ਭਾਰਤ ਦੀ ਅਫ਼ਗਾਨ ਨੀਤੀ: ਬਦਲਾਅ ਦੀ ਵਜ੍ਹਾ
ਪਿਛਲੇ ਦਿਨੀਂ ਤਜਾਕਿਸਤਾਨ ’ਚ ਹੋਇਆ ਹਾਰਟ ਆਫ਼ ਏਸ਼ੀਆ ਦਾ ਮੰਤਰੀ ਪੱਧਰੀ ਸੰਮੇਲਨ ਕਈ ਮਾਇਨਿਆਂ ’ਚ ਮਹੱਤਵਪੂਰਨ ਰਿਹਾ ਸੰਮੇਲਨ ’ਚ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ‘ਦੋਹਰੀ ਸ਼ਾਂਤੀ’ ਦੇ ਸਿਧਾਂਤ ਦੀ ਹਮਾਇਤ ਕਰਦਿਆਂ ਕਿਹਾ ਕਿ ਅਫ਼ਗਾਨਿਸਤਾਨ ’ਚ ਸ਼ਾਂਤੀ ਲਈ ਨਾ ਸਿਰਫ਼ ਅਫ਼ਗਾਨਿਸਤਾਨ ਦੇ ਅੰਦਰ ਸਗੋਂ ਇਸ ਦੇ ਆਸ-ਪਾਸ ਦੇ ਖੇਤਰਾਂ ’ਚ ਸ਼ਾਂਤੀ ਹੋਣਾ ਜ਼ਰੂਰੀ ਹੈ ਇਹ ਪਹਿਲਾ ਮੌਕਾ ਹੈ, ਜਦੋਂਕਿ ਭਾਰਤ ਨੇ ਅਫ਼ਗਾਨਿਸਤਾਨ ਦੀ ਸ਼ਾਂਤੀ ਪ੍ਰਕਿਰਿਆ ਲਈ ਹੋਈ ਗੱਲਬਾਤ ’ਚ ਪ੍ਰਤੱਖ ਤੌਰ ’ਤੇ ਹਿੱਸਾ ਲਿਆ ਹੈ ਇਸ ਤੋਂ ਪਹਿਲਾਂ ਉਹ ਗੱਲਬਾਤ ਤੋਂ ਦੂਰ ਰਹਿ ਕੇ ਸਿਰਫ਼ ਸ਼ਾਂਤੀ ਪ੍ਰਕਿਰਿਆ ’ਤੇ ਨਿਗ੍ਹਾ ਰੱਖਣ ਦੀ ਨੀਤੀ ’ਤੇ ਚੱਲਦਾ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮੇਂ ’ਚ ਜਦੋਂ ਤਾਲੀਬਾਨ ਨਾਲ ਸ਼ਾਂਤੀ ਸਮਝੌਤਾ ਹੋਇਆ ਉਸ ਸਮੇਂ ਸਮਝੌਤੇ ’ਚ ਪਾਕਿਸਤਾਨ ਤਾਂ ਸ਼ਾਮਲ ਸੀ ਪਰ ਭਾਰਤ ਨੂੰ ਇਸ ਤੋਂ ਦੂਰ ਰੱਖਿਆ ਗਿਆ ਸੀ
ਕੰਧਾਰ ਜਹਾਜ਼ ਅਗਵਾ ਕਾਂਡ ’ਚ ਤਾਲੀਬਾਨ ਦੀ ਭੂਮਿਕਾ ਸਬੰਧੀ ਭਾਰਤ ਤਾਲੀਬਾਨ ਨਾਲ ਕਿਸੇ ਵੀ ਤਰ੍ਹਾਂ ਦੀ ਡੀਲ ਦੇ ਖਿਲਾਫ਼ ਰਿਹਾ ਟਰੰਪ ਸਮੇਂ ਦੇ ਦੋਹਾ ’ਚ ਚੱਲੀਆਂ ਸ਼ਾਂਤੀ ਗੱਲਬਾਤਾਂ ਦੇ ਦੌਰ ਤੋਂ ਵੀ ਭਾਰਤ ਵੱਖ ਰਿਹਾ ਅਜਿਹੇ ’ਚ ਸਵਾਲ ਇਹ ਉੱਠਦਾ ਹੈ ਕਿ ਅਫ਼ਗਾਨਿਸਤਾਨ ਸਬੰਧੀ ਭਾਰਤ ਦੇ ਰੁਖ ’ਚ ਆਏ ਬਦਲਾਅ ਦੀ ਵਜ੍ਹਾ ਕੀ ਹੈ ਅਜਿਹਾ ਤਾਂ ਨਹੀਂ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਦੀ ਤਜਵੀਜ਼ ’ਚ ਪ੍ਰਫੁੱਲਿਤ ਭਾਰਤ ਨੇ ਤਾਲੀਬਾਨ ਪ੍ਰਤੀ ਨਰਮ ਰੁਖ ਅਖ਼ਤਿਆਰ ਕੀਤਾ ਹੋਵੇ
ਪਿਛਲੇ ਦਿਨੀਂ ਅਮਰੀਕੀ ਰਾਸ਼ਟਰਪਤੀ ਬਾਇਡੇਨ ਨੇ ਅਫ਼ਗਾਨਿਸਤਾਨ ਦੀ ਸ਼ਾਂਤੀ ਪ੍ਰਕਿਰਿਆ ਲਈ ਮਤਾ ਪੇਸ਼ ਕਰਦੇ ਹੋਏ ਕਿਹਾ ਸੀ ਕਿ ਅਫ਼ਗਾਨਿਸਤਾਨ ਦੀਆਂ ਸਾਰੀਆਂ ਪਾਰਟੀਆਂ ਨੂੰ ਇਕੱਠਿਆਂ ਲੈ ਕੇ ਸਮੂਹਿਕ ਸਰਕਾਰ ਦਾ ਨਿਰਮਾਣ ਕੀਤਾ ਜਾਣਾ ਚਾਹੀਦਾ ਹੈ ਅਤੇ ਅਫ਼ਗਾਨਿਸਤਾਨ ’ਚ ਸਥਾਈ ਸ਼ਾਂਤੀ ਲਈ ਭਾਰਤ, ਪਾਕਿਸਤਾਨ, ਚੀਨ, ਰੂਸ, ਇਰਾਨ ਅਤੇ ਅਮਰੀਕਾ ਦੇ ਰਾਜਦੂਤਾਂ ਨੂੰ ਮਿਲ-ਜੁਲ ਕੇ ਸਭ ਦੇ ਮੰਨਣਯੋਗ ਉਪਾਵਾਂ ਦੀ ਭਾਲ ਕਰਨੀ ਚਾਹੀਦੀ ਹੈ ਸੰÎਭਵ ਹੈ ਭਾਰਤ ਨੇ ਮਤੇ ਦੇ ਦੂਜੇ ਹਿੱਸੇ ਤੋਂ ਸਹਿਮਤ ਹੋ ਕੇ ਆਪਣੇ ਰੁਖ ’ਚ ਬਦਲਾਅ ਦਾ ਸੰਕੇਤ ਦਿੱਤਾ ਹੋਵੇ ਹਾਲਾਂਕਿ, ਤਾਲੀਬਾਨ ਸਬੰਧੀ ਭਾਰਤ ਦੇ ਰੁਖ ’ਚ ਹਲਕਾ-ਫੁਲਕਾ ਬਦਲਾਅ ਉਸ ਸਮੇਂ ਤੋਂ ਹੀ ਮਹਿਸੂਸ ਕੀਤਾ ਜਾਣ ਲੱਗਾ ਸੀ ਜਦੋਂ ਅਮਰੀਕਾ ਅਤੇ ਰੁੂਸ ਦੀ ਪਹਿਲ ’ਤੇ ਗੱਲਬਾਤਾਂ ਦਾ ਦੌਰ ਸ਼ੁਰੂ ਹੋਇਆ ਸੀ
ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੀ ਇਸ ਸਾਲ ਜਨਵਰੀ ’ਚ ਕੀਤੀ ਗਈ ਅਫ਼ਗਾਨਿਸਤਾਨ ਦੀ ਯਾਤਰਾ ਦਾ ਟੀਚਾ ਵੀ ਇਹੀ ਸੀ ਕਿ ਭਾਰਤ ਨੂੰ ਅਫ਼ਗਾਨ ਗੱਲਬਾਤ ਸਮੂਹ ਦਾ ਹਿੱਸਾ ਬਣਾਇਆ ਜਾਵੇ ਹੁਣ ਤਾਲੀਬਾਨ ਨਾਲ ਗੱਲਬਾਤ ਦੀ ਹਮਾਇਤ ਕਰਨਾ ਭਾਰਤ ਦੀ ਬਦਲਦੀ ਅਫ਼ਗਾਨ ਨੀਤੀ ਦਾ ਹੀ ਉਦਾਹਰਨ ਹੈ ਦੇਖਿਆ ਜਾਵੇ ਤਾਂ ਭਾਰਤ ਦੀ ਨੀਤੀ ਗਲਤ ਵੀ ਨਹੀਂ ਹੈ
ਦੂਜਾ, ਗੱਲਬਾਤ ਲਈ ਤਿਆਰ ਕੀਤੇ ਜਾ ਰਹੇ ਰੋਡਮੈਪ ’ਤੇ ਫੈਸਲਾ ਲੈਣ ਵਾਲੇ ਦੇਸ਼ਾਂ ਦੀ ਸੂਚੀ ’ਚ ਸ਼ਾਮਲ ਹੋਣ ਤੋਂ ਬਾਅਦ ਭਾਰਤ ਤਾਲੀਬਾਨ ਦੇ ਮੋਰਚਿਆਂ ’ਤੇ ਪਾਕਿਸਤਾਨ ਨੂੰ ਕਾਊਂਟਰ ਕਰ ਸਕੇਗਾ ਹੁਣ ਤੱਕ ਪਾਕਿਸਤਾਨ ਇਸ ਕੋਸ਼ਿਸ਼ ’ਚ ਜੁਟਿਆ ਹੋਇਆ ਸੀ ਕਿ ਭਾਰਤ ਇਸ ਖੇਤਰ ’ਚ ਸ਼ਾਂਤੀ ਲਈ ਤਿਆਰ ਕੀਤੀ ਜਾ ਰਹੀ ਰੂਪ-ਰੇਖਾ ਦਾ ਹਿੱਸਾ ਨਾ ਬਣ ਸਕੇ ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਪਿਛਲੇ ਦਿਨੀਂ ਮਾਸਕੋ ’ਚ ਹੋਈ ਸ਼ਾਂਤੀ ਗੱਲਬਾਤ ਤੋਂ ਭਾਰਤ ਨੂੰ ਬਾਹਰ ਰੱਖਣ ਲਈ ਪਾਕਿਸਤਾਨ ਨੇ ਰੂਸ ’ਤੇ ਦਬਾਅ ਬਣਾਇਆ ਸੀ ਪਾਕਿਸਤਾਨ ਦੇ ਇਸ ਦਬਾਅ ਕਾਰਨ ਹੀ ਮਾਸਕੋ ਗੱਲਬਾਤ ’ਚ ਭਾਰਤ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ ਤੀਜਾ, ਚੀਨ-ਅਫ਼ਗਾਨਿਸਤਾਨ ਸਬੰਧ ਵੀ ਭਾਰਤ ਦੀ ਬਦਲਦੀ ਰਣਨੀਤੀ ਦਾ ਇੱਕ ਅਹਿਮ ਕਾਰਨ ਕਿਹਾ ਜਾ ਸਕਦਾ ਹੈ
ਅਫ਼ਗਾਨ ਸਰਕਾਰ ਨਾਲ ਸਾਡੇ ਰਿਸ਼ਤੇ ਹਮੇਸ਼ਾ ਤੋਂ ਚੰਗੇ ਰਹੇ ਹਨ ਭਾਰਤ ਨੇ ਇੱਥੇ 2 ਅਰਬ ਡਾਲਰ ਤੋਂ ਜ਼ਿਆਦਾ ਦਾ ਨਿਵੇਸ਼ ਕੀਤਾ ਹੈ ਚੀਨ ਆਪਣੇ ਮਹੱਤਵਪੂਰਨ ਬੈਲਟ ਐਂਡ ਰੋਡ ਪ੍ਰੋਜੈਕਟ ’ਚ ਅਫ਼ਗਾਨਿਤਸਾਨ ਨੂੰ ਵੀ ਸ਼ਾਮਿਲ ਕਰਨਾ ਚਾਹੁੰਦਾ ਹੈ, ਇਸ ਲਈ ਉਹ ਪਾਕਿਸਤਾਨ ਦੇ ਜਰੀਏ ਅੱਗੇ ਵਧ ਰਿਹਾ ਹੈ ਪਿਛਲੇ ਦਿਨੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੀ ਅਫ਼ਗਾਨਿਸਤਾਨ ਯਾਤਰਾ ਦੌਰਾਨ ਅਫ਼ਗਾਨਿਸਤਾਨ ਨੂੰ ਇਸ ਪ੍ਰੋਜੈਕਟ ’ਚ ਸ਼ਾਮਲ ਹੋਣ ਦਾ ਸੱਦਾ ਦਿੱਤੇ ਜਾਣ ਸਬੰਧੀ ਖ਼ਬਰਾਂ ਆਈਆਂ ਸਨ ਅਜਿਹੇ ’ਚ ਜੇਕਰ ਚੀਨੀ ਸ਼ਹਿ ਦੇ ਚੱਲਦਿਆਂ ਤਾਲੀਬਾਨ ਅਫ਼ਗਾਨਿਸਤਾਨ ਦੀ ਸੱਤਾ ’ਤੇ ਪਕੜ ਮਜ਼ਬੂਤ ਕਰਨ ’ਚ ਕਾਮਯਾਬ ਹੋ ਜਾਂਦਾ ਹੈ, ਤਾਂ ਇਹ ਭਾਰਤ ਲਈ ਚਿੰਤਾ ਦਾ ਸਬੱਬ ਬਣ ਸਕਦਾ ਹੈ ਚੌਥਾ, ਰੂਸ ਅਤੇ ਅਮਰੀਕਾ ਤੋਂ ਬਾਅਦ ਹੁਣ ਚੀਨ ਅਤੇ ਯੂਰਪੀਅਨ ਯੂਨੀਅਨ ਦੀ ਅਫ਼ਗਾਨਿਸਤਾਨ ’ਚ ਦਿਲਚਸਪੀ ਵਧੀ ਹੈ
ਇਸ ਲਈ ਭਾਰਤ ਨੂੰ ਆਪਣੇ ‘ਰੀਜ਼ਨਲ ਪਾਵਰ’ ਦੇ ਰੁਤਬੇ ਨੂੰ ਬਰਕਰਾਰ ਰੱਖਣ ਲਈ ਦੱਖਣੀ ਏਸ਼ੀਆ ਦੇ ਇਸ ਮਹੱਤਵਪੂਰਨ ਦੇਸ਼ ਦੇ ਭਵਿੱਖ ਦੇ ਨਿਰਧਾਰਨ ’ਚ ਰੂਚੀ ਲੈਣਾ ਜ਼ਰੂਰੀ ਹੈ ਇਹੀ ਕਾਰਨ ਹੈ ਕਿ ਜਿਵੇਂ-ਜਿਵੇਂ ਅਮਰੀਕਾ ਦੇ ਅਫ਼ਗਾਨਿਸਤਾਨ ’ਚੋਂ ਨਿੱਕਲ ਜਾਣ ਦੀ ਸਮਾਂ ਹੱਦ ਨੇੜੇ ਆ ਰਹੀ ਹੈ, ਸ਼ਾਂਤੀ ਗੱਲਬਾਤ ਸਬੰਧੀ ਭਾਰਤ ਦੀ ਭੂਮਿਕਾ ’ਚ ਬਦਲਾਅ ਆ ਰਿਹਾ ਹੈ ਜਿਕਰਯੋਗ ਹੈ ਕਿ ਕਤਰ ਦੇ ਦੋਹਾ ’ਚ ਅਮਰੀਕਾ ਅਤੇ ਤਾਲੀਬਾਨ ਵਿਚਕਾਰ ਸ਼ਾਂਤੀ ਸਮਝੌਤੇ ’ਤੇ ਮੋਹਰ ਲੱਗੀ ਉਦੋਂ ਭਾਰਤ ਸਮੇਤ ਤਕਰੀਬਨ ਢਾਈ ਦਰਜਨ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਵਿਦੇਸ਼ ਮੰਤਰੀ ਅਤੇ ਪ੍ਰਤੀਨਿਧੀ ਇਸ ਸਮਝੌਤੇ ਦੇ ਗਵਾਹ ਬਣੇ ਸਾਰਿਆਂ ਨੇ ਸਮਝੌਤੇ ਦੇ ਮੂਰਤ ਰੂਪ ਲੈਣ ਦੀ ਉਮੀਦ ਪ੍ਰਗਟਾਈ ਅਤੇ ਮੰਨਿਆ ਕਿ ਅਮਰੀਕਾ ਅਤੇ ਤਾਲੀਬਾਨ ਵਿਚਕਾਰ ਸਮਝੌਤੇ ਤੋਂ ਬਾਅਦ ਅਫ਼ਗਾਨਿਸਤਾਨ ’ਚ ਪਿਛਲੇ ਦੋ ਦਹਾਕਿਆਂ ਤੋਂ ਜਾਰੀ ਹਿੰਸਾ ਦਾ ਦੌਰ ਰੁਕ ਸਕੇਗਾ ਪਰ
ਜੋ ਬਾਇਡੇਨ ਦੇ ਅਫਗਾਨਿਸਤਾਨ ’ਚ ਕਾਰਜਕਾਰੀ ਸਰਕਾਰ ਦੇ ਗਠਨ ਦੇ ਮਤੇ ਅਤੇ ਇੱਕ ਮਈ ਤੱਕ ਅਮਰੀਕੀ ਫੌਜਾਂ ਦੀ ਵਾਪਸੀ ’ਤੇ ਅਸਮਰੱਥਾ ਪ੍ਰਗਟਾ ਕੇ ਨਾ ਸਿਰਫ਼ ਤਾਲੀਬਾਨ ਨੂੰ ਨਰਾਜ ਕਰ ਦਿੱਤਾ ਹੈ, ਸਗੋਂ ਰਾਸ਼ਟਰਪਤੀ ਅਸ਼ਰਫ਼ ਗਨੀ ਵੀ ਅਮਰੀਕੀ ਮਤੇ ਤੋਂ ਨਾਖੁਸ਼ ਨਜ਼ਰ ਆ ਰਹੇ ਹਨ ਅਜਿਹੇ ’ਚ ਸਵਾਲ ਇਹ ਵੀ ਉੱਠ ਰਿਹਾ ਹੈ ਕਿ ਸਮਝੌਤੇ ਦੀ ਉਮਰ ਕੀ ਹੋਵੇਗੀ? ਜਾਂ ਸਮਝੌਤੇ ਜਰੀਏ ਹੋਣ ਵਾਲੀ ਸ਼ਾਂਤੀ ਕਦੋਂ ਤੱਕ ਕਾਇਮ ਰਹਿ ਸਕੇਗੀ?
ਇਹੀ ਕਾਰਨ ਹੈ ਕਿ ਬਾਇਡੇਨ ਅਫ਼ਗਾਨਿਸਤਾਨ ਦੀ ਸ਼ਾਂਤੀ ਪ੍ਰਕਿਰਿਆ ’ਚ ਗੁਆਂਢੀ ਦੇਸ਼ਾਂ ਨੂੰ ਤਰਜੀਹ ਦੇਣਾ ਚਾਹੁੰਦੇ ਹਨ, ਤਾਂ ਕਿ ਸ਼ਾਂਤੀ ਸਮਝੌਤਾ ਟਿਕਾਊ ਅਤੇ ਲੰਮਾ ਚੱਲ ਸਕੇ ਹਾਲਾਂਕਿ ਭਾਰਤ ਨੇ ਇਹ ਸਾਫ਼ ਨਹੀਂ ਕੀਤਾ ਹੈ ਕਿ ਉਹ ਸੰਯੁਕਤ ਰਾਸ਼ਟਰ ਦੀ ਅਗਵਾਈ ’ਚ ਹੋਣ ਵਾਲੀ ਸ਼ਾਂਤੀ ਪ੍ਰਕਿਰਿਆ ’ਚ ਸਿੱਧੇ ਤੌਰ ’ਤੇ ਹਿੱਸਾ ਲਵੇਗਾ ਜਾਂ ਨਹੀਂ ਪਰ ਅਫ਼ਗਾਨਿਸਤਾਨ ਦੀ ਸਥਾਈ ਸ਼ਾਂਤੀ ’ਚ ਸੰਯੁਕਤ ਰਾਸ਼ਟਰ ਦੀ ਭੂਮਿਕਾ ਦੀ ਵਕਾਲਤ ਕਰਕੇ ਭਵਿੱਖ ਲਈ ਰਾਹ ਪੱਧਰਾ ਕਰ ਲਿਆ ਹੈ
ਡਾ. ਐਨ. ਕੇ. ਸੋਮਾਨੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.