ਭਾਰਤ ਦੀ ਅਫ਼ਗਾਨਿਸਤਾਨ ਕੂਟਨੀਤੀ

India Afghanistan Relations
ਭਾਰਤ ਦੀ ਅਫ਼ਗਾਨਿਸਤਾਨ ਕੂਟਨੀਤੀ

India Afghanistan Relations: ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਤਰੀ ਅਤੇ ਤਾਲਿਬਾਨ ਦੇ ਵਿਦੇਸ਼ ਮੰਤਰੀ ਆਮਿਰ ਖਾਨ ਮੁਤਾਕੀ ਦੀ ਮੁਲਾਕਾਤ ਨੇ ਸਭ ਦਾ ਧਿਆਨ ਖਿੱਚਿਆ ਹੈ ਭਾਵੇਂ ਇਹ ਅਜੇ ਸ਼ੁਰੂਆਤ ਹੈ ਪਰ ਇਸ ਨੂੰ ਜੀਓ ਪਾਲਟਿਕਸ ਦੇ ਨਜ਼ਰੀਏ ਤੋਂ ਅਹਿਮ ਘਟਨਾ ਮੰਨਿਆ ਜਾ ਰਿਹਾ ਹੈ ਤਾਲਿਬਾਨ ਸਰਕਾਰ ਨੂੰ ਮਾਨਤਾ ਨਾ ਦੇਣ ਦੇ ਬਾਵਜ਼ੂਦ ਭਾਰਤ ਲਈ ਇੱਥੇ ਸਰਗਰਮੀ ਵਧਾਉਣਾ ਜ਼ਰੂਰੀ ਹੀ ਸੀ ਭਾਰਤ ਨੇ ਤਾਲਿਬਾਨ ਸਰਕਾਰ ਨਾਲ ਸਬੰਧ ਵਧਾ ਕੇ ਇਸ ਮੁਲਕ ’ਚ ਆਪਣੀ ਅਹਿਮੀਅਤ ਕਾਇਮ ਕਰਨ ਦੀ ਸ਼ੁਰੂਆਤ ਕਰ ਲਈ ਹੈ ਅਫ਼ਗਾਨਿਸਤਾਨ ਰਾਹੀਂ ਭਾਰਤ ਨੇ ਪਾਕਿਸਤਾਨ ਦੇ ਨਾਲ-ਨਾਲ ਚੀਨ ਨੂੰ ਵੀ ਸਾਧਣ ਦਾ ਦਾਅ ਖੇਡ ਲਿਆ ਹੈ।

ਇਹ ਖਬਰ ਵੀ ਪੜ੍ਹੋ : Lohri | ਪੂਜਨੀਕ ਗੁਰੂ ਜੀ ਨੇ ਦੱਸਿਆ ਲੋਹੜੀ ਮਨਾਉਣ ਦਾ ਤਰੀਕਾ

ਅਫ਼ਗਾਨਿਸਤਾਨ ’ਚ ਤਾਲਿਬਾਨਾਂ ਦੀ ਵਾਪਸੀ ਵੇਲੇ ਪਾਕਿਸਤਾਨ ਬਾਗੋ-ਬਾਗ ਸੀ ਪਰ ਹੁਣ ਇਨ੍ਹਾਂ ਦੋਵਾਂ ਦੇ ਸਬੰਧ ਬੁਰੀ ਤਰ੍ਹਾਂ ਵਿਗੜ ਗਏ ਹਨ ਤੇ ਇੱਕ-ਦੂਜੇ ’ਤੇ ਹਮਲੇ ਕਰ ਰਹੇ ਹਨ ਚੀਨ ਵੀ ਅਫ਼ਗਾਨਿਸਤਾਨ ’ਚ ਪੈਰ ਜਮਾ ਰਿਹਾ ਸੀ ਤਖਤਾਪਲਟ ਤੋਂ ਪਹਿਲਾਂ ਭਾਰਤ ਦੇ ਅਸ਼ਰਫ ਗਨੀ ਸਰਕਾਰ ਨਾਲ ਬੜੇ ਚੰਗੇ ਸਬੰਧ ਸਨ ਅਫ਼ਗਾਨਿਸਤਾਨ ਦੀ ਸੰਸਦ ਦੀ ਇਮਾਰਤ ਦਾ ਨਿਰਮਾਣ ਭਾਰਤ ਨੇ ਕਰਵਾਇਆ ਹੈ ਇਸ ਤੋਂ ਇਲਾਵਾ ਸੜਕਾਂ, ਪੁਲਾਂ ਸਮੇਤ ਬੁਨਿਆਦੀ ਢਾਂਚੇ ਦੇ ਵਿਕਾਸ ’ਚ ਭਾਰਤ ਦਾ ਭਾਰੀ ਯੋਗਦਾਨ ਹੈ ਤਾਲਿਬਾਨਾਂ ਦੀ ਵਾਪਸੀ ਨਾਲ ਭਾਰਤ ਇੱਕ ਤਰ੍ਹਾਂ ਦਾ ਇਸ ਮੁਲਕ ਤੋਂ ਬਾਹਰ ਹੋ ਗਿਆ ਸੀ ਹੁਣ ਨਵੇਂ ਹਾਲਾਤਾਂ ’ਚ ਭਾਰਤ ਨੇ ਫਿਰ ਆਪਣਾ ਪ੍ਰਭਾਵ ਕਾਇਮ ਕਰਨ ਲਈ ਆਪਣੇ ਕਦਮ ਅੱਗੇ ਵਧਾ ਲਏ ਹਨ ਬੰਗਲਾਦੇਸ਼ ’ਚ ਤਖਤਾਪਲਟ ਕਾਰਨ ਇੱਕ ਗੁਆਂਢੀ ਗੁਆ ਚੁੱਕੇ ਭਾਰਤ ਲਈ ਅਫ਼ਗਾਨਿਸਤਾਨ ’ਚ ਵਾਪਸੀ ਚੰਗੀ ਸ਼ੁਰੂਆਤ ਹੈ। India Afghanistan Relations

LEAVE A REPLY

Please enter your comment!
Please enter your name here