ਭਾਰਤ ਦਾ ਕੂਟਨੀਤਿਕ ਪੱਲੜਾ ਭਾਰੀ
ਆਖ਼ਰ ਅਮਰੀਕਾ ਨੇ ਪਾਕਿਸਤਾਨ ਸਬੰਧੀ ਆਪਣੀ ਵਿਦੇਸ਼ ਨੀਤੀ ’ਚ ਵੱਡਾ ਮੋੜ ਕੱਟਿਆ ਹੈ ਰਾਸ਼ਟਰਪਤੀ ਜੋ ਬਾਇਡੇਨ ਨੇ ਪਾਕਿਸਤਾਨ ਨੂੰ ਸਭ ਤੋਂ ਖਤਰਨਾਕ ਮੁਲਕ ਕਰਾਰ ਦਿੱਤਾ ਜਿੱਥੇ ਪਰਮਾਣੂ ਹਥਿਆਰ ਬਿਨਾਂ ਕਿਸੇ ਨਿਗਰਾਨੀ ਦੇ ਹਨ ਅਮਰੀਕਾ ਦੇ ਰਾਸ਼ਟਰਪਤੀ ਦੇ ਇਸ ਬਿਆਨ ਨੂੰ ਸਾਧਾਰਨ ਨਹੀਂ ਮੰਨਿਆ ਜਾ ਸਕਦਾ ਅਸਲ ’ਚ ਅਮਰੀਕਾ ਨੂੰ ਭਾਰਤ ਦੀ ਮਜ਼ਬੂਤ ਸਥਿਤੀ ਨਾਲ ਏਸ਼ੀਆ ’ਚ ਆਪਣੇ ਘਾਟੇ ਦਾ ਅਹਿਸਾਸ ਹੋਇਆ ਹੈ
ਪਿਛਲੇ ਦਿਨੀਂ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਪੱਛਮੀ ਮੁਲਕਾਂ ਤੇ ਰੂਸ ਦੇ ਪ੍ਰਸੰਗ ’ਚ ਜੋ ਬਿਆਨ ਦਿੱਤਾ ਸੀ ਉਸ ਨੇ ਅਮਰੀਕਾ ਸਮੇਤ ਉਸ ਦੇ ਸਹਿਯੋਗੀ ਪੱਛਮੀ ਮੁਲਕਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ ਜੈਸ਼ੰਕਰ ਦਾ ਬਿਆਨ ਬਿਆਨਘੱਟ ਸਗੋਂ ਅਮਰੀਕਾ ਤੇ ਉਸ ਦੇ ਸਹਿਯੋਗੀ ਮੁਲਕਾਂ ਤੋਂ ਜਵਾਬ ਜ਼ਿਆਦਾ ਮੰਗ ਰਿਹਾ ਸੀ ਜਿਸ ਤੋਂ ਸੰਕੇਤ ਮਿਲ ਰਿਹਾ ਸੀ ਅਮਰੀਕਾ ਤੇ ਪੱਛਮੀ ਦੇਸ਼ ਮੁਸ਼ਕਲ ’ਚ ਫਸ ਗਏ ਹਨ ਤੇ ਹੁਣ ਉਹਨਾਂ ਨੂੰ ਸਪੱਸ਼ਟੀਕਰਨ ਦੇਣਾ ਹੀ ਪਵੇਗਾ ਜੈਸ਼ੰਕਰ ਨੇ ਬੜੇ ਸਪੱਸ਼ਟ ਸ਼ਬਦਾਂ ’ਚ ਕਿਹਾ ਸੀ ਕਿ ਅਮਰੀਕਾ ਤੇ ਪੱਛਮੀ ਮੁਲਕਾਂ ਨੇ ਭਾਰਤ ਦੇ ਇੱਕ ਗੁਆਂਢੀ ਮੁਲਕ, ਜਿੱਥੇ ਤਾਨਾਸ਼ਾਹੀ ਫੌਜੀ ਹਕੂਮਤ ਰਹੀ, ਦੀ ਹਮਾਇਤ ਕੀਤੀ ਸੀ
ਜਿਸ ਕਾਰਨ ਰੂਸ ਭਾਰਤ ਦਾ ਸਹਾਰਾ ਬਣਿਆ ਜੈਸ਼ੰਕਰ ਦੇ ਇਸ ਬਿਆਨ ਨੇ ਅਮਰੀਕਾ ਨੂੰ ਭਾਜੜ ਪਾ ਦਿੱਤੀ ਸੀ ਕਿ ਭਾਰਤ ਉਸ (ਅਮਰੀਕਾ) ਦੇ ਹੱਥੋਂ ਗਿਆ ਅਮਰੀਕਾ ਨੇ ਸਥਿਤੀ ਨੂੰ ਤੁਰੰਤ ਸੰਭਾਲਦਿਆਂ ਅਸਿੱਧੇ ਰੂਪ ’ਚ ਇਹ ਕਹਿ ਕੇ ਸਪੱਸ਼ਟੀਕਰਨ ਦਿੱਤਾ ਕਿ ਪਾਕਿਸਤਾਨ ਖਤਰਨਾਕ ਦੇਸ਼ ਹੈ ਅਸਲ ’ਚ ਭਾਰਤੀ ਵਿਦੇਸ਼ ਮੰਤਰੀ ਦਾ ਬਿਆਨ ਇੰਨਾ ਸਪੱਸ਼ਟ ਤੇ ਮਜ਼ਬੂਤ ਸੀ ਕਿ ਅਮਰੀਕਾ ਨੂੰ ਬੀਤੇ ਦੀਆਂ ਗਲਤੀਆਂ ਦਾ ਇੱਕ ਝਟਕੇ ਨਾਲ ਅਹਿਸਾਸ ਹੋਇਆ ਇਸ ਘਟਨਾਚੱਕਰ ਨੇ ਦਰਸਾ ਦਿੱਤਾ ਹੈ ਕਿ ਦੁਨੀਆ ’ਚ ਭਾਰਤ ਨੇ ਆਪਣਾ ਮਜ਼ਬੂਤ ਸਥਾਨ ਬਣਾ ਲਿਆ ਹੈ ਤੇ ਭਾਰਤ ਦੇ ਬਿਨਾਂ ਕਿਸੇ ਵੀ ਮਹਾਂਸ਼ਕਤੀ ਦਾ ਗੁਜ਼ਾਰਾ ਨਹੀਂ ਹੈ
ਇਹ ਗੱਲ ਵੀ ਸਾਬਤ ਹੋ ਗਈ ਹੈ ਕਿ ਜੇਕਰ ਭਾਰਤ ਮਜ਼ਬੂਤੀ ਨਾਲ ਆਪਣਾ ਪੱਖ ਰੱਖੇਗਾ ਤਾਂ ਕੋਈ ਵੀ ਮੁਲਕ ਉਸ ਦੀ ਅਵਾਜ਼ ਨੂੰ ਅਣਸੁਣਿਆ ਨਹੀਂ ਕਰ ਸਕਦਾ ਇਸ ਘਟਨਾ ਨੇ ਇਹ ਵੀ ਆਸ ਬੰਨ੍ਹਾਈ ਹੈ ਕਿ ਅੱਤਵਾਦ ਬਾਰੇ ਦੋਗਲੇ ਮਾਪਦੰਡ ਅਪਣਾਉਣ ਵਾਲੇ ਦੇਸ਼ਾਂ ਨੂੰ ਰੋਕਿਆ ਵੀ ਜਾ ਸਕਦਾ ਹੈ ਬਿਨਾਂ ਸ਼ੱਕ ਵਿਦੇਸ਼ ਮੰਤਰੀ ਜੈਸ਼ੰਕਰ ਨੇ ਇਸ ਮਾਮਲੇ ’ਚ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਹੈ ਜੇਕਰ ਭਾਰਤ ਇਸੇ ਤਰ੍ਹਾਂ ਮਜ਼ਬੂਤੀ ਨਾਲ ਮਹਾਂਸ਼ਕਤੀਆਂ ਨਾਲ ਦਲੀਲ ਤੇ ਵਿਵੇਕ ਨਾ ਗੱਲ ਕਰਨ ਦੀ ਹਿੰਮਤ ਰੱਖੇਗਾ ਤਾਂ ਅੱਤਵਾਦ ਵਰਗੇ ਮੁੱਦੇ ’ਤੇ ਦੂਹਰੀ ਖੇਡ ਖੇਡਣ ਵਾਲੇ ਮੁਲਕ ਸੋਚ ਕੇ ਕਦਮ ਚੁੱਕਣਗੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ