2023-24 ਲਈ ਭਾਰਤ ਦੇ ਆਰਥਿਕ ਵਾਧੇ ਦਾ ਅਨੁਮਾਨ 6.3 ਫੀਸਦੀ ਹੋਇਆ : ਫਿਚ

Fitch

ਨਵੀਂ ਦਿੱਲੀ (ਏਜੰਸੀ)। ਫਿਚ ਰੇਟਿੰਗਸ ’ਚ ਭਾਰਤੀ ਅਰਥਵਿਵਸਥਾ ਦੀਆਂ ਗਤੀਵਿਧੀਆਂ ’ਚ ਪਹਿਲੀ ਤਿਮਾਹੀ ਦੀ ਤੇਜ਼ੀ ਸਬੰਧੀ 2023-24 ਲਈ ਦੇਸ਼ ਦੇ ਜੀਡੀਪੀ ’ਚ ਵਾਧੇ ਦੇ ਆਪਣੇ ਪਹਿਲੇ ਅਨੁਮਾਨ ’ਚ ਸੁਧਾਰ ਕਰਦਿਆਂ ਇਸ ਨੂੰ 6.3 ਫੀਸਦੀ ਕਰ ਦਿੱਤਾ ਹੈ। ਰੇਟਿੰਗ ਏਜੰਸੀ ਨੇ ਪਹਿਲਾਂ ਵਾਧਾ ਛੇ ਫੀਸਦੀ ਰਹਿਣ ਦਾ ਅੰਦਾਜ਼ਾ ਲਾਇਆ ਸੀ। ਭਾਰਤੀ ਅਰਥਵਿਵਸਥਾ ’ਚ 2022-23 ਦੌਰਾਨ 7.2 ਫੀਸਦੀ ਵਾਧਾ ਦਰਜ਼ ਕੀਤਾ ਗਿਆ ਸੀ ਜਦੋਂਕਿ 2021-22 ’ਚ ਵਾਧਾ 9.1 ਫੀਸਦੀ ਸੀ।

ਇਹ ਵੀ ਪੜ੍ਹੋ : ਔਰਤਾਂ ਲਈ ਆਈ ਵੱਡੀ ਖੁਸ਼ਖਬਰੀ, ਇਸ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ

ਹਾਲ ਹੀ ’ਚ ਜਾਰੀ ਸਰਕਾਰੀ ਅੰਕੜਿਆਂ ਅਨੁਸਾਰ, ਸਾਲ 2023 ਦੀ ਪਹਿਲੀ ਤਿਮਾਹੀ (ਜਨਵਰੀ-ਮਾਰਚ) ’ਚ ਭਾਰਤ ਦੀ ਜੀਡੀਪੀ ਵਾਧਾ 6.1 ਫੀਸਦੀ ਰਹੀ ਜੋ ਬਜ਼ਾਰ ਦੇ ਅੰਦਾਜ਼ਿਆਂ ਤੋਂ ਉੱਪਰ ਸੀ। ਏਜੰਸੀ ਅਨੁਸਾਰ, ਹਾਲ ਦੇ ਮਹੀਨਿਆਂ ਦੇ ਵਾਹਨ ਬਜ਼ਾਰ ਤੇ ਖਰੀਦਦਾਰੀ ਮੈਨੇਜਜ਼ਰਸ ਸਰਵੇ (ਪੀਐੱਮਆਈ) ਤੇ ਕਰਜ਼ ਚੁੱਕਣ ਦੇ ਅੰਕੜਿਆਂ ’ਚ ਭਾਰਤ ਦੀਆਂ ਆਰਥਿਕ ਗਤੀਵਿਧੀਆਂ ’ਚ ਮਜ਼ਬੂਤੀ ਦੇ ਸੰਕੇਤ ਮਿਲੇ ਹਨ। ਫਿਚ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਵੱਡੇ ਤੌਰ ’ਤੇ ਮਜ਼ਬੂਤੀ ਦਿਖਾ ਰਹੀ ਹੈ, ਅਸੀਂ ਮਾਰਚ 2024 ’ਚ ਸਮਾਪਤ ਹੋਣ ਵਾਲੇ ਵਿੱਤੀ ਸਾਲ ਲਈ ਵਾਧੇ ਦੇ ਅਨੁਮਾਨ ਨੂੰ 0.3 ਅੰਕ ਵਧਾ ਕੇ 6.3 ਫੀਸਦੀ ਕਰ ਦਿੱਤਾ ਹੈ।