IND Vs SL: ਭਾਰਤੀ ਸ਼ੇਰ ਤੀਜੇ ਮੈਚ ’ਚ ਵੀ ਹੋਏ ਢੇਰ, 27 ਸਾਲਾਂ ਬਾਅਦ ਸ੍ਰੀਲੰਕਾ ਨੇ ਜਿੱਤੀ ਲੜੀ

IND Vs SL
IND Vs SL: ਭਾਰਤੀ ਸ਼ੇਰ ਤੀਜੇ ਮੈਚ ’ਚ ਵੀ ਹੋਏ ਢੇਰ, 27 ਸਾਲਾਂ ਬਾਅਦ ਸ੍ਰੀਲੰਕਾ ਨੇ ਜਿੱਤੀ ਲੜੀ

ਤੀਜਾ ਵਨਡੇ 110 ਦੌੜਾਂ ਨਾਲ ਹਾਰਿਆ ਭਾਰਤ

ਕੋਲੰਬੋ। IND Vs SL: ਟੀ-ਟਵੰਟੀ ਲੜੀ ਜਿੱਤਣ ਤੋਂ ਬਾਅਦ ਭਾਰਤ ਵਨਡੇ ਸੀਰੀਜ਼ ਹਾਰ ਗਿਆ। ਸ੍ਰੀਲੰਕਾ ਨੇ 27 ਸਾਲਾਂ ਬਾਅਦ ਭਾਰਤ ਨੂੰ ਵਨਡੇ ਸਰੀਜ਼ ’ਚ ਹਰਾਇਆ। ਸ੍ਰੀਲੰਕਾ ਦੇ ਗੇਂਦਬਾਜ਼ਾਂ ਅੱਗੇ ਭਾਰਤ ਸ਼ੇਰ ਢਹਿ ਢੇਰੀ ਹੋ ਗਏ। ਭਾਰਤ ਤਿੰਨ ਮੈਚਾਂ ਦੀ ਸੀਰੀਜ਼ 2-0 ਨਾਲ ਹਾਰ ਗਿਆ। ਪਹਿਲਾ ਮੈਚ ਟਾਈ ਹੋ ਗਿਆ ਸੀ।

ਇਹ ਵੀ ਪੜ੍ਹੋ: Benefit Of Bima : ਸੱਪ ਦੇ ਡੰਗਣ ਨਾਲ ਹੋਈ ਸੀ ਔਰਤ ਦੀ ਮੌਤ, ਪੰਜਾਬ ਗ੍ਰਾਮੀਣ ਬੈਂਕ ਨੇ ਪੀੜ੍ਹਤ ਪਰਿਵਾਰ ਨੂੰ ਦਿੱਤਾ ਚ…

ਸ਼੍ਰੀਲੰਕਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ 7 ਵਿਕਟਾਂ ਗੁਆ ਕੇ 248 ਦੌੜਾਂ ਬਣਾਈਆਂ। ਜਵਾਬ ’ਚ ਭਾਰਤੀ ਟੀਮ 26.1 ਓਵਰਾਂ ‘ਚ 138 ਦੌੜਾਂ ‘ਤੇ ਸਿਮਟ ਗਈ। ਭਾਰਤ ਵੱਲੋਂ ਕਪਤਾਨ ਰੋਹਿਤ ਸ਼ਰਮਾ ਨੇ 35 ਦੌੜਾਂ ਅਤੇ ਵਾਸ਼ਿੰਟਨ ਸ਼ੁੰਦਰ 30 ਨੇ ਥੋੜ੍ਹਾ ਸੰਘਰਸ਼ ਜ਼ਰੂਰ ਕੀਤਾ। ਇਹਨਾਂ ਦੋਵਾਂ ਬੱਲੇਬਾਜ਼ਾਂ ਤੋਂ ਇਲਾਵਾ ਕੋਈ ਵੀ ਭਾਰਤੀ ਬੱਲੇਬਾਜ਼ ਸ੍ਰੀਲੰਕਾ ਦੇ ਗੇਂਦਬਾਜ਼ਾਂ ਅੱਗੇ ਟਿਕ ਨਹੀਂ ਸਕੇ। ਭਾਰਤੀ ਬੱਲੇਬਾਜ਼ਾਂ ਵੱਲੋਂ ਰੋਹਿਤ ਸ਼ਰਮਾ 35 ਦੌੜਾਂ, ਸੁੱਭਮਨ ਗਿੱਲ 6, ਵਿਰਾਟ ਕੋਹਲੀ 20, ਰਿਸ਼ਭ ਪੰਤ 5 , ਸ੍ਰੇਅਸ ਅਈਅਰ 8, ਅਕਸਰ ਪਟੇਲ 2, ਰਿਆਨ ਪਰਾਗ 15, ਸਿਵਮ ਦੂਬੇ 9, ਵਾਸ਼ਿੰਟਨ ਸ਼ੁੰਦਰ 30 , ਕੁਲਦੀਪ ਯਾਦਵ 6 ਦੌੜਾ ਅਤੇ ਮੁਹੰਮਦ ਸਿਰਾਜ ਬਿਨਾ ਕੋਈ ਦੌੜ ਬਣਾਏ ਨਾਬਾਦ ਰਹੇ। ਸ੍ਰੀਲੰਕਾ ਵੱਲੋਂ ਡੁਨਿਥ ਵੇਲਾਲੇਜ ਨੇ 5 ਵਿਕਟਾਂ ਲਈਆਂ। ਜੈਫਰੀ ਵਾਂਡਰਸੇ ਅਤੇ ਮਹਿਸ਼ ਟਿਕਸ਼ਾਨਾ ਨੇ 2-2 ਵਿਕਟਾਂ ਹਾਸਲ ਕੀਤੀਆਂ।

ਸ੍ਰੀਲੰਕਾ ਨੇ ਭਾਰਤ ਨੂੰ ਦਿੱਤਾ ਸੀ 249 ਦੌੜਾਂ ਦਾ ਟੀਚਾ | IND Vs SL

ਸ੍ਰੀਲੰਕਾ ਵੱਲੋਂ ਅਵਿਸ਼ਕਾ ਫਰਨਾਂਡੋ ਨੇ 96, ਕੁਸਲ ਮੈਂਡਿਸ ਨੇ 59 ਅਤੇ ਪਥੁਮ ਨਿਸਾਂਕਾ ਨੇ 45 ਦੌੜਾਂ ਬਣਾਈਆਂ। ਭਾਰਤ ਲਈ ਡੈਬਿਊ ਕਰ ਰਹੇ ਰਿਆਨ ਪਰਾਗ ਨੇ 3 ਵਿਕਟਾਂ ਲਈਆਂ। ਬੱਲੇਬਾਜ਼ੀ ਵਿੱਚ ਰੋਹਿਤ ਸ਼ਰਮਾ ਨੇ 35 ਦੌੜਾਂ, ਵਾਸ਼ਿੰਗਟਨ ਸੁੰਦਰ ਨੇ 30 ਦੌੜਾਂ, ਵਿਰਾਟ ਕੋਹਲੀ ਨੇ 20 ਦੌੜਾਂ ਅਤੇ ਰਿਆਨ ਪਰਾਗ ਨੇ 15 ਦੌੜਾਂ ਬਣਾਈਆਂ। ਸ੍ਰੀਲੰਕਾ ਵੱਲੋਂ ਡੁਨਿਥ ਵੇਲਾਲੇਜ ਨੇ 5 ਵਿਕਟਾਂ ਲਈਆਂ। ਜੈਫਰੀ ਵਾਂਡਰਸੇ ਅਤੇ ਮਹਿਸ਼ ਟਿਕਸ਼ਾਨਾ ਨੇ 2-2 ਵਿਕਟਾਂ ਹਾਸਲ ਕੀਤੀਆਂ। IND Vs SL

ਸ਼੍ਰੀਲੰਕਾ ਨੇ ਆਖਰੀ ਵਾਰ 1997 ‘ਚ ਭਾਰਤ ਨੂੰ ਵਨਡੇ ਸੀਰੀਜ਼ ‘ਚ ਹਰਾਇਆ ਸੀ। ਫਿਰ ਟੀਮ ਨੇ 4 ਵਨਡੇ ਸੀਰੀਜ਼ 3-0 ਨਾਲ ਜਿੱਤੀ। ਇਸ ਤੋਂ ਬਾਅਦ ਦੋਹਾਂ ਨੇ 2 ਤੋਂ ਜ਼ਿਆਦਾ ਮੈਚਾਂ ਦੀ 11 ਵਨਡੇ ਸੀਰੀਜ਼ ਖੇਡੀ, ਭਾਰਤ ਨੇ ਇਨ੍ਹਾਂ ਸਾਰੀਆਂ ‘ਚ ਜਿੱਤ ਦਰਜ ਕੀਤੀ। ਸ਼੍ਰੀਲੰਕਾ ਨੇ ਹੁਣ 3 ਵਨਡੇ ਸੀਰੀਜ਼ 2-0 ਨਾਲ ਜਿੱਤ ਲਈ ਹੈ। ਪਹਿਲਾ ਵਨਡੇ ਟਾਈ ਰਿਹਾ, ਬਾਕੀ 2 ਘਰੇਲੂ ਟੀਮ ਨੇ ਜਿੱਤੀ।