ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home ਇੱਕ ਨਜ਼ਰ ਗਰੈਂਡ ਸਲੇਮ ਫਰ...

    ਗਰੈਂਡ ਸਲੇਮ ਫਰੈਂਚ ਓਪਨ ’ਚ ਭਾਰਤ ਦੀ ਚੁਣੌਤੀ ਸਮਾਪਤ

    ਸਾਲ ਦੇ ਦੂਜੇ ਗਰੈਂਡ ਸਲੇਮ ਫਰੈਂਚ ਓਪਨ ਦੇ ਕੁਆਲੀਫਾੲਅਰਸ ’ਚ ਭਾਰਤ ਦੀ ਚੁਣੌਤੀ ਸਮਾਪਤ

    ਪੈਰਿਸ। ਸੁਮਿਤ ਨਾਗਲ, ਰਾਮ ਕੁਮਾਰ ਰਾਮਨਾਥਨ ਤੇ ਅੰਕਿਤਾ ਰੈਨਾ ਦੀ ਹਾਰ ਦੇ ਨਾਲ ਸਾਲ ਦੇ ਦੂਜੇ ਗਰੈਂਡ ਸਲੇਮ ਫਰੈਂਚ ਓਪਨ ਦੇ ਕੁਆਲੀਫਾੲਅਰਸ ’ਚ ਭਾਰਤ ਦੀ ਚੁਣੌਤੀ ਸਮਾਪਤ ਹੋ ਗਈ । 27ਵੀਂ ਸੀਡ ਨਾਗਲ ਨੂੰ ਚਿਲੀ ਦੇ ਅਲੇਜਾਂਦ੍ਰੋ ਤਾਬੀਲੋ ਦੇ ਹੱਥੋਂ ਬੁੱਧਵਾਰ ਨੂੰ 3-6, 3-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

    ਜਦੋਂਕਿ ਰਾਮਨਾਥਨ ਨੂੰ ਏਸ਼ਿਆਈ ਖੇਡਾਂ ਦੇ ਚੈਂਪੀਅਨ ਡੈਨਿਸ ਇਸਤੋਮਿਨ ਤੋਂ ਇੱਕ ਘੰਟੇ ਪੰਜ ਮਿੰਟਾਂ ’ਚ 1-6, 2-6 ਨਾਲ ਇੱਕਪਾਸੜ ਹਾਰ ਝੱਲਣੀ ਪਈ। ਅੰਕਿਤਾ ਰੈਨਾ ਨੂੰ 17ਵੀਂ ਸੀਡ ਬੈਲਜੀਅਮ ਦੀ ਗ੍ਰੀਟ ਮਿਨੇਨ ਨੇ ਆਸਾਨੀ ਨਾਲ 6-2, 6-0 ਨਾਲ ਹਰਾ ਦਿੱਤਾ ਇਸ ਤੋਂ ਪਹਿਲਾਂ ਪ੍ਰਜਨੇਸ਼ ਗੁਣੇਸ਼ਵਰਨ ਪਹਿਲੇ ਰਾਊਂਡ ’ਚ ਜਰਮਨੀ ਦੇ ਆਸਕਰ ਓਟੀ ਤੋਂ 2-6, 2-6 ਨਾਲ ਹਾਰ ਗਏ ਸਨ ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।