Border-Gavaskar Trophy: ਢਾਈ ਦਿਨਾਂ ‘ਚ ਹੀ ਭਾਰਤ ਦੀ ਸਿਡਨੀ ਟੈਸਟ ‘ਚ ਸ਼ਰਮਨਾਕ ਹਾਰ, WTC ਫਾਈਨਲ ਦੀ ਦੌੜ ਤੋਂ ਬਾਹਰ

Border-Gavaskar Trophy
Border-Gavaskar Trophy: ਢਾਈ ਦਿਨਾਂ 'ਚ ਹੀ ਭਾਰਤ ਦੀ ਸਿਡਨੀ ਟੈਸਟ 'ਚ ਸ਼ਰਮਨਾਕ ਹਾਰ, WTC ਫਾਈਨਲ ਦੀ ਦੌੜ ਤੋਂ ਬਾਹਰ

10 ਸਾਲਾਂ ਬਾਅਦ ਬਾਰਡਰ-ਗਾਵਸਕਰ ਟਰਾਫੀ ਗੁਆਈ | Border-Gavaskar Trophy

  • ਅਸਟਰੇਲੀਆ ਨੇ ਆਖਿਰੀ ਟੈਸਟ ’ਚ 6 ਵਿਕਟਾਂ ਨਾਲ ਹਰਾਇਆ

ਸਪੋਰਟਸ ਡੈਸਕ। Border-Gavaskar Trophy: ਸਿਡਨੀ ਟੈਸਟ ’ਚ ਭਾਰਤੀ ਟੀਮ ਅਸਟਰੇਲੀਆ ਤੋਂ 6 ਵਿਕਟਾਂ ਨਾਲ ਹਾਰ ਗਈ ਹੈ। ਇਸ ਹਾਰ ਨਾਲ ਭਾਰਤੀ ਟੀਮ ਨੂੰ ਬਾਰਡਰ-ਗਾਵਸਕਰ ਟਰਾਫੀ ’ਚ 3-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਅਸਟਰੇਲੀਆ ਨੇ 10 ਸਾਲਾਂ ਬਾਅਦ ਇਸ ਸੀਰੀਜ਼ ’ਚ ਭਾਰਤ ਨੂੰ ਹਰਾਇਆ ਹੈ। ਇਸ ਤੋਂ ਪਹਿਲਾਂ ਕੰਗਾਰੂ ਟੀਮ ਨੇ 2014-15 ਦੇ ਸੀਜ਼ਨ ’ਚ ਐਮਐਸ ਧੋਨੀ ਦੀ ਕਪਤਾਨੀ ’ਚ ਟੀਮ ਇੰਡੀਆ ਤੋਂ ਸੀਰੀਜ਼ ਜਿੱਤੀ ਸੀ। ਮੈਚ ਦੇ ਤੀਜੇ ਦਿਨ ਐਤਵਾਰ ਨੂੰ ਭਾਰਤ ਨੇ ਅਸਟਰੇਲੀਆ ਨੂੰ ਜਿੱਤ ਲਈ 162 ਦੌੜਾਂ ਦਾ ਟੀਚਾ ਦਿੱਤਾ, ਜਿਸ ਨੂੰ ਅਸਟਰੇਲੀਆਈ ਟੀਮ ਨੇ ਦੂਜੀ ਪਾਰੀ ’ਚ 4 ਵਿਕਟਾਂ ਗੁਆ ਕੇ ਹਾਸਲ ਕਰ ਲਿਆ।

ਇਹ ਖਬਰ ਵੀ ਪੜ੍ਹੋ : Earthquake: ਦੇਸ਼ ਦੇ ਇਹ ਹਿੱਸੇ ‘ਚ ਸਵੇਰੇ-ਸਵੇਰੇ ਭੂਚਾਲ ਦੇ ਝਟਕੇ, ਸਹਿਮੇ ਲੋਕ

ਟਰੈਵਿਸ ਹੈੱਡ 34 ਤੇ ਬੀਓ ਵੈਬਸਟਰ 39 ਦੌੜਾਂ ਬਣਾ ਕੇ ਅਜੇਤੂ ਰਹੇ। ਇਨ੍ਹਾਂ ਦੋਵਾਂ ਤੋਂ ਇਲਾਵਾ ਉਸਮਾਨ ਖਵਾਜਾ ਨੇ 41 ਤੇ ਸੈਮ ਕੋਂਸਟਾਸ ਨੇ 22 ਦੌੜਾਂ ਬਣਾਈਆਂ। ਭਾਰਤ ਵੱਲੋਂ ਪ੍ਰਸਿੱਧ ਕ੍ਰਿਸ਼ਨਾ ਨੇ 3 ਵਿਕਟਾਂ ਲਈਆਂ। ਦਿਨ ਦੇ ਪਹਿਲੇ ਸੈਸ਼ਨ ’ਚ ਭਾਰਤੀ ਟੀਮ ਦੂਜੀ ਪਾਰੀ ’ਚ 157 ਦੌੜਾਂ ’ਤੇ ਆਲ ਆਊਟ ਹੋ ਗਈ ਸੀ। ਇਸ ਤੋਂ ਪਹਿਲਾਂ ਅਸਟਰੇਲੀਆ ਪਹਿਲੀ ਪਾਰੀ ’ਚ 181 ਦੌੜਾਂ ’ਤੇ ਆਲ ਆਊਟ ਹੋ ਗਈ ਸੀ, ਜਦਕਿ ਭਾਰਤ ਨੇ ਪਹਿਲੀ ਪਾਰੀ ’ਚ 185 ਦੌੜਾਂ ਬਣਾਈਆਂ ਸਨ। ਇਸ ਤਰ੍ਹਾਂ ਭਾਰਤ ਨੂੰ ਪਹਿਲੀ ਪਾਰੀ ’ਚ 4 ਦੌੜਾਂ ਦੀ ਬੜ੍ਹਤ ਮਿਲੀ ਸੀ। Border-Gavaskar Trophy

ਜੇਤੂ ਟਰਾਫੀ ਨਾਲ ਅਸਟਰੇਲੀਆਈ ਟੀਮ ਦੇ ਖਿਡਾਰੀ

ਭਾਰਤ-ਅਸਟਰੇਲੀਆ 5ਵੇਂ ਟੈਸਟ ਦਾ ਸਕੋਰ ਬੋਰਡ | Border-Gavaskar Trophy

ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦੀ ਦੌੜ ਤੋਂ ਬਾਹਰ, ਅਸਟਰੇਲੀਆ ਲਗਾਤਾਰ ਦੂਜੀ ਵਾਰ ਫਾਈਨਲ ’ਚ
ਇਸ ਹਾਰ ਤੋਂ ਬਾਅਦ ਭਾਰਤੀ ਟੀਮ (50.00 ਫੀਸਦੀ) ਅੰਕਾਂ ਨਾਲ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਮੌਜ਼ੂਦਾ ਚੱਕਰ ’ਚ ਫਾਈਨਲ ਦੀ ਦੌੜ ਤੋਂ ਬਾਹਰ ਹੋ ਗਈ ਹੈ, ਜਦੋਂ ਕਿ ਅਸਟਰੇਲੀਆ (63.73 ਫੀਸਦੀ) ਲਗਾਤਾਰ ਦੂਜੀ ਵਾਰ ਫਾਈਨਲ ’ਚ ਦਾਖਲ ਕੀਤਾ ਹੈ।

ਸਿਡਨੀ ਟੈਸਟ ਲਈ ਦੋਵੇਂ ਟੀਮਾਂ ਦੀ ਪਲੇਇੰਗ-11 | Border-Gavaskar Trophy

ਭਾਰਤ : ਜਸਪ੍ਰੀਤ ਬੁਮਰਾਹ (ਕਪਤਾਨ), ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਨਿਤੀਸ਼ ਕੁਮਾਰ ਰੈਡੀ, ਵਾਸ਼ਿੰਗਟਨ ਸੁੰਦਰ, ਮੁਹੰਮਦ ਸਿਰਾਜ ਤੇ ਪ੍ਰਸਿਧ ਕ੍ਰਿਸ਼ਨਾ।

ਅਸਟਰੇਲੀਆ : ਪੈਟ ਕੰਮਿਸ (ਕਪਤਾਨ), ਉਸਮਾਨ ਖਵਾਜਾ, ਸੈਮ ਕੋਨਸਟੈਨਸ, ਮਾਰਨਸ ਲੈਬੁਸ਼ਗਨ, ਸਟੀਵ ਸਮਿਥ, ਟਰੈਵਿਸ ਹੈਡ, ਬੀਓ ਵੈਬਸਟਰ, ਐਲੇਕਸ ਕੈਰੀ (ਵਿਕਟਕੀਪਰ), ਮਿਸ਼ੇਲ ਸਟਾਰਕ, ਨਾਥਨ ਲਿਓਨ, ਸਕਾਟ ਬੋਲੈਂਡ।

ਹਾਰ ਤੋਂ ਬਾਅਦ ਭਾਰਤੀ ਕਪਤਾਨ ਜਸਪ੍ਰੀਤ ਬੁਮਰਾਹ ਦਾ ਬਿਆਨ

ਇੱਥੇ ਗੇਂਦਬਾਜ਼ੀ ਨਾ ਕਰ ਸਕਣਾ ਨਿਰਾਸ਼ਾਜਨਕ ਹੈ। ਇੱਕ ਗੇਂਦਬਾਜ਼ ਘੱਟ ਸੀ। ਗੇਂਦਬਾਜ਼ਾਂ ਨੂੰ ਜ਼ਿਆਦਾ ਜ਼ਿੰਮੇਵਾਰੀ ਲੈਣੀ ਪਈ। ਅਜਿਹਾ ਨਹੀਂ ਹੋਇਆ ਕਿ ਅਸੀਂ ਮੈਚ ਇਕਤਰਫਾ ਹਾਰ ਗਏ। ਸਾਡੇ ਕੋਲ ਸਿੱਖਣ ਲਈ ਬਹੁਤ ਕੁਝ ਹੈ। ਟੈਸਟ ਕ੍ਰਿਕੇਟ ’ਚ ਤੁਹਾਨੂੰ ਸਥਿਤੀ ਦੇ ਹਿਸਾਬ ਨਾਲ ਖੇਡਣਾ ਪੈਂਦਾ ਹੈ। ਸਾਡੇ ਗਰੁੱਪ ’ਚ ਬਹੁਤ ਪ੍ਰਤਿਭਾ ਹੈ ਤੇ ਨੌਜਵਾਨ ਖਿਡਾਰੀ ਜੋਸ਼ ਨਾਲ ਭਰੇ ਹੋਏ ਹਨ। ਨੌਜਵਾਨਾਂ ਨੇ ਇਸ ਦੌਰੇ ਤੋਂ ਬਹੁਤ ਕੁਝ ਸਿੱਖਿਆ ਹੈ। ਅਸਟਰੇਲੀਆਈ ਟੀਮ ਨੂੰ ਵਧਾਈ। ਉਹ ਇਸ ਜਿੱਤ ਦੇ ਹੱਕਦਾਰ ਹਨ।

ਜਿੱਤ ਤੋਂ ਬਾਅਦ ਅਸਟਰੇਲੀਆਈ ਟੀਮ ਦੇ ਕਪਤਾਨ ਪੈਟ ਕੰਮਿਸ ਦਾ ਬਿਆਨ

ਇਹ ਬਹੁਤ ਵਧੀਆ ਲੜੀ ਸੀ। ਸਾਡੀ ਕੋਸ਼ਿਸ਼ ਭਾਰਤ ਨੂੰ ਘੱਟ ਤੋਂ ਘੱਟ ਸਕੋਰ ਤੱਕ ਸੀਮਤ ਕਰਨ ਦੀ ਸੀ ਕਿਉਂਕਿ ਵਿਕਟ ਕਾਫੀ ਮੁਸ਼ਕਲ ਸੀ। ਇਨ੍ਹਾਂ ਖਿਡਾਰੀਆਂ ਨਾਲ ਖੇਡਣਾ ਬਹੁਤ ਮਜ਼ੇਦਾਰ ਸੀ। ਜਿੱਤ ਦਾ ਸਿਹਰਾ ਸਾਰਿਆਂ ਨੂੰ ਜਾਂਦਾ ਹੈ, ਕਿਉਂਕਿ ਇਹ ਹਰ ਕਿਸੇ ਦੀ ਮਿਹਨਤ ਦਾ ਨਤੀਜਾ ਹੈ। 5 ਟੈਸਟ ਮੈਚਾਂ ਦੀ ਸੀਰੀਜ਼ ’ਚ 3 ਖਿਡਾਰੀਆਂ ਨੂੰ ਡੈਬਿਊ ਕਰਨ ਦਾ ਮੌਕਾ ਮਿਲਿਆ, ਕੁੱਲ ਮਿਲਾ ਕੇ ਇਸ ਸੀਰੀਜ਼ ਦਾ ਤਜਰਬਾ ਬਹੁਤ ਵਧੀਆ ਰਿਹਾ। ਇੱਥੇ ਖੇਡਣਾ ਹਮੇਸ਼ਾ ਖਾਸ ਰਿਹਾ ਹੈ। ਇਹ ਇੱਕ ਖਾਸ ਦਿਨ ਹੈ। ਇੱਥੇ ਖੇਡਣਾ ਸੁਹਾਵਣਾ ਹੈ।

LEAVE A REPLY

Please enter your comment!
Please enter your name here