ਅਰੁਣਾਚਲ ਵਿੱਚ ਭਾਰਤੀ ਨੌਜਵਾਨ ਦਾ ਅਗਵਾ ਹੋਣਾ ਚਿੰਤਾਜਨਕ: ਰਾਹੁਲ
ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਰੁਣਾਚਲ ਪ੍ਰਦੇਸ਼ ਵਿੱਚ ਚੀਨੀ ਫੌਜ ਵਲੋਂ ਇੱਕ ਨੌਜਵਾਨ ਦੇ ਅਗਵਾ ਕੀਤੇ ਜਾਣ ’ਤੇ ਡੂੰਘੀ ਚਿੰਤਾ ਜ਼ਾਹਰ ਕਰਦੇ ਹੋਏ ਇਸ ਨੂੰ ਬੇਹੱਦ ਗੰਭੀਰ ਕਰਾਰ ਦਿੱਤਾ ਹੈ। ਗਾਂਧੀ ਨੇ ਟਵੀਟ ਕੀਤਾ, ‘‘ਗਣਤੰਤਰ ਦਿਵਸ ਤੋਂ ਕੁਝ ਦਿਨ ਪਹਿਲਾਂ, ਭਾਰਤ ਦੇ ਇੱਕ ਭਾਗਯ ਵਿਧਾਤਾ ਨੂੰ ਚੀਨ ਨੇ ਅਗਵਾ ਕਰ ਲਿਆ ਹੈ। ਅਸੀਂ ਮੀਰਾਮ ਤਰੌਣ ਦੇ ਪਰਿਵਾਰ ਦੇ ਨਾਲ ਹਾਂ ਅਤੇ ਉਮੀਦ ਨਹੀਂ ਛੱਡਾਂਗੇ, ਹਾਰ ਨਹੀਂ ਮੰਨਾਂਗੇ। ਪ੍ਰਧਾਨਮੰਤਰੀ ਦੀ ਬੇਵਕੂਫੀ ਵਾਲੀ ਚੁੱਪੀ ਉਨ੍ਹਾਂ ਦਾ ਬਿਆਨ ਹੈ-ਉਹਨਾਂ ਨੂੰ ਫਰਕ ਨਹੀਂ ਪੈਂਦਾ।’’
ਇਸ ਤੋਂ ਪਹਿਲਾਂ ਕਾਂਗਰਸ ਦੇ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੂਰਜੇਵਾਲਾ ਨੇ ਕਿਹਾ, ਮਾਣਯੋਗ ਮੋਦੀ ਜੀ, ਚੀਨੀ ਫੌਜ ਦੀ ਸਾਡੀ ਧਰਤੀ ’ਤੇ ਫਿਰ ਤੋਂ ਘੁਸਪੈਠ ਕਰਨ ਦੀ ਹਿੰਮਤ ਕਿਵੇਂ ਹੋਈ। ਚੀਨ ਦੀ ਹਿੰਮਤ ਕਿਵੇਂ ਹੋਈ ਇੱਕ ਨਾਗਰਿਕ ਨੂੰ ਅਗਵਾ ਕਰਨ ਦੀ। ਸਾਡੀ ਸਰਕਾਰ ਨੇ ਚੁੱਪ ਕਿਉਂ ਸਾਦ ਰੱਖੀ ਹੈ। ਤੁਸੀਂ ਆਪਣੇ ਸੰਸਦ ਮੈਂਬਰ ਦੀ ਅਪੀਲ ਨਹੀਂ ਸੁਣ ਰਹੇ। ਹੁਣ ਇਹ ਨਾ ਕਹੋ-ਨਾ ਕੋਈ ਆਇਆ, ਨਾ ਕਿਸੇ ਨੇ ਉਠਾਇਆ।’’ ਜ਼ਿਕਰਯੋਗ ਹੈ ਕਿ ਅਰੁਣਾਚਲ ਪ੍ਰਦੇਸ਼ ਤੋਂ ਲੋਕ ਸਭਾ ਮੈਂਬਰ ਤਾਪੀਰ ਗਾਓ ਨੇ ਦਾਅਵਾ ਕੀਤਾ ਹੈ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ-ਪੀਐਲਏ ਨੇ ਸੂਬੇ ਦੇ ਭਾਰਤੀ ਖੇਤਰ ਦੇ ਅੱਪਰ ਸਿਆਂਗ ਜ਼ਿਲ੍ਹੇ ਤੋਂ 17 ਸਾਲਾ ਮੀਰਮ ਤਰੌਣ ਨੂੰ ਅਗਵਾ ਕਰ ਲਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ