ਭਾਰਤ-ਪਾਕਿਸਤਾਨ ਂਚ ਹੋਵੇਗੀ ਫੈਸਲਾਕੁੰਨ ਟੱਕਰ’ਚ

ਜੇਤੂ ਟੀਮ ਪਹੁੰਚੇਗੀ ਫਾਈਨਲ ਂਚ

ਦੁਬਈ, 22 ਸਤੰਬਰ

ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆ ਦਰਮਿਆਨ ਨਿਊਯਾਰਕ ‘ਚ ਇਸ ਮਹੀਨੇ ਹੋਣ ਵਾਲੀ ਬੈਠਕ ਬੇਸ਼ੱਕ ਰੱਦ ਹੋ ਗਈ ਹੈ ਪਰ ਦੋਵਾਂ ਦੇਸ਼ਾਂ ਦੀਆਂ ਕ੍ਰਿਕਟ ਟੀਮਾਂ ਦਰਮਿਆਨ ਦੁਬਈ ‘ਚ ਐਤਵਾਰ ਨੂੰ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਸੁਪਰ 4 ਦਾ ਫ਼ੈਸਲਾਕੁੰਨ ਮੁਕਾਬਲਾ ਖੇਡਿਆ ਜਾਵੇਗਾ ਜਿਸ ਵਿੱਚ ਜਿੱਤਣ ਵਾਲੀ ਟੀਮ ਫਾਈਨਲ ਦੀ ਮਜ਼ਬੂਤ ਦਾਅਵੇਦਾਰ ਬਣ ਜਾਵੇਗੀ
ਏਸ਼ੀਆ ਕੱਪ ਦੇ ਸੁਪਰ 4 ‘ਚ ਸ਼ੁੱਕਰਵਾਰ ਨੂੰ ਭਾਰਤ ਨੇ ਬੰਗਲਾਦੇਸ਼ ਨੂੰ ਬਹੁਤ ਸੌਖਿਆਂ 8 ਵਿਕਟਾਂ ਨਾਲ ਮਾਤ ਦਿੱਤੀ ਜਦੋਂਕਿ ਪਾਕਿਸਤਾਨ ਨੂੰ ਅਫ਼ਗਾਨਿਸਤਾਨ ਨਾਲ ਜਿੱਤ ਲਈ ਆਖ਼ਰੀ ਓਵਰ ਤੱਕ ਦੋ ਹੱਥ ਕਰਦਿਆਂ ਤਿੰਨ ਵਿਕਟਾਂ ਦੀ ਜਿੱਤ ਮਿਲੀ ਭਾਰਤ ਅਤੇ ਪਾਕਿਸਤਾਨ ਜਿੱਥੇ ਦੁਬਈ ‘ਚ ਭਿੜਨਗੇ ਉੱਥੇ ਅਫ਼ਗਾਨਿਸਤਾਨ ਅਤੇ ਬੰਗਲਾਦੇਸ਼ ਦਾ ਮੁਕਾਬਲਾ ਅਬੁਧਾਬੀ ‘ਚ ਹੋਵੇਗਾ

 

ਸੁਪਰ 4 ਂਚ ਸ਼ੁੱਕਰਵਾਰ ਨੂੰ ਦੋਵੇਂ ਟੀਮਾਂ ਜਿੱਤ ਚੁੱਕੀਆਂ ਹਨ ਆਪਣੇ ਪਹਿਲੇ ਮੁਕਾਬਲੇ

ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਪਹਿਲੇ ਮੈਚ ‘ਚ ਹਾਂਗਕਾਂਗ ‘ਤੇ ਸੰਘਰਸ਼ਪੂਰਨ ਜਿੱਤ ਦਰਜ ਕਰਨ ਤੋਂ ਆਪਣੇ ਪ੍ਰਦਰਸ਼ਨ ‘ਚ ਲਗਾਤਾਰ ਸੁਧਾਰ ਦਿਖਾਇਆ ਅਤੇ ਗਰੁੱਪ ਮੈਚ ‘ਚ ਪਾਕਿਸਤਾਨ ਨੂੰ ਹਰਾਉਣ ਤੋਂ ਬਾਅਦ ਸੁਪਰ 4 ‘ਚ ਬੰਗਲਾਦਸ਼ ਨੂੰ ਪੂਰੀ ਤਰ੍ਹਾਂ ਧੋ ਦਿੱਤਾ ਪਿਛਲੇ ਸਾਲ ਜੂਨ ‘ਚ ਇੰਗਲੈਂਡ ‘ਚ ਹੋਈ ਆਈਸੀਸੀ ਚੈਂਪੀਅੰਜ ਟਰਾਫ਼ੀ ‘ਚ ਭਾਰਤ ਅਤੇ ਪਾਕਿਸਤਾਨ ਦਾ ਦੋ ਵਾਰ ਮੁਕਾਬਲਾ ਹੋਇਆ ਸੀ ਜਿਸ ਵਿੱਚ ਭਾਰਤ ਗਰੁੱਪ ਗੇੜ ‘ਚ ਤਾਂ ਆਸਾਨੀ ਨਾਲ ਜਿੱਤਿਆ ਸੀ ਪਰ ਫਾਈਨਲ ‘ਚ ਪਾਕਿਸਤਾਨ ਭਾਰਤ ਨੂੰ ਹਰਾ ਕੇ ਖ਼ਿਤਾਬ ਲੈ ਉੱਡਿਆ ਸੀ
ਭਾਰਤੀ ਟੀਮ ਨੂੰ ਹੁਣ ਪਾਕਿਸਤਾਨ ਦੇ ਪਲਟਵਾਰ ਤੋਂ ਸਾਵਧਾਨ ਰਹਿਣਾ ਹੋਵੇਗਾ ਸੁਪਰ 4 ਦੇ ਇਸ ਫ਼ੈਸਲਾਕੁੰਨ ਮੁਕਾਬਲੇ ‘ਚ ਪਾਕਿਸਤਾਨੀ ਟੀਮ ਪੂਰੀ ਤਰ੍ਹਾਂ ਚੌਕਸ ਰਹੇਗੀ ਅਤੇ ਪਿਛਲੇ ਮੈਚ ਦੀਆਂ ਗਲਤੀਆਂ ਤੋਂ ਬਚੇਗੀ ਪਾਕਿਸਤਾਨ ਨੇ ਅਫ਼ਗਾਨਿਸਤਾਨ ਵਿਰੁੱਧ ਸੁਪਰ 4 ਦੇ ਮੁਕਾਬਲੇ ‘ਚ ਤਣਾਅਪੂਰਨ ਪਲਾਂ ‘ਚ ਬਿਤਹਰ ਠਰੰਮਾ ਦਿਖਾਉਂਦੇ ਹੋਏ ਜਿੱਤ ਹਾਸਲ ਕੀਤੀ ਸੀ

 
ਅਫ਼ਗਾਨਿਸਤਾਨ ਨੇ ਛੇ ਵਿਕਟਾਂ ‘ਤੇ 257 ਦੌੜਾਂ ਦਾ ਮਜ਼ਬੂਤ ਸਕੋਰ ਬਣਾÎÂਆ ਸੀ ਜਦੋਂਕਿ ਪਾਕਸਿਤਾਨ ਨੇ 49.3 ਓਵਰਾਂ ‘ਚ 7 ਵਿਕਟਾਂ ‘ਤੇ 258 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ ਪਾਕਿਸਤਾਨ ਲਈ ਚੰਗਾ ਸੰਕੇਤ ਹੈ ਕਿ ਭਾਰਤ ਵਿਰੁੱਧ ਅਸਫ਼ਲ ਰਹੇ ਚੋਟੀ ਦੇ ਬੱਲੇਬਾਜ਼ਾ ਨੇ ਅਫ਼ਗਾਨਿਸਤਾਨ ਵਿਰੁੱਧ ਮੈਚ ‘ਚ ਦੌੜਾਂ ਬਣਾਈਆਂ
ਇਮਾਮ ਉਲ ਹੱਕ (80) ਅਤੇ ਬਾਬਰ ਆਜ਼ਮ (66) ਦੇ ਸ਼ਾਨਦਾਰ ਅਰਧ ਸੈਂਕੜਿਆਂ ਤੋਂ ਬਾਅਦ ਸਾਬਕਾ ਕਪਤਾਨ ਸ਼ੋਇਬ ਮਲਿਕ ਨੇ ਨਾਬਾਦ 51 ਦੌੜਾਂ ਦੀ ਠਰੰਮ੍ਹੇ ਵਾਲੀ ਮੈਚ ਜੇਤੂ ਪਾਰੀ ਖੇਡੀ ਪਾਕਿਸਤਾਨ ਨੂੰ ਆਖ਼ਰੀ ਓਵਰ ‘ਚ ਜਿੱਤ ਲਈ 10 ਦੌੜਾਂ ਦੀ ਜ਼ਰੂਰਤ ਸੀ ਅਤੇ ਮਲਿਕ ਨੇ ਦੂਸਰੀ ਗੇਂਦ ‘ਤੇ ਛੱਕਾ ਅਤੇ ਤੀਸਰੀ ਗੇਂਦ ‘ਤੇ ਚੌਕਾ ਮਾਰ ਕੇ ਮੈਚ ਸਮਾਪਤ ਕਰ ਦਿੱਤਾ ਇਸ ਜਿੱਤ ਨੇ ਪਾਕਿਸਤਾਨ ਨੂੰ ਹੌਂਸਲਾ ਦੇ ਦਿੱਤਾ ਹੈ ਕਿ ਹੁਣ ਉਹ ਭਾਰਤ ਨੂੰ ਬਰਾਬਰ ਦੀ ਟੱਕਰ ਦੇ ਸਕਦਾ ਹੈ

 

ਅਫ਼ਗਾਨਿਸਤਾਨ-ਬੰਗਲਾਦੇਸ਼ ਮੈਚ ਕਰੋ ਜਾਂ ਮਰੋ ਦਾ ਮੁਕਾਬਲਾ

 
ਸੁਪਰ 4 ‘ਚ ਆਪਣੇ ਪਹਿਲੇ ਮੁਕਾਬਲੇ ਹਾਰਨ ਤੋਂ ਬਾਅਦ ਅਫ਼ਗਾਨਿਸਤਾਨ ਅਤੇ ਬੰਗਲਾਦੇਸ਼ ਦਰਮਿਆਨ ਐਤਵਾਰ ਨੂੰ ਕਰੋ ਜਾਂ ਮਰੋ ਦਾ ਮੁਕਾਬਲਾ ਬਣ ਗਿਆ ਹੈ ਇਸ ਮੈਚ ‘ਚ ਜੋ ਟੀਮ ਹਾਰੇਗੀ ਉਹ ਟੂਰਨਾਮੈਂਟ ਤੋਂ ਬਾਹਰ ਹੋ ਜਾਵੇਗੀ

 
ਅਫ਼ਗਾਨਿਸਤਾਨ ਕੋਲ ਪਾਕਿਸਤਾਨ ਵਿਰੁੱਧ ਜਿੱਤਣ ਦੇ ਪੂਰੇ ਮੌਕੇ ਸਨ ਪਰ ਮਲਿਕ ਦੇ ਤਜ਼ਰਬੇ ਨੇ ਉਹਨਾਂ ਦੇ ਹੱਥੋਂ ਮੈਚ ਖੋਹ ਲਿਆ ਅਫ਼ਗਾਨਿਸਤਾਨ ਨੇ ਇਸ ਤੋਂ ਬਾਅਦ ਆਪਣੇ ਆਖ਼ਰੀ ਮੈਚ ‘ਚ ਭਾਰਤ ਨਾਲ ਅਤੇ ਬੰਗਲਾਦੇਸ਼ ਨੇ ਪਾਕਿਸਤਾਨ ਨਾਲ ਭਿੜਨਾ ਹੈ ਦੋਵੇਂ ਟੀਮਾਂ ਮੁਕਾਬਲੇ ‘ਚ ਬਣੇ ਰਹਿਣ ਲਈ ਇਸ ਮੈਚ ‘ਚ ਪੂਰੀ ਜਾਨ ਲਾਉਣਗੀਆਂ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।