ਸਾਡੇ ਨਾਲ ਸ਼ਾਮਲ

Follow us

18.3 C
Chandigarh
Thursday, February 26, 2026
More
    Home Breaking News SCO ’ਚ ਅੱਤਵਾਦ...

    SCO ’ਚ ਅੱਤਵਾਦ ਵਿਰੁੱਧ ਭਾਰਤ ਦੀ ਵੱਡੀ ਜਿੱਤ, ਪਾਕਿਸਤਾਨੀ PM ਦੀ ਮੌਜ਼ੂਦਗੀ ’ਚ ਪਹਿਲਗਾਮ ਹਮਲੇ ਦੀ ਨਿੰਦਾ

    SCO Summit 2025
    SCO ’ਚ ਅੱਤਵਾਦ ਵਿਰੁੱਧ ਭਾਰਤ ਦੀ ਵੱਡੀ ਜਿੱਤ, ਪਾਕਿਸਤਾਨੀ PM ਦੀ ਮੌਜ਼ੂਦਗੀ ’ਚ ਪਹਿਲਗਾਮ ਹਮਲੇ ਦੀ ਨਿੰਦਾ

    ਬੀਜਿੰਗ (ਏਜੰਸੀ)। ਚੀਨ ’ਚ ਐਸਸੀਓ ਸੰਮੇਲਨ ਦੇ ਦੂਜੇ ਦਿਨ ਭਾਰਤ ਨੂੰ ਵੱਡੀ ਸਫਲਤਾ ਮਿਲੀ ਹੈ। ਐਲਾਨਨਾਮੇ ’ਚ ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਗਈ ਹੈ। ਇਸ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਵੀ ਮੌਜੂਦ ਸਨ। ਐਲਾਨਨਾਮੇ ’ਚ ਕਿਹਾ ਗਿਆ ਹੈ ਕਿ ਅਪਰਾਧੀਆਂ, ਪ੍ਰਬੰਧਕਾਂ ਤੇ ਉਨ੍ਹਾਂ ਦਾ ਸਮਰਥਨ ਕਰਨ ਵਾਲਿਆਂ ਨੂੰ ਸਜ਼ਾ ਦੇਣਾ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜੂਨ ’ਚ ਰੱਖਿਆ ਮੰਤਰੀਆਂ ਦੀ ਮੀਟਿੰਗ ਦੌਰਾਨ, ਐਸਸੀਓ ਐਲਾਨਨਾਮੇ ’ਚ ਪਹਿਲਗਾਮ ਹਮਲੇ ਦਾ ਜ਼ਿਕਰ ਵੀ ਨਹੀਂ ਕੀਤਾ ਗਿਆ ਸੀ। ਭਾਰਤ ਨੇ ਇਸ ’ਤੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਸੀ। ਇਸ ’ਤੇ ਦਸਤਖਤ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ।

    ਇਹ ਖਬਰ ਵੀ ਪੜ੍ਹੋ : Rain Alert: ਹੜ੍ਹਾਂ ਦੌਰਾਨ ਮੌਸਮ ਵਿਭਾਗ ਦਾ ਇੱਕ ਹੋਰ ਅਲਰਟ, ਐਨੇ ਦਿਨ ਪਵੇਗਾ ਭਾਰੀ ਮੀਂਹ, ਸਕੂਲ ਕਾਲਜ ਬੰਦ

    ਮੋਦੀ ਨੇ ਕਿਹਾ, ਕੁਝ ਦੇਸ਼ਾਂ ਨੂੰ ਅੱਤਵਾਦ ਦਾ ਖੁੱਲ੍ਹ ਕੇ ਸਮਰਥਨ ਕਰਨ ਦੀ ਇਜਾਜ਼ਤ ਕਿਉਂ?

    ਇਸ ਤੋਂ ਪਹਿਲਾਂ, ਪੀਐਮ ਨਰਿੰਦਰ ਮੋਦੀ ਨੇ ਆਪਣੀ ਚੀਨ ਫੇਰੀ ਦੇ ਆਖਰੀ ਦਿਨ ਐਸਸੀਓ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਦੌਰਾਨ, ਉਨ੍ਹਾਂ ਨੇ ਅੱਤਵਾਦ ਨੂੰ ਦੁਨੀਆ ਲਈ ਖ਼ਤਰਾ ਕਿਹਾ। ਪਹਿਲਗਾਮ ਹਮਲੇ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਇਸਨੂੰ ਅੱਤਵਾਦ ਦਾ ਸਭ ਤੋਂ ਭੈੜਾ ਰੂਪ ਦੱਸਿਆ। ਮੋਦੀ ਨੇ ਕਿਹਾ ਕਿ ਭਾਰਤ ਪਿਛਲੇ ਚਾਰ ਦਹਾਕਿਆਂ ਤੋਂ ਅੱਤਵਾਦ ਦਾ ਸਾਹਮਣਾ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਸਵਾਲ ਉਠਾਇਆ ਕਿ ਕੁਝ ਦੇਸ਼ਾਂ ਵੱਲੋਂ ਅੱਤਵਾਦ ਨੂੰ ਖੁੱਲ੍ਹ ਕੇ ਸਮਰਥਨ ਕਿਵੇਂ ਸਵੀਕਾਰ ਕੀਤਾ ਜਾ ਰਿਹਾ ਹੈ।