ਵਿਸ਼ਵ ਕੱਪ ਹਾਕੀ ਟੂਰਨਾਮੈਂਟ ਪੂਲ ਸੀ: ਭਾਰਤ ਸਿੱਧਾ ਕੁਆਰਟਰ ਫਾਈਨਲ ‘ਚ

ਕਾਨਾਡਾ ਨੂੰ 5-1 ਨਾਲ ਹਰਾ ਕੇ ਗਰੁੱਪ ‘ਚ ਕੀਤਾ ਟਾੱਪ

ਦੋ ਅਹਿਮ ਗੋਲ ਕਰਨ ਵਾਲੇ ਲਲਿਤ ਰਹੇ ਮੈਨ ਆਫ ਦ ਮੈਚ

ਭੁਵਨੇਸ਼ਵਰ, 8 ਦਸੰਬਰ 
ਭਾਰਤ ਨੇ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਦੇ ਆਖ਼ਰੀ ਗਰੁੱਪ ਸੀ ਦੇ ਮੈਚ ‘ਚ ਕਾਨਾਡਾ ਨੂੰ 5-1 ਨਾਲ ਹਰਾ ਕੇ ਸਿੱਧਾ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਇਸ ਤੋਂ ਪਹਿਲਾਂ ਹੋਏ ਗਰੁੱਪ ਸੀ ਦੇ ਮੁਕਾਬਲੇ ‘ਚ ਬੈਲਜ਼ੀਅਮ ਨੇ ਵੀ ਦੱਖਣੀ ਅਫ਼ਰੀਕਾ ਨੂੰ 5-1 ਨਾਲ ਹਰਾਇਆ, ਪਰ ਗੋਲ ਔਸਤ ਦੇ ਆਧਾਰ ‘ਤੇ ਭਾਰਤ ਨੇ ਬਾਜੀ ਮਾਰੀ ਭਾਰਤ ਵੱਲੋਂ ਲਲਿਤ ਨੇ ਦੋ, ਅਮਿਤ ਰੋਹਦਾਸ, ਚਿੰਗਲਸੇਨਾ ਅਤੇ ਹਰਮਨਪ੍ਰੀਤ ਨੇ 1-1 ਗੋਲ ਕੀਤਾ

 

ਭਾਰਤ ਨੇ ਆਖ਼ਰੀ ਕੁਆਰਟਰ ਂਚ ਕੀਤੇ ਚਾਰ ਗੋਲ

ਭਾਰਤੀ ਟੀਮ ਨੇ ਕਨਾਡਾ ਵਿਰੁੱਧ ਬਿਹਤਰੀਨ ਪ੍ਰਦਰਸ਼ਨ ਕੀਤਾ ਮੈਚ ਦੇ ਪਹਿਲੇ ਅੱਧ ‘ਚ ਭਾਰਤ ਨੇ 12ਵੇਂ ਮਿੰਟ ‘ਚ ਹਰਮਨਪ੍ਰੀਤ ਸਿੰਘ ੂਦੇ ਗੋਲ ਦੀ ਬਦੌਲਤ 1-0 ਦਾ ਵਾਧਾ ਹਾਸਲ ਕੀਤਾ ਦੂਸਰੇ ਅੱਧ ਤੋਂ ਬਾਅਦ ਵੀ ਇਹ ਵਾਧਾ ਬਰਕਰਾਰ ਸੀ ਪਰ ਤੀਸਰੇ ਅੱਧ ‘ਚ ਕਾਨਾਡਾ ਨੇ 39ਵੇਂ ਮਿੰਟ ‘ਚ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਲਿਆ ਪਰ ਆਖ਼ਰੀ ਕੁਆਰਟਰ ‘ਚ ਭਾਰਤੀ ਟੀਮ ਬਦਲੀ ਰਣਨੀਤੀ ਨਾਲ ਨਿੱਤਰੀ ਅਤੇ ਉਸਨੇ ਦੋ ਮਿੰਟ ‘ਚ ਦੋ ਗੋਲ ਕਰਦਿਆਂ ਕਾਨਾਡਾ ਨੂੰ ਦਬਾਅ ‘ਚ ਕਰ ਦਿੱਤਾ ਅਤੇ ਇਸ ਤੋਂ ਬਾਅਦ  ਮੈਚ ਨੂੰ ਇੱਕਤਰਫ਼ਾ ਕਰਦਿਆਂ ਦੋ ਹੋਰ ਗੋਲ ਕਰਕੇ 5-1 ਨਾਲ ਮੁਕਾਬਲਾ ਆਪਣੇ ਨਾਂਅ ਕੀਤਾ

ਚੰਗੀ ਗੋਲ ਔਸਤ ਦਾ ਫਾਇਦਾ ਮਿਲਿਆ ਭਾਰਤ ਨੂੰ

ਭਾਰਤ ਨੇ 3 ਗਰੁੱਪ ਮੈਚਾਂ ‘ਚ 12 ਗੋਲ ਕੀਤੇ ਅਤੇ 3 ਗੋਲ ਉਸਦੇ ਵਿਰੁੱਧ ਹੋਏ ਜਦੋਂਕਿ ਬੈਲਜ਼ੀਅਮ ਨੇ 9 ਗੋਲ ਕੀਤੇ ਅਤੇ 4 ਗੋਲ ਉੁਸਦੇ ਵਿਰੁੱਧ ਹੋਏ ਜਿਸ ਕਾਰਨ ਭਾਰਤ ਨੂੰ ਗੋਲ ਔਸਤ ਦੇ ਆਧਾਰ ‘ਤੇ ਸਿੱਧਾ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਮਿਲ ਗਿਆ ਗਰੁੱਪ ਸੀ ਤੋਂ ਬੈਲਜ਼ੀਅਮ ਅਤੇ ਕਾਨਾਡਾ ਨੇ ਕ੍ਰਾਸਓਵਰ ਮੁਕਾਬਲੇ ਲਈ ਕੁਆਲੀਫਾਈ ਕੀਤਾ  ਹੁਣ ਬੈਲਜ਼ੀਅਮ ਅਤੇ ਕਾਨਾਡਾ ਕ੍ਰਾਸਓਵਰ ਮੈਚ ਜਿੱਤ ਕੇ ਕੁਆਰਟਰ ਫਾਈਨਲ ‘ਚ ਪਹੁੰਚ ਸਕਦੇ ਹਨ ਜਦੋਂਕਿ ਦੱਖਣੀ ਅਫ਼ਰੀਕਾ ਦੋ ਹਾਰਾਂ ਨਾਲ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।