗਠਜੋੜ ਨਾਲ ਉਸ ਨੂੰ ਆਪਣੇ ਭੂ-ਆਰਥਿਕ ਹਿੱਤਾਂ ਨੂੰ ਅੱਗੇ ਵਧਾਉਣ ਦਾ ਮੌਕਾ ਮਿਲੇਗਾ।

ਭਾਰਤ ਇਸ ਖੇਤਰ ’ਚ ਤਿੰਨ ਸ਼ਕਤੀਆਂ ਨਾਲ ਵਿਹਾਰ ਕਰ ਰਿਹਾ ਹੈ ਜੋ ਸਾਊਦੀ ਅਰਬ, ਇਜ਼ਰਾਇਲ ਅਤੇ ਇਰਾਨ ਹਨ ਅਤੇ ਪੱਛਮੀ ਏਸ਼ੀਆ ਕਵਾਡ ਇੱਕ ਹੋਰ ਸ਼ਕਤੀ ਬਣੇਗੀ ਖਾੜੀ ਸਹਿਯੋਗ ਪ੍ਰੀਸ਼ਦ ਦੇਸ਼ ਭਾਰਤ ਦੇ ਸਭ ਤੋਂ ਵੱਡੇ ਵਪਾਰ ਭਾਗੀਦਾਰ ਹਨ ਭਾਰਤ 130 ਕਰੋੜ ਖ਼ਪਤਕਾਰਾਂ ਦੇ ਨਾਲ ਸਭ ਤੋਂ ਵੱਡਾ ਬਜ਼ਾਰ ਹੈ ਖਾੜੀ ਸਹਿਯੋਗ ਪ੍ਰੀਸ਼ਦ ਦੇਸ਼ਾਂ ਵਿਚ ਸੰਯੁਕਤ ਅਰਬ ਅਮੀਰਾਤ ਮੱਧ ਪੂਰਬ ’ਚ ਭਾਰਤ ਦੇ ਹਿੱਤਾਂ ਦਾ ਹਿਤੈਸ਼ੀ ਹੈ ਭਾਰਤ ਨੂੰ ਮੱਧ ਪੂਰਬ ਮੁੱਖ ਤੌਰ ’ਤੇ ਸੰਯੁਕਤ ਅਰਬ ਅਮੀਰਾਤ ਤੋਂ ਪ੍ਰਵਾਸੀ ਭਾਰਤੀਆਂ ਵੱਲੋਂ ਭਾਰੀ ਮਾਤਰਾ ’ਚ ਧਨਰਾਸ਼ੀ ਮਿਲਦੀ ਹੈ ਕੁਝ ਸਮਾਂ ਪਹਿਲਾਂ ਸੰਯੁਕਤ ਅਰਬ ਅਮੀਰਾਤ ਨੇ ਭਾਰਤ ਨੂੰ ਇਸਲਾਮਿਕ ਸਹਿਯੋਗ ਸੰਗਠਨ ’ਚ ਨਿਗਰਾਨ ਮੈਂਬਰ ਦੇ ਰੂਪ ’ਚ ਸੱਦਾ ਦਿੱਤਾ ਜਿਸ ਨਾਲ ਪਾਕਿਸਤਾਨ ਕਾਫ਼ੀ ਨਰਾਜ਼ ਹੋਇਆ ਸੰਯੁਕਤ ਅਰਬ ਅਮੀਰਾਤ ਨੇ ਇਸਲਾਮਿਕ ਸਹਿਯੋਗ ਸੰਗਠਨ ’ਚ ਕਸ਼ਮੀਰ ਦਾ ਮੁੱਦਾ ਚੁੱਕਣ ਲਈ ਪਾਕਿਸਤਾਨ ਨੂੰ ਫਟਕਾਰ ਲਾਈ।

ਅਮਰੀਕਾ ਦੀ ਇਜ਼ਰਾਇਲ, ਸੰਯੁਕਤ ਅਰਬ ਅਮੀਰਾਤ ਅਤੇ ਸਾਊਦੀ ਅਰਬ ਅਤੇ ਹੋਰ ਦੇਸ਼ਾਂ ਦੇ ਨਾਲ ਗੂੜ੍ਹੇ ਸਬੰਧਾਂ ਕਾਰਨ ਮੱਧ ਪੂਰਬ ’ਚ ਮਜ਼ਬੂਤ ਸਥਿਤੀ ਹੈ ਪਰ ਰੂਸ ਵੱਲੋਂ ਸੀਰੀਆ ਵਰਗੇ ਕੁਝ ਦੇਸ਼ਾਂ ਨਾਲ ਗਠਜੋੜ ਜਰੀਏ ਉਹ ਵੀ ਉੱਥੇ ਆਪਣੇ ਪੈਰ ਜਮਾ ਰਿਹਾ ਹੈ ਚੀਨ ਦੀ ਵੀ ਇਸ ਤੇਲ ਭਰਪੂਰ ਖੇਤਰ ’ਤੇ ਨਜ਼ਰ ਹੈ ਅਤੇ ਉਹ ਇਰਾਨ ਅਤੇ ਹੋਰ ਦੇਸ਼ਾਂ ਦੇ ਜ਼ਰੀਏ ਉੱਥੇ ਆਪਣੀ ਰਣਨੀਤਿਕ ਹਾਜ਼ਰੀ ਦਰਜ ਕਰਾਉਣਾ ਚਾਹੁੰਦਾ ਹੈ ਚੀਨ ਨੇ ਇਜ਼ਰਾਇਲ ਨਾਲ ਵੀ ਸੰਪਰਕ ਕੀਤਾ ਹੈ ਪਰ ਇਜ਼ਰਾਇਲ-ਅਮਰੀਕਾ ਸਬੰਧਾਂ ਦੇ ਮੱਦੇਨਜ਼ਰ ਚੀਨ-ਇਜ਼ਰਾਇਲ ਸਬੰਧ ਜਟਿਲ ਹੋ ਸਕਦੇ ਹਨ ਕਿਉਕਿ ਪੱਛਮੀ ਏਸ਼ੀਆ ਕਵਾਡ ਦਾ ਮੈਂਬਰ ਬਣਨ ਨਾਲ ਭਾਰਤ ਨੂੰ ਵੱਡੇ ਲਾਭ ਮਿਲਣਗੇ ਇਸ ਕਵਾਡ ’ਚ ਸਿਆਸੀ, ਆਰਥਿਕ ਵਿਕਾਸ ਸਹਿਯੋਗ ਅਤੇ ਸਮੁੰਦਰੀ ਸੁਰੱਖਿਆ ’ਤੇ ਧਿਆਨ ਦਿੱਤਾ ਜਾਵੇਗਾ ਇਹ ਢਾਂਚਾਗਤ ਯੋਜਨਾਵਾਂ ਦੀ ਸ਼ੁਰੂਆਤ ਕਰੇਗਾ।

ਇਸ ਦਾ ਕੋਈ ਫੌਜੀ ਸਬੰਧ ਨਹੀਂ ਹੈ ਪਰ ਨਿਗਰਾਨਾਂ ਅਤੇ ਆਰਥਿਕ ਮਾਹਿਰਾਂ ਦਾ ਮੰਨਣਾ ਹੈ ਕਿ ਆਰਥਿਕ ਸਹਿਯੋਗ ਦੇ ਬਾਵਜ਼ੂਦ ਵੀ ਸੁਰੱਖਿਆ ਸਬੰਧ ਬਣ ਜਾਂਦੇ ਹਨ ਅਤੇ ਆਰਥਿਕ ਸਹਿਯੋਗ ਦੇ ਚੱਲਦਿਆਂ ਵੀ ਖੂਫ਼ੀਆ ਜਾਣਕਾਰੀ ਦਾ ਲੈਣ-ਦੇਣ ਸੁਰੱਖਿਆ ਮੋਰਚੇ ’ਤੇ ਤਾਲਮੇਲ ਆਦਿ ਲਾਜ਼ਮੀ ਹਨ ਕਿਉਂਕਿ ਆਰਥਿਕ ਲੈਣ-ਦੇਣ ਅਤੇ ਸੁਰੱਖਿਆ ਵਿਸ਼ੇਸ਼ ਰੂਪ ਨਾਲ ਪੱਛਮੀ ਏਸ਼ੀਆਈ ਦੇਸ਼ਾਂ ’ਚ ਡੂੰਘੇ ਰੂਪ ਨਾਲ ਜੁੜੇ ਹੋਏ ਹਨ ਭਵਿੱਖ ’ਚ ਅਰਥਵਿਵਸਥਾ, ਰਾਜਨੀਤੀ ਅਤੇ ਕੂਟਨੀਤੀ ਦਾ ਨਿਰਧਾਰਨ ਕਰਨ ’ਚ ਤਕਨੀਕ ਦੀ ਮਹੱਤਵਪੂਰਨ ਭੂਮਿਕਾ ਹੋਵੇਗੀ ਗ੍ਰੀਨ ਤਕਨੀਕ ਅਤੇ ਸਟਾਰਟਅੱਪ ਨੂੰ ਉੱਚ ਪਹਿਲ ਦਿੱਤੀ ਜਾਵੇਗੀ ਅਤੇ ਇਸ ਨਵੀਂ ਤਕਨੀਕ ਦੇ ਸੰਚਾਲਨ ਲਈ ਕੁਸ਼ਲ ਮਨੁੱਖੀ ਵਸੀਲਿਆਂ ਦੀ ਜ਼ਰੂਰਤ ਹੋਵੇਗੀ ਭਾਰਤ ’ਚ ਕੌਸ਼ਲ ਨਿਰਮਾਣ, ਸਿੱਖਿਆ ਅਤੇ ਤਕਨੀਕੀ ਸਿੱਖਿਆ ’ਚ ਨਿਪੁੰਨਤਾ ਹੈ ਇਸ ਲਈ ਇਹ ਜ਼ਿਆਦਾ ਪ੍ਰਭਾਵੀ ਸ਼ਕਤੀ ਬਣ ਸਕਦਾ ਹੈ ਪੱਛਮੀ ਏਸ਼ੀਆ ਕਵਾਡ ਅਨੇਕਾਂ ਦੇਸ਼ਾਂ ਵੱਲੋਂ ਇਜ਼ਰਾਇਲ ਅਤੇ ਫ਼ਲਸਤੀਨ ਨੂੰ ਵੱਖ ਰੰਗ-ਰੂਪ ’ਚ ਦੇਖਣ ਦਾ ਨਤੀਜਾ ਵੀ ਹੈ ਭਾਰਤ ਨੇ ਅਜਿਹਾ ਕੀਤਾ ਹੈ ਤਾਂ ਅਰਬ ਦੇਸ਼ਾਂ ਨੇ ਵੀ ਅਜਿਹਾ ਕੀਤਾ ਹੈ ਅਤੇ ਹੁਣ ਹੋਰ ਦੇਸ਼ ਵੀ ਅਜਿਹਾ ਕਰ ਰਹੇ ਹਨ।

ਕੁੱਲ ਮਿਲਾ ਕੇ ਇਜ਼ਰਾਇਲ ਦਾ ਬਾਈਕਾਟ ਖ਼ਤਮ ਹੋਣਾ ਚਾਹੀਦਾ ਹੈ ਅਤੇ ਫ਼ਲਸਤੀਨ ਨੂੰ ਵੀ ਸ਼ਾਂਤੀ ਅਤੇ ਸੁਰੱਖਿਆ ਦੇ ਨਾਲ ਜਿਉਣ ਦਾ ਮੌਕਾ ਮਿਲਣਾ ਚਾਹੀਦਾ ਹੈ ਪੱਛਮੀ ਏਸ਼ੀਆ ਕਵਾਡ ਇਨ੍ਹਾਂ ਦੋ ਦੇਸ਼ਾਂ ਵਿਚਕਾਰ ਚੱਲ ਰਹੇ ਸਮੁੱਚੇ ਸੰਘਰਸ਼ ਵਿਚ ਇੱਕ ਸੰਤੁਲਨਕਰਤਾ ਦੀ ਭੂਮਿਕਾ ਨਿਭਾ ਸਕਦਾ ਹੈ ਮੱਧ ਪੂਰਬ ’ਚ ਭਾਰਤ ਦੇ ਮਿੱਤਰ ਅਤੇ ਸਾਂਝੀਦਾਰ ਬਣਨਾ ਉਸ ਦੀ ਇੱਕ ਵੱਡੀ ਪ੍ਰਾਪਤੀ ਹੈ ਇਸ ਖੇਤਰ ’ਚ ਪਾਕਿਸਤਾਨ ਇਸਲਾਮਿਕ ਕਾਰਡ ਨਹੀਂ ਖੇਡ ਸਕੇਗਾ ਕਿਉਂਕਿ ਇਸ ਖੇਤਰ ’ਚ ਭਾਰਤ ਦੇ ਕਈ ਮੁਸਲਿਮ ਮਿੱਤਰ ਹਨ ਘਰੇਲੂ ਨੀਤੀ ਸਾਡੀ ਵਿਦੇਸ਼ ਨੀਤੀ ਅਤੇ ਵਿਦੇਸ਼ ਨੀਤੀ ਸਾਡੀ ਘਰੇਲੂ ਨੀਤੀ ਨੂੰ ਪ੍ਰਭਾਵਿਤ ਕਰਦੇ ਹਨ ਭਾਰਤ ਨੂੰ ਇਸ ਸੰਤੁਲਨ ਨੂੰ ਬਣਾਉਣਾ ਹੋਵੇਗਾ ਅਰਬ ਜਗਤ ’ਚ ਕੂਟਨੀਤੀ ਲਈ ਇਹ ਇੱਕ ਚੁਣੌਤੀ ਹੈ।

ਡਾ. ਡੀ. ਕੇ. ਗਿਰੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ